ਗ੍ਰਾਮ ਸਭਾ ਡਿੱਖ ਨੇ ਬਣਾਈ ਨਵੇਂ ਵਰ੍ਹੇ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ
ਗ੍ਰਾਮ ਸਭਾ ਡਿੱਖ ਨੇ ਬਣਾਈ ਨਵੇ ਵਰ੍ਹੇ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ
Publish Date: Sun, 11 Jan 2026 05:23 PM (IST)
Updated Date: Mon, 12 Jan 2026 04:07 AM (IST)

-‘ਪਾਣੀ ਬਚਾਓ ਭਵਿੱਖ ਬਚਾਓ’ ਸਕੀਮ ਤਹਿਤ ਪਾਣੀ ਦੀ ਦੁਰਵਰਤੋਂ ਰੋਕਣ ਲਈ ਕੀਤਾ ਫ਼ੈਸਲਾ ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਗ੍ਰਾਮ ਪੰਚਾਇਤ ਡਿੱਖ ਨੇ ਸਾਉਣੀ ਰੁੱਤ ਦੇ ਬੁਲਾਏ ਗਏ ਗ੍ਰਾਮ ਸਭਾ ਦੇ ਆਮ ਇਜਲਾਸ ਵਿਚ ਨਵੇ ਵਰ੍ਹੇ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਖਰੜਾ ਤਿਆਰ ਕੀਤਾ ਤੇ ਉਥੇ ਹੀ ਪਿੰਡ ਦੀ ਬਿਹਤਰੀ ਲਈ ਇਤਿਹਾਸਕ ਫੈਸਲੇ ਲਏ ਗਏ। ਗੁਰਦੀਪ ਸਿੰਘ ਸਰਪੰਚ ਮਾਨ ਦੀ ਅਗਵਾਈ ਵਿਚ ਗ੍ਰਾਮ ਸਭਾ ਦੇ ਮੈਬਰਾਂ ਨੇ ਮਗਨਰੇਗਾ ਦੀ ਮਜਬੂਤੀ ਅਤੇ ਮੁੜ ਬਹਾਲੀ ਲਈ ਮਤਾ ਪਾਸ ਕੀਤਾ ਗਿਆ। ਸਰਪੰਚ ਗੁਰਦੀਪ ਸਿੰਘ ਨੇ ਪਾਣੀ ਬਚਾਉਣ ਤੇ ਸਿੱਖਿਆ ਦੀ ਮਜਬੂਤੀ ਲਈ ਅਹਿਮ ਫੈਸਲੇ ਲੈਂਦਿਆਂ ‘ਪਾਣੀ ਬਚਾਓ ਭਵਿੱਖ ਬਚਾਓ’ ਮੁਹਿੰਮ ਤਹਿਤ ਪਿੰਡ ਦੀਆਂ ਟੂਟੀਆਂ ਦੇ ਗੇਟਬਾਲ ਮੁਫਤ ਵਿਚ ਲਾਉਣ ਦਾ ਤਹੱਈਆ ਕੀਤਾ ਜਾਵੇਗਾ। ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਲਈ ਲਾਇਬਰੇਰੀ ’ਚ ਵੱਧ ਕਿਤਾਬਾਂ ਪੜਨ ਵਾਲੇ ਨੌਜਵਾਨਾਂ ਤੇ ਬੱਚਿਆ ਨੂੰ ਸਨਮਾਨਿਤ ਕੀਤਾ ਜਾਵੇਗਾ। ਆਮ ਇਜਲਾਸ ਦੇ ਵਿਸ਼ੇਸ਼ ਮਹਿਮਾਨ ਡਾ. ਰੂਪ ਸਿੰਘ ਮਾਨ ਨੇ ਪਿੰਡ ਦੇ ਵਿਕਾਸ ਕਾਰਜ਼ਾ ਲਈ ਪੰਚਾਇਤ ਦੀ ਸ਼ਲਾਘਾ ਕਰਦਿਆ ਕਿਹਾ ਪੰਚਾਇਤ ਨੇ ਨਵੀਆਂ ਪਿਰਤਾਂ ਪਾ ਕੇ ਨੌਜਵਾਨਾਂ ਨੂੰ ਕਿਤਾਬਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਆਮ ਇਜਲਾਸ ਦੌਰਾਨ ਪੰਚਾਇਤ ਸਕੱਤਰ ਜਸਪ੍ਰੀਤ ਸਿੰਘ ਨੇ ਨਵੇ ਵਰ੍ਹੇ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦਾ 94 ਲੱਖ ਰੁਪਏ ਵਾਲਾ ਖਰੜ੍ਹਾ ਗ੍ਰਾਮ ਸਭਾ ਦੇ ਮੈਬਰਾਂ ਨੂੰ ਪੜ੍ਹਕੇ ਸੁਣਾਇਆਂ ਤੇ ਸਭਾ ਦੇ ਮੈਬਰਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਸਰਪੰਚ ਗੁਰਦੀਪ ਸਿੰਘ ਨੇ ਇਕ ਸਾਲ ਦੀਆਂ ਪ੍ਰਾਪਤੀਆ ਦੇ ਵੇਰਵੇ ਪਿੰਡ ਵਾਸੀਆਂ ਨੂੰ ਪੜ੍ਹਕੇ ਸੁਣਾਏ। ਨੌਜਵਾਨਾਂ ਦੇ ਖੇਡਣ ਲਈ ਖੇਡ ਮੈਦਾਨ, ਕਮਿਊਨਿਟੀ ਸੈਟਰ, ਗਲੀਆਂ ਨਾਲੀਆਂ ਧਰਮਸਾਲਾਵਾਂ ਸੜਕ ਦੇ ਨਾਲ ਇੰਟਰਲਾਕਿੰਗ ਟਾਇਲਾਂ ਵਾਟਰ ਸਪਲਾਈ ਪਾਇਪ ਲਾਇਨ ਪਾਉਣਾ ਦੇ ਮਤੇ ਪਾਸ ਕੀਤੇ ਗਏ। ਪਰਮਜੀਤ ਸਿੰਘ ਭੁੱਲਰ ਨੇ ਟਿਕਾਊ ਵਿਕਾਸ ਦੇ ਟੀਚਿਆਂ ਦੀ ਜਾਣਕਾਰੀ ਦਿੱਤੀ। ਅਧਿਆਪਕ ਸੁਰਿੰਦਰ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਗ੍ਰਾਮ ਸਭਾ ਦੇ ਮੈਬਰਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸਰਕਾਰੀ ਸਕੂਲ ਚੋ ਪੜਾਈ ਵਿਚ ਮੱਲਾਂ ਮਾਰਨ ਵਾਲੇ ਬੱਚਿਆਂ ਅਤੇ ਪਿੰਡ ਦੇ ਸਭ ਤੋ ਵੱਡੀ ਉਮਰ ਦੇ ਬਜ਼ੁਰਗਾਂ ਮੁਖਤਿਆਰ ਸਿੰਘ (95 ਸਾਲ) ਤੇ ਮਾਤਾ ਸੁਰਜੀਤ ਕੌਰ (103 ਸਾਲ) ਦਾ ਸਨਮਾਨ ਕੀਤਾ ਗਿਆ ਅਤੇ ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ। ਸਟੇਜ ਦਾ ਸੰਚਾਲਨ ਮੁੱਖ ਅਧਿਆਪਕ ਜਗਸੀਰ ਸਿੰਘ ਢੱਡੇ ਨੇ ਕੀਤਾ। ਇਸ ਮੌਕੇ ਡਾ. ਦਰਸਨ ਸਿੰਘ, ਵੈਟਨਰੀ ਅਫਸਰ ਗੁਰਕੀਰਤ ਸਿੰਘ, ਨਹਿਰੀ ਪਟਵਾਰੀ ਹਰਵਿੰਦਰ ਸਿੰਘ, ਪਾਵਰਕਾਮ ਦੇ ਅਮਨਦੀਪ ਸਿੰਘ, ਜੀਆਰਐਸ ਦੇ ਗੁਰਸੇਵਕ ਸਿੰਘ, ਪੰਚ ਅਵਤਾਰ ਸਿੰਘ, ਰਮਨਦੀਪ ਕੌਰ, ਹਰਵਿੰਦਰਪਾਲ ਕੌਰ, ਸਿਮਰਜੀਤ ਕੌਰ ਅਤੇ ਰਾੜਾ ਸਿੰਘ ਹਾਜਰ ਸਨ।