ਕੁੜੀਆੰ ਦੀ ਕਬੱਡੀ ਮੈਚ 'ਚ ਕਲਿਆਣ ਸੁੱਖਾ ਦੀ ਟੀਮ ਨੇ ਮਾਰੀ ਬਾਜ਼ੀ
ਮਲੂਕਾ 'ਚ ਦੋ ਰੋਜ਼ਾ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ
Publish Date: Sun, 01 Feb 2026 05:17 PM (IST)
Updated Date: Mon, 02 Feb 2026 04:08 AM (IST)

-ਮਲੂਕਾ ਵਿਖੇ ਦੋ ਦਿਨਾ ਕਬੱਡੀ ਕੱਪ ਸ਼ਾਨੋ-ਸ਼ੌਕਤ ਨਾਲ ਸਮਾਪਤ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ ਯੁਵਕ ਭਲਾਈ ਕਲੱਬ, ਐਨਆਰਆਈ ਵੀਰ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਵ. ਗੁਰਭਜਨ ਸਿੰਘ ਸਿੱਧੂ ਯਾਦਗਾਰੀ ਅਤੇ ਹੋਰ ਵਿਛੜੀਆਂ ਨੂੰ ਸਮਰਪਿਤ ਪਿੰਡ ਮਲੂਕਾ ਵਿਖੇ ਕਰਵਾਇਆ ਗਿਆ ਦੋ ਰੋਜ਼ਾ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਇਸ ਕਬੱਡੀ ਕੱਪ ਦੇ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਨੌਜਵਾਨ ਆਗੂ ਸੁਖਦਿੰਦਰ ਸਿੰਘ ਬਬਲਾ ਮਲੂਕਾ ਯੂਐੱਸਏ ਅਤੇ ਲੋਕ ਗਾਇਕ ਹਰਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪਹਿਲੇ ਦਿਨ ਕਬੱਡੀ ਕੱਪ ਦਾ ਉਦਘਾਟਨ ਬਾਬਾ ਗੁਰਸ਼ਰਨ ਦਾਸ ਮੁੱਖ ਸੇਵਾਦਾਰ ਡੇਰਾ ਬਾਬਾ ਕਰਨ ਦਾਸ ਮਲੂਕਾ ਅਤੇ ਬਾਬਾ ਬੱਗੀ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਤਾਰੂਆਣਾ ਸਾਹਿਬ ਮਲੂਕਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ 55 ਕਿਲੋ ਕਬੱਡੀ ਮੁਕਾਬਲੇ ਵਿਚ ਪਹਿਲਾ ਸਥਾਨ ਡਾਟਾ ਹਿਸਾਰ ਅਤੇ ਦੂਜਾ ਸਥਾਨ ਘੋਲੀਆ ਕਲਾਂ ਦੀ ਟੀਮ ਨੇ ਹਾਸਿਲ ਕੀਤਾ। ਇਸ ਦਿਨ ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। ਦੂਜੇ ਦਿਨ ਕਬੱਡੀ ਕੱਪ ਦਾ ਉਦਘਾਟਨ ਕੁਲਵੰਤ ਸਿੰਘ ਮਲੂਕਾ ਚੇਅਰਮੈਨ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਨੇ ਆਪਣੇ ਕਰ ਕਮਲਾਂ ਕੀਤਾ। ਇਸ ਦਿਨ 75 ਕਿਲੋ ਦੇ ਮੁਕਾਬਲੇ ਵਿਚ ਬਾਜਾਖਾਨਾ ਦੀ ਟੀਮ ਨੇ ਪਹਿਲਾ ਅਤੇ ਭਾਈਰੂਪਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਜੇਤੂ ਟੀਮ ਨੂੰ ਐਡਵੋਕੇਟ ਨਵਦੀਪ ਜੀਦਾ ਨੇ ਇਨਾਮ ਤਕਸੀਮ ਕੀਤੇ। ਕਬੱਡੀ ਓਪਨ ਦੇ ਫੱਸਵੇ ਮੁਕਾਬਲੇ ਵਿਚ ਪਿੰਡ ਮਲੂਕਾ ਦੀ ਟੀਮ ਨੇ ਭੂਲਣ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ। ਜਿਕਰਯੋਗ ਹੈ ਇਸ ਕਬੱਡੀ ਕੱਪ ਦੌਰਾਨ ਲੜਕੀਆਂ ਦੀ ਕਬੱਡੀ ਦੇ ਸੋਅ ਮੈਚ ਦੌਰਾਨ ਕਲਿਆਣ ਸੁੱਖਾ ਦੀ ਟੀਮ ਨੇ ਪਹਿਲਾ ਤੇ ਜੋਧਪੁਰ ਚੀਮਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਅਤੇ ਕੁਲਵੰਤ ਸਿੰਘ ਮਲੂਕਾ ਚੇਅਰਮੈਨ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਨੇ ਯੁਵਕ ਭਲਾਈ ਕਲੱਬ ਮਲੂਕਾ ਅਤੇ ਪਿੰਡ ਦੇ ਵਿਦੇਸ਼ਾਂ ਦੀ ਧਰਤੀ ਤੇ ਵੱਸਦੇ ਐਨਆਰਆਈ ਵੀਰਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਇਸ ਕਬੱਡੀ ਕੱਪ ਦੌਰਾਨ ਬੈਸਟ ਰੇਡਰ ਗੋਰਾ ਸਹਰਾਲੀ ਮੰਡ ਅਤੇ ਬੈਸਟ ਜਾਫੀ ਵਿਕਾਸ ਅਲੇਵਾ ਨੂੰ 11000-11000 ਰੁਪਏ ਦਾ ਇਨਾਮ ਦਿੱਤਾ ਗਿਆ। ਕਬੱਡੀ 75 ਕਿਲੋ, 55ਕਿਲੋ ਅਤੇ 35 ਕਿਲੋ ਦੇ ਬੈਸਟ ਰੇਡਰ ਅਤੇ ਜਾਫੀਆਂ ਨੂੰ ਦੇਸੀ ਘਿਓ ਦਿੱਤਾ ਗਿਆ। ਇਸ ਸਮੇਂ ਹਰਵਿੰਦਰ ਸਿੰਘ ਰਾਜਾ, ਵਰਿੰਦਰ ਜੋਸ਼ੀ, ਜਸਵਿੰਦਰ ਸਿੰਘ, ਮਨਦੀਪ ਸਿਘ ਜੱਗੀ, ਬੂਟਾ ਢਿੱਲੋਂ, ਬਿੰਦਰ ਸਿੰਘ ਕੈਨੇਡਾ, ਗੁਰਪਿੰਦਰ ਸਿੰਘ ਭਿੰਦਾ, ਜਗਤਾਰ ਸਿੰਘ ਤਾਰਾ, ਮੱਖਣ ਸਿੰਘ, ਬਲਦੇਵ ਸਿੰਘ, ਬਲਕਰਨ ਸਿੰਘ ਜਵੰਧਾ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਗੋਲਡੀ, ਲਖਵੀਰ ਸਿੰਘ ਖੀਰੂ, ਬੂਟਾ ਸਿੰਘ ਢਿੱਲੋਂ, ਚਮਕੌਰ ਸਿੰਘ ਐੱਮਸੀ, ਇਕਬਾਲ ਸਿੰਘ ਢਿੱਲੋਂ, ਪਰਮਿੰਦਰ ਸਿੰਘ, ਮੋਹਰ ਸਿੰਘ ਆਦਿ ਹਾਜਰ ਸਨ।