- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹੇ ਦੀਆਂ ਸਮੂਹ ਗੈਸ ਏਜੰਸੀਆਂ ਨਾਲ ਕੀਤੀ ਮੀਟਿੰਗ

-ਕਿਹਾ, ਘਰੇਲੂ ਖਪਤਕਾਰਾਂ ਨੂੰ ਗੈਸ ਦੀ ਨਿਰਵਿਘਨ ਸਪਲਾਈ ਬਣਾਈ ਜਾਵੇ ਯਕੀਨੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਫੂਡ ਤੇ ਸਿਵਿਲ ਸਪਲਾਈ ਕੰਟਰੋਲਰ ਦਲਜੀਤ ਸਿੰਘ ਸੰਧੂ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਗੈਸ ਏਜੰਸੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸੰਚਿਤ ਸ਼ਰਮਾ ਆਈਓਸੀਐਲ ਦੇ ਸੇਲਜ਼ ਅਫਸਰ, ਅਸ਼ਿਫ ਮੁਹੰਮਦ ਬੀਪੀਸੀਐੱਲ ਤੇ ਆਯੁਸ਼ ਚੌਹਾਨ ਐਚਪੀਸੀਐਲ ਦੇ ਸੋਲਜ਼ ਅਫਸਰ ਹਾਜ਼ਰ ਹੋਏ। ਮੀਟਿੰਗ ਵਿਚਾ ਜ਼ਿਲ੍ਹਾ ਕੰਟਰੋਲਰ ਵੱਲੋਂ ਸਮੂਹ ਗੈਸ ਏਜੰਸੀਆਂ ਨੂੰ ਕਿਹਾ ਕਿ ਆਮ ਪਬਲਿਕ ਤੇ ਖਪਤਕਾਰਾਂ ਨੂੰ ਘਰੇਲੂ ਗੈਸ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। ਇਸ ਮੌਕੇ ਸੇਲਜ਼ ਅਫਸਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਘਰੇਲੂ ਗੈਸ ਸਬੰਧੀ ਲੋੜੀਂਦਾ ਸਟਾਕ ਉਪਲਬਧ ਹੈ ਕਿਸੇ ਵੀ ਗੈਸ ਏਜੰਸੀ ਤੇ ਗੈਸ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਗੈਸ ਦੀ ਸਪਲਾਈ ਨਿਰਵਿਘਨ ਚਲਦੀ ਰਹੇਗੀ।
ਇਸ ਦੌਰਾਨ ਜਿਲ੍ਹਾ ਕੰਟਰੋਲਰ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਰੇ ਪਿੰਡਾਂ ’ਚ ਵੀ ਜਾ ਕੇ ਰੈਗੂਲਰ ਸਪਲਾਈ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਪੇਂਡੂ ਖੇਤਰ ਵਿੱਚ ਵੀ ਗੈਸ ਦੀ ਕੋਈ ਦਿੱਕਤ ਨਾ ਆਵੇ। ਗੈਸ ਏਜੰਸੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਖਪਤਕਾਰਾਂ ਨੂੰ ਮੁੱਢਲੇ ਆਧਾਰ ’ਤੇ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਬੁਕਿੰਗ ਹੋਣ ਤੋਂ ਬਾਅਦ 3-4 ਦਿਨਾਂ ਵਿਚ ਘਰੇਲੂ ਗੈਸ ਦੀ ਹੋਮ ਡਿਲੀਵਰੀ ਦਿੱਤੀ ਜਾ ਰਹੀ ਹੈ। ਜਿਲ੍ਹਾ ਕੰਟਰੋਲਰ ਦਲਜੀਤ ਸਿੰਘ ਸੰਧੂ ਵੱਲੋਂ ਬਠਿੰਡਾ ਜਿਲ੍ਹੇ ਦੇ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਠਿੰਡੇ ਜਿਲ੍ਹੇ ਵਿੱਚ ਘਰੇਲੂ ਗੈਸ ਦੀ ਨਿਰਵਿਘਨ ਸਪਲਾਈ ਦਿੱਤੀ ਜਾ ਰਹੀ ਹੈ ਕਿਸੇ ਵੀ ਕਿਸਮ ਦੀ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਕੰਪਨੀਆਂ ਪਾਸ ਘਰੇਲੂ ਗੈਸ ਦਾ ਵੱਡੀ ਮਾਤਰਾ ਵਿਚ ਸਟਾਕ ਉਪਲੱਬਧ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਕੋਈ ਵੀ ਖਪਤਕਾਰ ਡਲਿਵਰੀ ਤੋਂ 25 ਦਿਨ ਬਾਅਦ ਆਪਣੀ ਬੁਕਿੰਗ ਵੱਖ ਵੱਖ ਤਰੀਕਿਆਂ ਨਾਲ ਆਨਲਾਈਨ ਐਸਐਮਐਸ ਤੇ ਓਟੀਪੀ ਰਾਹੀਂ ਕਰਵਾ ਸਕਦਾ ਹੈ। ਜਿਹੜੇ ਖਪਤਕਾਰਾਂ ਦੀ ਈਕੇਵਾਈਸੀ ਜਾਂ ਫੋਨ ਨੰਬਰ ਰਜਿਸਟਰਡ ਨਹੀਂ ਹੋਏ ਉਹ ਵੀ ਆਨਲਾਈਨ ਵਿਧੀ ਰਾਹੀਂ ਫੋਨ ਨੰਬਰ ਲਿੰਕ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਖਪਤਕਾਰਾਂ ਦੀਆਂ ਘਰੇਲੂ ਗੈਸ ਦੀਆਂ ਸਮੱਸਿਆਵਾਂ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਕੰਟਰੋਲ ਰੂਮ ਟੈਲੀਫੋਨ ਨੰਬਰ 01642921552 ਸਥਾਪਿਤ ਕੀਤਾ ਹੈ, ਜਿਸ ’ਤੇ ਕੋਈ ਵੀ ਖਪਤਕਾਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤਕ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਗੈਸ ਦੀ ਬੁਕਿੰਗ ਕਰਵਾਉਣ ਲਈ ਤੇ ਆਨਲਾਈਨ ਈ ਕੇ ਵਾਈ ਸੀ ਕਰਵਾਉਣ ਲਈ ਡਿਟੇਲ ਹੇਠ ਲਿਖੇ ਅਨੁਸਾਰ ਹੈ :-
-ਇੰਡੀਅਜ਼ ਆਇਲਜ਼
1.ਬੀਬੀਪੀਐੱਸ ਐਮਾਜ਼ੋਨ/ਗੂਗਲ ਪੇ/ ਪੇਟੀਐੱਮ/ਭੀਮ/ਫੋਨ ਪੇ
2. ਆਈਵੀਆਰਐੱਸ ਤਹਿਤ 7718955555 ਤੇ ਕਾਲ ਕਰੋ (ਸ਼ਾਮ 6 ਤੋਂ 10 ਵਜੇ ਤੱਕ)
3. 8454955555 ’ਤੇ ਮਿਸ ਕਾਲ ਕਰੋ (ਸ਼ਾਮ 6 ਤੋਂ 10 ਵਜੇ ਤੱਕ)
4. ਇੰਡੀਅਨ ਆਈਲ ਐਪ ਡਾਊਨਲੋਡ ਕਰੋ। ਰਜਿਸਟਰਡ ਮੋਬਾਈਲ ਨਾਲ ਲੋਗਇਨ ਕਰੋ ਤੇ ਰਫਿੱਲ ਵਰਤੋ ਕਰੋ।
5. ਰਫਿੱਲ ਤੇ 7718955555 ਮੈਸੇਜ ਕਰੋ।
6. Cx.indianoil.in ਪੋਰਟਲ ਤੇ ਰਜਿਸਟਰਡ ਮੋਬਾਈਲ ਨਾਲ Refill ਆਪਸ਼ਨ ਵਰਤੋਂ।
7. ਵਾਟਸਐਪ ਰਾਹੀਂ 7588888824 ਤੇ ਮੈਸੇਜ ਕਰੋ।
-ਭਾਰਤ ਪੈਟਰੋਲੀਅਮ-
1.ਬੀਬੀਪੀਐੱਸ, ਐਮਾਜ਼ੋਨ/ਗੂਗਲ ਪੇ/ ਪੇਟੀਐੱਮ/ਭੀਮ/ਫੋਨ ਪੇ
2. ਆਈਵੀਆਰਐੱਸ 7715012345, 7718012345
3. 7710955555 ਤੇ ਮਿਸ ਕਾਲ ਕਰੋ।
4. ਬੀਪੀਸੀਐੱਲ ਐਪ ਡਾਉਣਲੋਡ ਕਰੋ।
5. My.ebharatgas.com ਪੋਰਟਲ ਤੇ ਰਜਿਸਟਰਡ ਮੋਬਾਈਲ ਨਾਲ ਲਾਗਇਨ ਕਰੋ
6. ਵ੍ਹਟਸਐਪ ਰਾਹੀਂ ਮੈਸੇਜ ਕਰੋ ਹੈਲੋਂ 1800224344
-ਹਿੰਦੋਸਤਾਨ ਪੈਟਰੋਲੀਅਮ
1. ਬੀਬੀਪੀਐੱਸ ਐਪ ਰਾਹੀਂ ਜਿਵੇਂ-ਐਮਾਜ਼ੋਨ/ਗੂਗਲ ਪੇ/ ਪੇਟੀਐੱਮ/ਭੀਮ/ਫੋਨ ਪੇ।
2. ਆਈਵੀਆਰਐੱਸ 8888823456 ’ਤੇ ਕਾਲ ਕਰੋ
3. 9493602222 ਮਿਸ ਕਾਲ ਕਰੋ।
4. ਐਚਪੀਪੇ ਡਾਊਨਲੋਡ ਕਰੋ।
5. ਵ੍ਹਟਸਐਪ ਨੰਬਰ ਤੇ 92222-01122•।