- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਣੀ ਦੀ ਘਾਟ ਕਾਰਨ ਪੈਣ ਵਾਲੇ ਪ੍ਰਭਾਵ ਲਈ ਸਰਕਾਰਾਂ ਸਿੱਧੇ ਰੂਪ ਵਿਚ ਪੂਰੀ ਤਰ੍ਹਾਂ ਜ਼ਿਮੇਵਾਰ: ਬਾਬਾ ਬਲਬੀਰ ਸਿੰਘ

- ਪਾਣੀ ਦੀ ਘੱਟਦੀ ਮਾਤਰਾ ਬਾਰੇ ਹਰ ਕੋਈ ਹੋਵੇ ਜਾਗਰੂਕ, ਤਾਂ ਜੋ ਪਾਣੀ ਦੀ ਬੱਚਤ ਹੋ ਸਕੇ
12) ਬਾਬਾ ਬਲਵੀਰ ਸਿੰਘ ਮੁਖੀ ਬੁੱਢਾ ਦਲ।
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੁੱਚੇ ਸੰਸਾਰ ਅੰਦਰ ਬੜੀ ਤੇਜ਼ੀ ਨਾਲ ਬਦਲ ਰਹੇ ਵਾਤਾਵਰਨ ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਗਲੋਬਲ ਵਾਰਮਿੰਗ ਸਰਕਾਰਾਂ ਅਤੇ ਲੋਕਾਂ ਦੀ ਲਾਪਰਵਾਹੀ ਤੇ ਅਵੇਸਲੇਪਨ ਕਾਰਨ ਉਤਪੰਨ ਹੋਇਆ ਹੈ। ਅੱਜ ਦਾ ਮਨੁੱਖੀ ਜੀਵਨ ਚਣੌਤੀਆਂ ਤੇ ਬੇਵੱਸੀ ’ਚ ਘਿਰ ਕੇ ਰਹਿ ਗਿਆ ਹੈ। ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਦੀ ਮਾਤਰਾ ਵੱਧਣ ਕਾਰਨ ਨਾਮੁਰਾਦ ਕੈਂਸਰ ਜਿਹੀਆਂ ਨਾਮੁਰਾਦ ਬਿਮਾਰੀਆਂ ਦੇ ਕੇਸ ਬਹੁਤ ਜ਼ਿਆਦਾ ਵਧ ਗਏ ਹਨ। ਉਨ੍ਹਾਂ ਕਿਹਾ ਕਿ ਬੇਹਤਾਸ਼ਾ ਰੁੱਖਾਂ ਦੀ ਕਟਾਈ, ਕੁਦਰਤੀ ਸਰੋਤਾਂ ਨਾਲ ਛੇੜਛਾੜ ਤੇ ਆਲਮੀ ਪੱਧਰ ’ਤੇ ਬੰਬਬਾਰੀ ਮਜਾਇਲਾਂ ਦੇ ਪ੍ਰੀਖਣ ਆਦਿ ਜੀਵ ਪ੍ਰਣਾਲੀ ਲਈ ਘਾਤਕ ਹਨ। ਵਿਗਿਆਨੀ ਧਰਤੀ ਹੇਠਲੇ ਪਾਣੀ ਦਾ ਕਾਲ ਪੈ ਜਾਣ ਬਾਰੇ ਹਾਲ ਦੁਹਾਈ ਦੇ ਰਹੇ ਹਨ। ਪਰ ਜਾਗਰੂਕਤਾ ਦੀ ਘਾਟ ਕਾਰਨ ਕੋਈ ਸਮਝ ਨਹੀਂ ਰਿਹਾ, ਪਾਣੀ ਮਨੁੱਖਤਾ ਨੂੰ ਕੁਦਰਤ ਦੀਆਂ ਦਿੱਤੀਆਂ ਅਨਮੋਲ ਦਾਤ ਹੈ।
ਉਨ੍ਹਾਂ ਕਿਹਾ ਕਿ ਪੈਦਾ ਹੋਏ ਅਜਿਹੇ ਨਾਜ਼ੁਕ ਹਾਲਾਤ ਨਾਲ ਨਿਬੜਣ ’ਚ ਸਰਕਾਰਾਂ ਵੀ ਅੱਜ ਅਸਮਰੱਥ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ 17 ਸੂਬਿਆਂ ਦੇ 256 ਜ਼ਿਲ੍ਹਿਆਂ ਵਿੱਚ ਸੋਕੇ ਵਾਲੇ ਹਾਲਾਤ ਬਣੇ ਹੋਏ ਹਨ। ਇਸ ਵਧਦੀ ਤਪਸ਼, ਬਿਜਲੀ ਤੇ ਪਾਣੀ ਦੇ ਸੰਕਟ ਨੇ ਮਨੁੱਖੀ ਜੀਵਨ ਦੀਆਂ ਚਿੰਤਤਾਵਾਂ ਵਿੱਚ ਢੇਰ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਆਮ ਜੀਵਨ ’ਚ ਵਰਤੋਂ ਕਰਨ ਵਾਲੀਆਂ ਬਹੁਤੀਆਂ ਚੀਜ਼ਾਂ ਬਿਜਲੀ ਦੀ ਸਪਲਾਈ ’ਤੇ ਨਿਰਭਰ ਕਰਦੀਆਂ ਹਨ।
ਉਨ੍ਹਾਂ ਕਿਹਾ ਪਾਣੀ ਤੋਂ ਇਲਾਵਾ ਜੀਵਨ ਨਹੀਂ, ਇਸ ਦੀ ਘਾਟ ਨਾਲ ਸਮੁੱਚਾ ਜੀਵਨ ਪੂਰੀ ਤਰ੍ਹਾਂ ਲੜਖੜਾ ਚੁੱਕਾ ਹੈ। ਉਨ੍ਹਾਂ ਕਿਹਾ ਬਿਨਾਂ ਸ਼ੱਕ ਆਪਣੇ ਸਿਆਸੀ ਸੁਆਰਥਾਂ ਲਈ ਸਰਕਾਰਾਂ ਨੇ ਲੋਕਾਂ ਨੂੰ ਲੁਭਾਉਣ ਲਈ ਮੁਫ਼ਤ ਬਿਜਲੀ ਪਾਣੀ ਦੇਣ ਦਾ ਸਹਾਰਾ ਤਾਂ ਜ਼ਰੂਰ ਲਿਆ ਪਰ ਇਸ ਦੇ ਉਤਪਾਦਨ ਤੇ ਸਪਲਾਈ ਵਿਚ ਉਹ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ, ਜਿਸ ਕਾਰਨ ਮਨੁੱਖੀ ਜੀਵਨ ਦੀ ਗੱਡੀ ਲੀਹੋਂ ਬੜੀ ਤੇਜ਼ੀ ਨਾਲ ਲੱਥਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਇਸ ਚਿੰਤਾਜਨਕ ਸਥਿਤੀ ’ਚੋਂ ਸਰਕਾਰ ਆਪਣੇ ਆਪ ਨੂੰ ਤੇ ਲੋਕਾਂ ਨੂੰ ਕਿਵੇਂ ਕੱਢੇਗੀ, ਇਹ ਵੱਡੇ ਫਿਕਰ ਵਾਲੀ ਗੱਲ ਹੈ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੁਝਾਅ ਦਿੰਦਿਆਂ ਕਿਹਾ ਪਾਣੀ ਦੀ ਘੱਟਦੀ ਮਾਤਰਾ ਸਬੰਧੀ ਹਰ ਵਿਅਕਤੀ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਪਾਣੀ ਦੀ ਵਰਤੋਂ ਵਿਚ ਵੱਧ ਤੋਂ ਵੱਧ ਬਚਤ ਹੋ ਸਕੇ। ਖੇਤੀ ਵਿਚ ਨਵੇਂ ਬੀਜ ਇਜਾਦ ਕੀਤੇ ਜਾਣ ਤੇ ਉਹ ਢੰਗ ਅਪਣਾਏ ਜਾਣ ਜਿਨ੍ਹਾਂ ਨਾਲ ਘੱਟ ਪਾਣੀ ਵਰਤ ਕੇ ਵੱਧ ਪੈਦਾਵਾਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਖੇਤਾਂ ਅਤਿ ਲੋੜੀ ਦੀਆਂ ਥਾਵਾਂ ਵਿਚ ਰਿਚਾਰਜ ਵੈੱਲ (ਖੂਹ) ਵੀ ਬਣਾਏ ਜਾਣੇ ਚਾਹੀਦੇ ਹਨ ਤਾਂ ਕਿ ਬਾਰਸ਼ ਦਾ ਪਾਣੀ ਧਰਤੀ ਹੇਠਾਂ ਰੀਚਾਰਜਿੰਗ ਵਿਚ ਮਦਦ ਕਰੇ।