- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵਧਿਆ, ਪੂਰੀ ਤਰ੍ਹਾਂ ਮਾਸਾਹਾਰੀ ਬਣ ਚੁੱਕੇ ਹਨ ਅਵਾਰਾ ਕੁੱਤੇ

-ਪੂਰੀ ਤਰ੍ਹਾਂ ਮਾਸਾਹਾਰੀ ਬਣ ਚੁੱਕੇ ਆਵਾਰਾ ਕੁੱਤਿਆਂ ਤੋਂ ਬਚਾਉਣ ਦੇ ਯਤਨ ਜਾਰੀ
ਸੀਨੀਅਰ ਸਾਫ਼, ਪੰਜਾਬੀ ਜਾਗਰਣ
ਬਠਿੰਡਾ
ਪੰਜਾਬ ਵਿੱਚ ਅਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਅਵਾਰਾ ਕੁੱਤਿਆਂ ਦੀ ਦਿਨ-ਪ੍ਰਤੀ-ਦਿਨ ਵਧ ਰਹੀ ਗਿਣਤੀ ਤੋਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੱਡਾ ਰੋੜੀਆਂ ਦੇ ਮਾਸ ’ਤੇ ਪਲਣ ਵਾਲੇ ਇਹ ਕੁੱਤੇ ਇਸ ਕਦਰ ਮਾਸਾਹਾਰੀ ਹੋ ਚੁੱਕੇ ਕਿ ਹਨ ਕਿ ਉਹ ਮਨੁੱਖਾਂ ’ਤੇ ਹਮਲੇ ਕਰ ਰਹੇ ਹਨ। ਪਿੰਡਾਂ ਤੇ ਸ਼ਹਿਰਾਂ ਵਿਚ ਅਜਿਹੇ ਕੁੱਤਿਆਂ ਦੀਆਂ ਵੱਡੀਆਂ ਡਾਰਾਂ ਆਮ ਵੇਖਿਆ ਜਾ ਸਕਦੀਆਂ ਹਨ। ਪੰਜਾਬ ਸਰਕਾਰ ਕੁੱਤਿਆਂ ’ਤੇ ਕਾਬੂ ਪਾਉਣ ਵਿਚ ਪੂਰੀ ਤਰਾਂ ਅਸਫ਼ਲ ਰਹੀ ਹੈ। ਇਨ੍ਹਾਂ ਕੁੱਤਿਆਂ ਦੀ ਦਹਿਸ਼ਤ ਐਨੀ ਜਿਆਦਾ ਹੋ ਗਈ ਹੈ ਕਿ ਪਸ਼ੂਆਂ ਤੋਂ ਲੈ ਕੇ ਆਮ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਪਰ ਪ੍ਰਸ਼ਾਸਨ ਤੇ ਸਰਕਾਰ ਬਿਲਕੁਲ ਲਾਚਾਰ ਨਜਰ ਆ ਰਿਹਾ ਹੈ। ਅਵਾਰਾ ਕੁੱਤਿਆਂ ਦੀ ਵੱਧ ਚੁੱਕੀ ਆਬਾਦੀ ਕਾਰਨ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਦਾ ਇਕੱਲੇ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਚੁੱਕਾ ਹੈ। ਆਵਾਰਾ ਕੁੱਤਿਆਂ ਦੀਆਂ ਇਹ ਡਾਰਾਂ ਇਕੱਲੇ ਇਕਹਰੇ ਵਿਅਕਤੀ ਨੂੰ ਘੇਰ ਕੇ ਨੋਚ ਦਿੰਦੀਆਂ ਹਨ। ਪੰਜਾਬ ਅੰਦਰ ਇਹ ਖੰਖਾਰੂ ਹੋ ਚੁੱਕੇ ਅਵਾਰਾ ਕੁੱਤੇ ਕਈ ਬੱਚਿਆਂ ਤੇ ਬਜ਼ੁਰਗਾਂ ਨੂੰ ਨੋਚ ਕੇ ਮੌਤ ਦੇ ਘਾਟ ਉਤਾਰ ਚੁੱਕੇ ਹਨ। ਤਿੰਨ ਦਿਨ ਪਹਿਲਾਂ ਹੀ ਜ਼ਿਲ੍ਹੇ ਅੰਦਰ ਅਵਾਰਾ ਕੁੱਤਿਆਂ ਨੇ ਇਕ ਬੱਚੀ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ ਸੀ। ਭਾਵੇ ਵਿਭਾਗ ਵੱਲੋਂ ਸ਼ਹਿਰੀ ਖੇਤਰਾਂ ’ਚ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਦੀ ਮੁਹਿੰਮ ਸ਼ੁਰ ਕੀਤੀ ਗਈ ਸੀ, ਪਰ ਇਹ ਵੀ ਬਹੁਤਾ ਸਮਾਂ ਨਾ ਚੱਲ ਸਕੀ। ਇਹੀ ਕਾਰਨ ਹੈ ਆਵਾਰਾ ਕੁੱਤਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਲਾਕੇ ਦੇ ਲੋਕਾਂ ਨੂੰ ਕੁੱਤਿਆ ਦੇ ਖੌਫ ਤੋਂ ਛੁਟਕਾਰਾ ਨਹੀਂ ਮਿਲ ਰਿਹਾ। ਪੰਜਾਬ ਵਿੱਚ ਆਵਾਰਾ ਕੁੱਤਿਆਂ ਦਾ ਆਤੰਕ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ ਸਾਲ ਸਤੰਬਰ ਤਕ ਸੂਬੇ ਵਿੱਚ ਕਰੀਬ ਢਾਈ ਲੱਖ ਕੁੱਤਿਆਂ ਦੇ ਕੱਟਣ ਦੇ ਮਾਮਲੇ ਸਾਹਮਣੇ ਆਏ ਹਨ। ਰੋਜ਼ਾਨਾ 700 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਜੋ ਕਿ ਚਿੰਤਾਜਨਕ ਹੈ। ਸੁਪਰੀਮ ਕੋਰਟ ਦੀਆਂ ਸਖ਼ਤੀਆਂ ਦੇ ਵਿਚਕਾਰ ਇਨ੍ਹਾਂ ਤਾਜ਼ਾ ਅੰਕੜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਕਈ ਮਾਮਲਿਆਂ ਵਿੱਚ ਘਾਤਕ ਸਾਬਤ ਹੋ ਰਹੇ ਹਨ। ਸਰਕਾਰੀ ਰਿਪੋਰਟਾਂ ਅਨੁਸਾਰ, ਪਿਛਲੇ ਸਾਲਾਂ ਦੇ ਮੁਕਾਬਲੇ ਇਹ ਮਾਮਲੇ ਵੱਧ ਰਹੇ ਹਨ। 2024 ਵਿੱਚ ਅਵਾਰਾ ਕੁੱਤਿਆਂ ਦੇ ਕੱਟਣ ਦੇ 2.13 ਲੱਖ ਮਾਮਲੇ ਸਾਹਮਣੇ ਆਏ ਸਨ। 2023 ਵਿੱਚ, 2.02 ਲੱਖ ਮਾਮਲੇ ਸਾਹਮਣੇ ਆਏ। ਜਦੋਂ ਕਿ 2022 ਵਿੱਚ ਇਹ ਗਿਣਤੀ 1.65 ਲੱਖ ਸੀ। ਇਸੇ ਤਰ੍ਹਾਂ 2021 ਵਿੱਚ 1.26 ਲੱਖ ਕੁੱਤਿਆਂ ਦੇ ਕੱਟਣ ਦੇ ਮਾਮਲੇ ਅਤੇ 2020 ਵਿੱਚ 1.10 ਲੱਖ ਮਾਮਲੇ ਸਾਹਮਣੇ ਆਏ ਸਨ।
-ਬਾਕਸ-
ਹੱਡਾ ਰੋੜੀਆਂ ਬਣੀਆਂ ਕੁੱਤਿਆਂ ਦੀ ਪਨਾਹਗਾਹ
ਪਿੰਡਾਂ ਤੇ ਸ਼ਹਿਰਾਂ ਦੀਆਂ ਹੱਡਾ ਰੋੜੀਆਂ ਆਵਾਰਾਂ ਕੁੱਤਿਆਂ ਦੀਆਂ ਪਨਾਹਗਾਹ ਬਣੀਆਂ ਹੋਈਆਂ ਹਨ। ਉਕਤ ਕੁੱਤੇ ਮਰੇ ਪਸ਼ੂਆਂ ਦੇ ਮਾਸ ਖਾਹ ਕੇ ਜੀਅ ਰਹੇ ਹਨ। ਅਜਿਹੇ ਕੁੱਤੇ ਹੁਣ ਮਾਸਾਹਾਰੀ ਬਣ ਚੁੱਕੇ ਹਨ, ਜਦੋਂ ਉਨ੍ਹਾਂ ਨੂੰ ਖਾਣ ਲਾਈ ਮਾਸ ਨਹੀਂ ਮਿਲਦਾ ਤਾਂ ਉਹ ਆਪਣੀ ਖੁਰਾਕ ਦੀ ਪੂਰਤੀ ਲਈ ਮਨੁੱਖਾਂ ’ਤੇ ਹਮਲਾ ਕਰਦੇ ਹਨ। ਹੱਡਾ ਰੋੜੀਆਂ ਵਿਚ ਅਜਿਹੇ ਸੈਂਕੜੇ ਕੁੱਤੇ ਆਮ ਵੇਖੇ ਜਾ ਸਕਦੇ ਹਨ। ਹੁਣ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮਰੇ ਹੋਏ ਪਸ਼ੂਆਂ ਦੇ ਮ੍ਰਿਤਕ ਸਰੀਰ ਨੂੰ ਹੱਡਾ ਰੋੜੀਆਂ ਵਿਚ ਸੁੱਟਣ ਦੀ ਬਜਾਏ ਕੋਈ ਹੋਰ ਪ੍ਰਬੰਧ ਕੀਤੇ ਜਾਣ। ਸਾਲ 2012 ਵਿੱਚ ਹੋਈ 19 ਵੀਂ ਪਸ਼ੂ ਗਣਨਾ ਮੁਤਾਬਕ ਸੂਬੇ ਵਿੱਚ ਤਿੰਨ ਲੱਖ ਤੋਂ ਵਧੇਰੇ ਅਵਾਰਾ ਕੁੱਤੇ ਹਨ ਪਰ ਹੁਣ ਇੰਨਾਂ ਦੀ ਗਿਣਤੀ 5 ਲੱਖ 70 ਹਜ਼ਾਰ ਤਕ ਪਹੁੰਚ ਗਈ ਹੈ।
-ਬਾਕਸ-
-ਡੀਸੀ ਅਨੁਸਾਰ ਕੁੱਤਿਆਂ ਦੀ ਦੇਖ-ਰੇਖ ਕਰਨ ਵਾਲੇ ਸਟਾਫ਼ ਦੀਆਂ ਲੋੜਾਂ ਦਾ ਰੱਖਿਆ ਜਾਵੇਗਾ ਖ਼ਿਆਲ
ਡਿਪਟੀ ਕਮਿਸ਼ਨਰ ਬਠਿੰਡਾ ਰਾਜ਼ੇਸ ਧੀਮਾਨ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੇ ਪ੍ਰਬੰਧਨ ਲਈ ਉਸਾਰੀ ਜਾਣ ਵਾਲੀ ਡਾਗ ਸੰਕਚੂਰੀ ਸਬੰਧੀ ਥਾਂ ਦਾ ਪ੍ਰਬੰਧ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਕੰਚਨ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਨਰਿੰਦਰ ਸਿੰਘ ਧਾਲੀਵਾਲ ਇਸ ਕਮੇਟੀ ਦੇ ਮੈਂਬਰ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਾਗ ਸੈਂਕਚੁਰੀ ਦੀ ਉਸਾਰੀ ਇਸ ਤਰੀਕੇ ਨਾਲ ਕੀਤੀ ਜਾਵੇ, ਜਿਸ ਨਾਲ ਕੁੱਤਿਆਂ ਅਤੇ ਉਨ੍ਹਾਂ ਦੇ ਦੇਖ-ਰੇਖ ਕਰਨ ਵਾਲੇ ਸਟਾਫ਼ ਦੀਆਂ ਲੋੜਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਉਨ੍ਹਾਂ ਨਾਲ ਹੀ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਅਵਾਰਾ ਕੁੱਤਿਆਂ ਦੇ ਪ੍ਰਬੰਧਨ ਅਤੇ ਭਲਾਈ ਸੰਬੰਧੀ 'ਡਾਗ ਸੰਕਚੂਰੀ ' ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਨਿਰਮਾਣ ਵਿਭਾਗ ਨੂੰ ਹਦਾਇਤ ਕੀਤੀ ਕਿ ਡਾਗ ਸੈਂਕਚੂਰੀ ਦੀ ਉਸਾਰੀ ਸਬੰਧੀ ਨਕਸ਼ਾ ਅਤੇ ਅਨੁਮਾਨਤ ਖਰਚਾ ਤਿਆਰ ਕੀਤਾ ਜਾਵੇ ਅਤੇ ਇਸ ਇਮਾਰਤ ਦਾ ਨਕਸ਼ਾ ਸਰਕਾਰ ਦੇ ਮਾਪਦੰਡਾਂ ਅਨੁਸਾਰ ਹੋਵੇ।