ਸੁੰਦਰ ਲਿਖਾਈ ਮੁਕਾਬਲੇ ’ਚ ਬੱਚਿਆਂ ਤੇ ਮਾਪਿਆਂ ਨੇ ਲਿਆ ਹਿੱਸਾ
ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਵਿਚ
Publish Date: Mon, 19 Jan 2026 04:41 PM (IST)
Updated Date: Tue, 20 Jan 2026 04:04 AM (IST)
-ਐੱਸਡੀਐੱਮ ਸੁਨੀਲ ਫੋਗਾਟ ਤੇ ਏਆਈਜੀ ਅਵਨੀਤ ਸਿੱਧੂ ਨੇ ਜੇਤੂਆਂ ਨੂੰ ਕੀਤਾ ਸਨਮਾਨਿਤ
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਰਾਮਪੁਰਾ ਫੂਲ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸ਼ਾਰਪ ਬ੍ਰੇਨਸ ਵੱਲੋ ਸਥਾਨਕ ਸੇਂਟ ਜੇਵੀਅਰ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ਵਿਚ ਰਾਮਪੁਰਾ ਫੂਲ, ਭੁੱਚੋ, ਭਗਤਾ ਭਾਈਕਾ, ਨਥਾਣਾ, ਮੋੜ ਮੰਡੀ, ਬਠਿੰਡਾ ਆਦਿ ਸ਼ਹਿਰਾਂ ਦੇ ਸੈਕੜੇ ਸਕੂਲੀ ਬੱਚਿਆਂ ਨੇ ਹਿੱਸਾ ਲਿਆ। ਮੁਕਾਬਲੇ ਦੀ ਖਾਸ ਗੱਲ ਇਹ ਵੀ ਰਹੀ ਕਿ ਬੱਚਿਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਦਰਜਨਾਂ ਮਾਪਿਆਂ ਨੇ ਵੀ ਆਪਣੇ ਹੱਥ ਅਜਮਾਉਦੇ ਹੋਏ ਸੁੰਦਰ ਲਿਖਤਾਂ ਲਿਖੀਆਂ।
ਸ਼ਾਰਪ ਬ੍ਰੇਨਸ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਦਆਂ ਦੱਸਿਆ ਕਿ ਮੌਜੂਦਾ ਤਕਨੀਕੀ ਯੁੱਗ ਦੇ ਵਿਚ ਵਿਦਿਆਰਥੀਆਂ ਦੇ ਨਾਲ ਨਾਲ ਵੱਡਿਆਂ ਵਿਚ ਵੀ ਲਿਖਣ ਦਾ ਰੁਝਾਨ ਘੱਟਦਾ ਜਾ ਰਿਹਾ ਹੈ। ਇੱਥੋ ਤੱਕ ਕੇ ਸਕੂਲੀ ਪੜ੍ਹਾਈ ਵਿੱਚ ਵੀ ਹੁਣ ਬੱਚੇ ਕੰਪਿਊਟਰ ਅਤੇ ਮੋਬਾਈਲ ਆਦਿ ਦਾ ਵੱਧ ਇਸਤੇਮਾਲ ਕਰਨ ਲੱਗ ਪਏ ਹਨ, ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਲਿਖਾਈ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁੰਦਰ ਲਿਖਣ ਨਾਲ ਤਨਾਓ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ। ਵਿਦਿਆਰਥੀ ਵਰਗ ਦੇ ਮੁਕਾਬਲਿਆਂ ਵਿੱਚ ਦਿਸ਼ਿਆ ਗਰਗ, ਰੋਨਿਤ ਭਾਰਦਵਾਜ, ਗੋਰਾਂਗ ਗਰਗ, ਆਵਿਆ ਗਰੋਵਰ, ਰੇਨਿਲ ਜਾਨ ਡੇਵਿਡ, ਆਰੇਨ ਗਰੋਵਰ, ਰਹਿਮਤ ਸਿੱਧੂ, ਗੁਰਲੀਨ ਕੌਰ, ਧਰੁਵ ਬਾਂਸਲ, ਕਨਿਕਾ, ਪੂਰਵੀ, ਕਾਵਿਆ ਸ਼ਰਮਾ, ਲਵਿਸ਼ ਸਿੰਗਲਾ, ਪ੍ਰਭਲੀਨ ਕੌਰ, ਵੰਸ਼ ਅਰੋੜਾ, ਸੁਹਾਨੀ, ਸਮਰਿਧੀ ਨੇ ਇਨਾਮ ਜਿੱਤੇ।
ਮਾਪਿਆਂ ਦੇ ਮੁਕਾਬਲੇ ਵਿਚ ਪ੍ਰਿੰਅਕਾ ਰਾਣੀ ਨੇ ਪਹਿਲਾ ਇਨਾਮ ਜਿੱਤਿਆ। ਮਨਪ੍ਰੀਤ ਕੌਰ ਨੇ ਦੂਜਾ ਇਨਾਮ ਅਤੇ ਅਰਸ਼ਪ੍ਰੀਤ ਸਿੱਧੂ ਨੇ ਤੀਜਾ ਸਥਾਨ ਹਾਸਿਲ ਕੀਤਾ। ਇੰਦੂ ਨੂੰ ਵਿਸ਼ੇਸ ਇਨਾਮ ਦਿੱਤਾ ਗਿਆ। ਜੇਤੁਆਂ ਨੁੰ ਇਨਾਮ ਐਸਡੀਐਮ ਸੁਨੀਲ ਫੋਗਾਟ ਆਈਏਐਸ ਅਤੇ ਅਵਨੀਤ ਕੌਰ ਸਿੱਧੂ ਏਆਈਜ, ਸੀਆਈਡੀ ਜ਼ੋਨਲ ਵਿੰਗ ਬਠਿੰਡਾ ਨੇ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਸ਼ਾਰਪ ਬ੍ਰੇਨਸ ਸੰਸਥਾ ਵੱਲੋ ਵਿਦਿਆਰਥੀਆਂ ਦੀ ਤਰੱਕੀ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੀ ਭਰਪੂਰ ਪ੍ਰੰਸ਼ਸਾ ਕੀਤੀ । ਇਸ ਮੌਕੇ ਡਾ. ਜਤਿੰਦਰ ਬਾਂਸਲ, ਡਾ. ਸੁਰਿੰਦਰ ਅਗਰਵਾਲ, ਡਾ. ਮਾਲਤੀ ਸਿੰਗਲਾ, ਡਾ. ਇਸ਼ਾਨ ਬਾਂਸਲ, ਡਾ. ਨਵਨੀਤ ਸਿੱਧੂ, ਡਾ. ਸਵੀਟੀ, ਡਾ. ਨੈਨਸੀ, ਪੂਜਾ ਗੋਇਲ, ਨੀਲਮ ਗਰਗ, ਰੇਖਾ ਸਿੰਘ, ਵਨੀਤਾ ਗਰਗ, ਨਿਸ਼ਾ ਗਰਗ, ਰਜਨੀ ਤਾਇਲ, ਵਿਕਾਸ ਗਰਗ, ਸੰਜੀਵ ਸਿੰਗਲਾ, ਸੰਦੀਪ ਤਾਇਲ, ਰਜਨੀਸ਼ ਗਰਗ, ਸੰਜੀਵ ਗਰਗ, ਦੀਪਕ ਗਰਗ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਮੌਜੂਦ ਸਨ ।