ਧੰਨ ਧੰਨ ਭਾਈ ਰੂਪ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਐਥਲੈਟਿਕ ਮੀਟ ਮੁਕੰਮਲ
ਧੰਨ ਧੰਨ ਭਾਈ ਰੂਪ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਥਲੈਟਿਕ ਮੀਟ ਸੰਪੰਨ
Publish Date: Sun, 12 Apr 2026 05:39 PM (IST)
Updated Date: Mon, 13 Apr 2026 04:08 AM (IST)

ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈਰੂਪਾ : ਹਲਕਾ ਰਾਮਪੁਰਾ ਫੂਲ ਦੇ ਪਿੰਡ ਭਾਈ ਰੂਪਾ ਵਿਖੇ ਧੰਨ ਧੰਨ ਬਾਬਾ ਭਾਈ ਰੂਪ ਚੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੜਕੀਆਂ ਦੀ ਅਥਲੈਟਿਕ ਮੀਟ ਸ਼ਾਨਦਾਰ ਢੰਗ ਨਾਲ ਸੰਪੰਨ ਹੋਈ। ਇਸ ਖੇਡ ਮੇਲੇ ਵਿਚ ਪੰਜਾਬ ਭਰ ਤੋਂ ਲਗਭਗ 300 ਤੋਂ ਵੱਧ ਖਿਡਾਰੀਆਂ ਨੇ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਕਸਿੰਗ ਕੋਚ ਨਿਰਮਲ ਸਿੰਘ ਨੇ ਦੱਸਿਆ ਇਸ ਟੂਰਨਾਮੈਂਟ ਦਾ ਮਕਸਦ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਤੇ ਨਸ਼ਿਆਂ ਤੋਂ ਦੂਰ ਰੱਖਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਪੰਜਾਬ ਵਿੱਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡ ਮੈਦਾਨਾਂ ਨਾਲ ਜੋੜਿਆ ਜਾ ਸਕੇ। ਇਸ ਦੌਰਾਨ ਕਰਵਾਏ ਮੁਕਾਬਲੇ ’ਚ ਅੰਡਰ-7 ਵਿਚ 60 ਮੀਟਰ ਦੌੜ ‘ਚ ਮਨਰੀਤ ਕੌਰ ਪਹਿਲਾਂ, ਮਨਵੀਰ ਕੌਰ ਦੂਜਾ ਅਤੇ ਏਕਮਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹੀ। ਅੰਡਰ-9 ਵਿਚ 100 ਮੀਟਰ ਦੌੜ ‘ਚ ਗੁਰੂਨੂਰ ਕੌਰ ਪਹਿਲਾਂ, ਜਸਦੀਪ ਕੌਰ ਦੂਜਾ ਅਤੇ ਭਵਜੀਤ ਕੌਰ ਤੀਜੇ ਸਥਾਨ ‘ਤੇ ਰਹੀ। ਅੰਡਰ-11 ਵਿਚ 100 ਮੀਟਰ ਦੌੜ ‘ਚ ਖੁਸ਼ਦੀਪ ਕੌਰ ਪਹਿਲਾਂ, ਸਨੇਹਰੀਤ ਕੌਰ ਦੂਜਾ ਤੇ ਕੋਮਲ ਕੌਰ ਤੀਜੇ ਸਥਾਨ ‘ਤੇ ਰਹੀ। ਅੰਡਰ-14 ਵਿਚ 100 ਮੀਟਰ ਦੌੜ ‘ਚ ਸਿਮਰਨਜੀਤ ਕੌਰ ਪਹਿਲਾਂ, ਜਸਨੀਤ ਕੌਰ ਦੂਜਾ ਅਤੇ ਨਵਜੋਤ ਕੌਰ ਤੀਜੇ ਸਥਾਨ ‘ਤੇ ਰਹੀ। ਅੰਡਰ-17 ਵਿਚ 100 ਮੀਟਰ ਦੌੜ ‘ਚ ਕਿਰਨਪ੍ਰੀਤ ਕੌਰ ਪਹਿਲਾਂ, ਹਰਸਦੀਪ ਕੌਰ ਦੂਜਾ ਅਤੇ ਗੁਰਪ੍ਰੀਤ ਕੌਰ ਤੀਜੇ ਸਥਾਨ ‘ਤੇ ਰਹੀ, ਜਦਕਿ 800 ਮੀਟਰ ਦੌੜ ‘ਚ ਵੀਰਬਲ ਕੌਰ ਪਹਿਲਾਂ, ਗੁਰਸਿਮਰਨ ਕੌਰ ਦੂਜਾ ਅਤੇ ਸਾਨੀਆਂ ਤੀਜੇ ਸਥਾਨ ‘ਤੇ ਰਹੀ। ਅੰਡਰ-20 ਵਿਚ 200 ਮੀਟਰ ਦੌੜ ‘ਚ ਤਸਨੀਮ ਕੌਰ ਪਹਿਲਾਂ, ਅਰਸ਼ਦੀਪ ਕੌਰ ਦੂਜਾ ਤੇ ਗਗਨ ਕੌਰ ਤੀਜੇ ਸਥਾਨ ‘ਤੇ ਰਹੀ। ਅੰਡਰ-23 ਵਿਚ 100 ਮੀਟਰ ਦੌੜ ‘ਚ ਨਰਿੰਦਰ ਕੌਰ ਪਹਿਲਾਂ, ਮਨਪ੍ਰੀਤ ਕੌਰ ਦੂਜਾ ਅਤੇ ਸਨਮੀਤ ਕੌਰ ਤੀਜੇ ਸਥਾਨ ‘ਤੇ ਰਹੀ, ਜਦਕਿ 1600 ਮੀਟਰ ਦੌੜ ‘ਚ ਮਨਦੀਪ ਕੌਰ ਪਹਿਲਾਂ, ਮਨਪ੍ਰੀਤ ਕੌਰ ਤੇ ਗਗਨਦੀਪ ਕੌਰ ਨੇ ਦੂਜੇ ਸਥਾਨ ਹਾਸਲ ਕੀਤੇ। ਇਸ ਮੌਕੇ ਅਜੈਬ ਸਿੰਘ (ਪੀਟੀ.), ਮਾਸਟਰ ਬਹਾਲ ਸਿੰਘ, ਜਗਤਾਰ ਸਿੰਘ ਰਤਨ, ਟੇਕ ਰਾਮਪੁਰੀਆ, ਬਾਬਾ ਪਰਮਿੰਦਰ ਸਿੰਘ, ਬਲਵੀਰ ਸਿੰਘ, ਗਰਵਿੰਦਰ ਸਿੰਘ ਰੋਮਾਣਾ, ਪੱਤਰਕਾਰ ਸੰਜੀਵ ਸਿੰਗਲਾ, ਸੁਰਿੰਦਰਪਾਲ ਸਿੰਘ, ਸੁਖਜੀਤ ਸਿੰਘ (ਰਾਜੂ ਜਵੈਲਰਜ਼), ਕੋਚ ਜਸਵਿੰਦਰ ਸਿੰਘ, ਜੋਗਿੰਦਰ ਸਿੰਘ ਸੰਧੂ, ਬਲਜਿੰਦਰ ਕੌਰ (ਡੀ.ਪੀ.), ਰਣਜੀਤ ਸਿੰਘ, ਰੂਪ ਸਿੰਘ ਜਵੰਧਾ, ਬਲੌਰ ਸਿੰਘ, ਜਸਪਾਲ ਸਿੰਘ, ਜਗਤਾਰ ਸਿੰਘ ਕਾਲਾ, ਕੁਲਦੀਪ ਸਿੰਘ, ਛਿੰਦਰਪਾਲ ਅਤੇ ਹੀਰਾ ਲਾਲ ਚੋਪੜਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।