ਦਿਆਲ ਸੋਢੀ ਨੇ 14 ਦੀ ਮੋਗਾ ਰੈਲੀ ਸਬੰਧੀ ਹਲਕਾ ਮੌੜ ਦਾ ਕੀਤਾ ਦੌਰਾ
ਦਿਆਲ ਸੋਢੀ ਨੇ 14 ਮਾਰਚ ਦੀ ਮੋਗਾ ਰੈਲੀ ਨੂੰ ਲੈ ਕੇ ਵਿਧਾਨ ਸਭਾ ਹਲਕਾ ਮੌੜ ਦਾ ਕੀਤਾ ਤੂਫਾਨੀ ਦੌਰਾ-
Publish Date: Sat, 07 Mar 2026 04:58 PM (IST)
Updated Date: Sun, 08 Mar 2026 04:06 AM (IST)
-ਮੌੜ ਵਿਧਾਨ ਸਭਾ ਹਲਕੇ ’ਚੋਂ ਜਾਵੇਗਾ 50 ਬੱਸਾਂ ਦਾ ਕਾਫ਼ਲਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਭਾਜਪਾ ਵੱਲੋਂ 14 ਮਾਰਚ ਨੂੰ ਮੋਗਾ ਵਿਖੇ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਸਬੰਧੀ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਕਨਵੀਨਰ ਦਿਆਲ ਸੋਢੀ ਨੇ ਵਿਧਾਨ ਸਭਾ ਹਲਕਾ ਮੌੜ ਦੇ ਸਰਕਲ ਚਾਉਕੇ ਦੇ ਲਗਭਗ ਦਸ ਪਿੰਡਾਂ ਦਾ ਦੌਰਾ ਕੀਤਾ ਗਿਆ। ਜਿਨ੍ਹਾਂ ਵਿਚ ਘੜੈਲਾ, ਘੜੈਲੀ, ਚਾਉਕੇ, ਬਦਿਆਲਾ, ਖੋਖਰ, ਸੂਚ, ਬੱਲੋਂ, ਪੀਰ ਕੋਟ ਤੇ ਭੈਣੀ ਚੂਹੜ੍ਹ ਵਿੱਚ ਪਾਰਟੀ ਵਰਕਰਾਂ ਨਾਲ ਮੋਗਾ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗਾਂ ਕਰਕੇ ਰੈਲੀ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਲਈ। ਮੀਟਿੰਗਾਂ ਦੌਰਾਨ ਪਿੰਡ ਬੱਲੋਂ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਦਿਆਲ ਸੋਢੀ ਨੇ ਕਿਹਾ ਇਸ ਰੈਲੀ ਦਾ ਜਿੱਥੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਉੱਥੇ ਆਮ ਲੋਕਾਂ ਵਿੱਚ ਵੀ ਇਸ ਰੈਲੀ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਕਰਕੇ ਰੈਲੀ ਵਿੱਚ ਜਾਣ ਲਈ ਹਰ ਦਿਨ ਬੱਸਾਂ ਦੀ ਮੰਗ ਵਧ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਮੌੜ ਹਲਕੇ ਵਿੱਚੋਂ ਲਗਭਗ 50 ਬੱਸਾਂ ਦਾ ਕਾਫ਼ਲਾ ਇਸ ਰੈਲੀ ਵਿੱਚ ਸ਼ਾਮਲ ਹੋਵੇਗਾ। ਉਨ੍ਹਾਂ ਵਰਕਰਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ-ਆਪਣੇ ਪਿੰਡਾਂ ਵਿੱਚੋਂ ਆਮ ਲੋਕਾਂ ਨੂੰ ਰੈਲੀ ਵਿੱਚ ਨਾਲ ਲੈਕੇ ਜਾਣ ਤਾਂ ਕਿ ਉਹ ਪਾਰਟੀ ਨੇਤਾਵਾਂ ਦੇ ਵਿਚਾਰਾਂ ਨੂੰ ਸੁਣ ਸਕਣ ਤੇ ਇਸ ਬਦਲਾਅ ਰੈਲੀ ਨਾਲ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਿੱਥੇ ਭਾਜਪਾ ਦੇ ਹੱਕ ਵਿੱਚ ਲਹਿਰ ਬਣੇਗੀ, ਉੱਥੇ ਪੰਜਾਬ ਸੂਬੇ ਦੇ ਹੱਕ ਵਿੱਚ ਤਰੱਕੀ ਅਤੇ ਖੁਸ਼ਹਾਲੀ, ਨੌਜ਼ਵਾਨਾਂ ਨੂੰ ਰੁਜ਼ਗਾਰ, ਭਿਰਸ਼ਟਾਚਾਰ ਰਹਿਤ ਸਰਕਾਰ, ਨਸ਼ਾ ਮੁਕਤ ਪੰਜਾਬ ਤੇ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਨੀਂਹ ਰੱਖੀ ਜਾਵੇਗੀ, ਕਿਉਂਕਿ ਜਿਹੜੇ ਵੀ ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ ਉੱਥੇ ਸਾਰੀਆਂ ਉਪਰੋਕਤ ਗੱਲਾਂ ਲਾਗੂ ਕੀਤੀਆਂ ਗਈਆਂ ਹਨ।
ਇਸ ਦੌਰੇ ਦੌਰਾਨ ਉਨ੍ਹਾਂ ਨਾਲ ਚਾਉਕੇ ਦੇ ਸਰਕਲ ਪ੍ਰਧਾਨ ਅਮਨਦੀਪ ਸਿੰਘ, ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਕਰਮਪਾਲ ਸਿੰਘ ਭੁੱਲਰ, ਮੇਜਰ ਸਿੰਘ ਰੰਧਾਵਾ ਸਕੱਤਰ ਕਿਸਾਨ ਮੋਰਚਾ ਪੰਜਾਬ, ਗੁਰਵਿੰਦਰ ਸਿੰਘ ਬੱਲੋ ਜ਼ਿਲ੍ਹਾ ਮੀਤ ਪ੍ਰਧਾਨ ਕਿਸਾਨ ਮੋਰਚਾ, ਸੁਖਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਮੋਰਚਾ, ਧੰਨਰਾਜ ਸ਼ਰਮਾ ਸਰਕਲ ਮੀਤ ਪ੍ਰਧਾਨ, ਜਗਦੇਵ ਸਿੰਘ ਖੋਖਰ, ਰਵਿੰਦਰ ਸਿੰਘ ਖੋਖਰ, ਲਖਵੀਰ ਸਿੰਘ ਪੰਚ, ਗਿਆਨ ਚੰਦ ਚਾਉਕੇ, ਕੁਲਦੀਪ ਸ਼ਰਮਾ ਚਾਉਕੇ, ਜਗਮੀਤ ਸਿੰਘ ਸੂਚ, ਬਿਕਰ ਸਿੰਘ ਭੈਣੀ ਚੂਹੜ੍ਹ ਹਾਜ਼ਰ ਰਹੇ।