ਕ੍ਰਿਕਟ ਕੱਪ ’ਚ ਡੀਏਵੀ ਰਾਇਲਜ਼ ਨੇ ਜਿੱਤਿਆ ਫਾਈਨਲ ਮੈਚ
ਕ੍ਰਿਕਟ ਕੱਪ 2026 ਸੀਜ਼ਨ 4 ਵਿੱਚ ਡੀਏਵੀ ਰਾਇਲਜ਼ ਨੇ ਫਾਈਨਲ ਮੈਚ ਜਿੱਤਿਆ
Publish Date: Sat, 07 Mar 2026 04:29 PM (IST)
Updated Date: Sun, 08 Mar 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕ੍ਰਿਕਟ ਕੱਪ 2026 ਸੀਜ਼ਨ 4 ਦਾ ਫਾਈਨਲ ਮੈਚ ਡੀਏਵੀ ਰਾਇਲਜ਼ ਅਤੇ ਡੀਏਵੀ ਟਾਇਟਨਸ ਟੀਮ ਵਿਚਕਾਰ ਖੇਡਿਆ ਗਿਆ ਸੀ। ਇਹ ਦੋਵੇਂ ਟੀਮਾਂ ਸੈਮੀਫਾਈਨਲ ਮੈਚਾਂ ਵਿੱਚ ਕੁਆਲੀਫਾਈ ਕਰਨ ਤੋਂ ਬਾਅਦ ਫਾਈਨਲ ਵਿਚ ਪੁੱਜੀਆਂ। ਬਠਿੰਡਾ ਵਿਖੇ 8 ਟੀਮਾਂ ਡੀਏਵੀ ਚਾਰਜਰਸ, ਡੀਏਵੀ ਵਾਰੀਅਰਜ਼, ਡੀਏਵੀ ਸਪਾਰਟਨਸ, ਡੀਏਵੀ ਪੈਂਥਰਸ, ਡੀਏਵੀ ਫੀਨਿਕਸ, ਡੀਏਵੀ ਟਾਇਟਨਸ, ਡੀਏਵੀ ਹੰਟਰਸ ਅਤੇ ਡੀਏਵੀ ਰਾਇਲਜ਼ ਵਿਚਕਾਰ ਕ੍ਰਿਕਟ ਮੈਚ ਖੇਡੇ ਗਏ। ਫਾਈਨਲ ਮੈਚ ਮੁੱਖ ਮਹਿਮਾਨ ਅਸ਼ੋਕ ਕੁਮਾਰ ਤਹਿਸੀਲ ਭਲਾਈ ਅਫਸਰ ਬਠਿੰਡਾ, ਡਾ. ਕੇਕੇ. ਨੌਹਰੀਆ ਸੀਨੀਅਰ ਮੈਂਬਰ ਸਥਾਨਕ ਸਲਾਹਕਾਰ ਕਮੇਟੀ, ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ, ਵਾਈਸ ਪ੍ਰਿੰਸੀਪਲ ਪ੍ਰੋ. ਸੰਦੀਪ ਭਾਟੀਆ, ਕਾਲਜ ਰਜਿਸਟਰਾਰ ਡਾ. ਸਤੀਸ਼ ਗਰੋਵਰ, ਸਟਾਫ ਸਕੱਤਰ ਡਾ. ਪਰਵੀਨ ਬਾਲਾ, ਡੀਨ ਆਈਆਈਸੀ. ਡਾ. ਵੰਦਨਾ ਜਿੰਦਲ, ਡੀਨ ਆਈ.ਕਿਊਏਸੀ. ਡਾ. ਪਵਨ ਕੁਮਾਰ ਅਤੇ ਸਾਰੇ ਵਿਭਾਗਾਂ ਦੇ ਮੁਖੀਆਂ ਦੀ ਮੌਜੂਦਗੀ ਵਿੱਚ ਸ਼ੁਰੂ ਹੋਇਆ। ਫਾਈਨਲ ਮੈਚ ਵਿਚ ਡੀਏਵੀ ਟਾਇਟਨਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਡੀਏਵੀ ਰਾਇਲਜ਼ ਨੇ 13.3 ਓਵਰਾਂ ਵਿੱਚ 196/10 ਦੌੜਾਂ ਬਣਾਈਆਂ। ਵੰਸ਼ ਗਰੋਵਰ ਨੇ 22 ਗੇਂਦਾਂ ਵਿੱਚ 50 ਦੌੜਾਂ ਬਣਾਈਆਂ। ਸੰਦੀਪ ਨੇ ਤਿੰਨ ਵਿਕਟਾਂ ਲਈਆਂ। ਡੀਏਵੀ ਰਾਇਲਜ਼ ਦੀ ਟੀਮ 12 ਦੌੜਾਂ ਨਾਲ ਜਿੱਤੀ। ਡੀਏਵੀ ਟਾਇਟਨਸ ਨੇ 15 ਓਵਰਾਂ ਵਿੱਚ 184/9 ਦੌੜਾਂ ਬਣਾਈਆਂ। ਜੀਵਨ ਸਿੰਘ ਨੇ 27 ਗੇਂਦਾਂ ਵਿਚ 37 ਦੌੜਾਂ ਬਣਾਈਆਂ। ਡੀਏਵੀ ਰਾਇਲਜ਼ ਦੇ ਬੌਬੀ ਨੇ 29 ਦੌੜਾਂ ਬਣਾਈਆਂ ਤੇ ਤਿੰਨ ਵਿਕਟਾਂ ਲਈਆਂ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸਨੂੰ ਮੈਨ ਆਫ਼ ਦਿ ਮੈਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।