ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤਕ ਜ਼ਿਲ੍ਹਾ ਬਠਿੰਡਾ 'ਚ 74000 ਲੋਕਾਂ ਨੇ ਕਰਵਾਈ ਆਪਣੀ ਰਜਿਸਟ੍ਰੇਸ਼ਨ
-ਜ਼ਿਲ੍ਹਾ ਬਠਿੰਡਾ ਚ ਹੁਣ ਤੱਕ 1628 ਲੋਕ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਰਵਾ ਚੁੱਕੇ ਨੇ ਇਲਾਜ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ ਜ਼ਿਲ੍ਹਾ ਬਠਿੰਡਾ ਚ 74000 ਤੋਂ ਵੱਧ ਲੋਕ ਆਪਣਾ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ ਤੇ 1628 ਲੋਕਾਂ ਦਾ ਇਲਾਜ ਹਸਪਤਾਲਾਂ ਚ ਇਸ ਯੋਜਨਾ ਤਹਿਤ ਮੁਫ਼ਤ ਕੀਤਾ ਗਿਆ ਹੈ। ਡੀਸੀ ਰਾਜੇਸ਼ ਧੀਮਾਨ ਅਨੁਸਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸਮੀਖਿਆ ਸਬੰਧੀ ਬੁਲਾਈ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ 10 ਲੱਖ ਰੁਪਏ ਤਕ ਦਾ ਇਲਾਜ ਸਰਕਾਰੀ ਅਤੇ ਗੈਰ ਸਰਕਾਰੀ ਐਮਪਨੇਲਡ ਹਸਪਤਾਲਾਂ ਚ ਮੁਫ਼ਤ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ•। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਹਰ ਹਸਪਤਾਲ ’ਚ ਇਕ ਅਫਸਰ ਨੂੰ ਇਹ ਯੋਜਨਾ ਲਾਗੂ ਕਰਨ ਲਈ ਪਾਬੰਦ ਕੀਤਾ ਜਾਵੇ। ਇਹ ਅਫਸਰ ਆਪਣੇ ਹਸਪਤਾਲ ’ਚ ਇਸ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਪਾਬੰਦ ਹੋਵੇਗਾ ਅਤੇ ਇਸ ਦੇ ਲਾਗੂ ਕਰਨ ਵਿਚ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਉਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਰੱਖੇਗਾ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਉਪ-ਮੰਡਲ ਮੈਜਿਸਟ੍ਰੇਟਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਆਪਣੇ-ਆਪਣੇ ਅਧਿਕਾਰਤ ਖੇਤਰਾਂ ਸਬੰਧੀ ਰੋਜ਼ਾਨਾ ਰਿਪੋਰਟ ਲੈਣਗੇ ਤੇ ਇਸ ਉੱਤੇ ਨਜ਼ਰ ਰੱਖਣਗੇ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਹਰ ਇਕ ਬਠਿੰਡਾ ਵਾਸੀ ਤੱਕ ਇਸ ਯੋਜਨਾ ਦਾ ਲਾਭ ਪਹੁੰਚਾਉਣ ਲਈ ਜ਼ਿਲ੍ਹੇ ਵਿਚ 58 ਥਾਵਾਂ ਉੱਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਨਾਲ ਹੀ ਜ਼ਿਲ੍ਹੇ ਦੇ ਕਾਮਨ ਸਰਵਿਸ ਕੇਂਦਰਾਂ ਵਿਖੇ ਵੀ ਇਸ ਕਾਰਡ ਲਈ ਰਜਿਸ਼ਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਕੈਂਪ ਜ਼ਿਲ੍ਹਾ ਬਠਿੰਡਾ ਚ 55 ਥਾਵਾਂ ’ਤੇ ਲਗਾਤਾਰ ਲਗਾਏ ਜਾ ਰਹੇ ਹਨ। ਇਹ ਕੈਂਪ ਪਿੰਡ ਤੁੰਗਰਾਲੀ, ਜੋਗੇਵਾਲਾ, ਕਣਕਵਾਲ, ਫੁੱਲੋ ਖਾਰੀ, ਤਲਵੰਡੀ ਵਾਰਡ ਨੰਬਰ 3, 4 ਰਾਮਾਂ ਮੰਡੀ ਵਾਰਡ ਨੰਬਰ 7, ਕੋਠਾਗੁਰੂ, ਰਾਮਪੁਰਾ ਸਿਟੀ, ਮਹਿਰਾਜ, ਕੇਸਰ ਸਿੰਘ ਵਾਲਾ, ਆਦਮਪੁਰਾ, ਭੋਡੀਪੁਰਾ, ਢਿਪਾਲੀ, ਦਿਆਲਪੁਰਾ ਭਾਈਕਾ, ਹਮੀਰਗੜ੍ਹ, ਅਕਲੀਆ ਜਲਾਲ, ਬਠਿੰਡਾ ਵਾਰਡ ਨੰਬਰ 12, 35, 21, 24, 25, 28, 43, 44, 49 ਅਤੇ 50, ਗਹਿਰੀ ਦੇਵੀ ਨਗਰ, ਭਿਸੀਆਣਾ, ਕੋਟਸ਼ਮੀਰ ਵਾਰਡ ਨੰਬਰ 2, ਕੋਟਫੱਤਾ ਵਾਰਡ ਨੰਬਰ 8, ਸੰਗਤ ਮੰਡੀ ਵਾਰਡ ਨੰਬਰ 3, ਦਿਓਣ, ਮਛਾਣਾ, ਬਹਿਮਣ ਦੀਵਾਨਾ, ਬੀੜ ਤਾਲਾਬ ਬਸਤੀ 2-3, ਬਾਬਾ ਜੀਵਨ ਸਿੰਘ ਨਗਰ, ਭੁੱਚੋ ਮੰਡੀ ਵਾਰਡ ਨੰਬਰ 2, ਗੋਨਿਆਣਾ ਵਾਰਡ ਨੰਬਰ 2, ਲਹਿਰਾ ਮੁਹੱਬਤ ਵਾਰਡ ਨੰਬਰ 1, ਨਥਾਣਾ ਵਾਰਡ ਨੰਬਰ 2, ਕੋਠੇ ਇੰਦਰ ਸਿੰਘ ਵਾਲਾ, ਕੋਠੇ ਲਾਲ ਸਿੰਘ ਵਾਲਾ, ਮਹਿਮਾ ਸਵਾਈ, ਕੋਠੇ ਬੁੱਧ ਸਿੰਘ ਵਾਲਾ, ਦਾਨ ਸਿੰਘ ਵਾਲਾ, ਕੋਠੇ ਸਪੂਰਾ ਸਿੰਘ ਵਾਲਾ, ਬੁੱਗਰਾਂ, ਬੱਲੋ, ਮੰਡੀ ਖੁਰਦ, ਕੁੱਤੀਵਾਲ ਕਲਾਂ, ਰਾਮਗੜ੍ਹ ਭੂੰਦੜ, ਮਾਣਕਖਾਨਾ, ਰਾਜਗੜ੍ਹ ਕੁੱਬੇ, ਸੂਚ ਤੇ ਮੌੜ ਮੰਡੀ ਦੇ ਵਾਰਡ ਨੰਬਰ 4 ਵਿਖੇ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਰਾਜਦੀਪ ਸਿੰਘ ਬਰਾੜ, ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਆਈਏਐੱਸ ਸੁਨੀਲ ਫੋਗਾਟ, ਆਈਏਐੱਸ (ਯੂਟੀ) ਮੈਡਮ ਹਰਸ਼ਿਤਾ, ਉੱਪ ਮੰਡਲ ਮੈਜਿਸਟ੍ਰੇਟ ਬਠਿੰਡਾ ਬਲਕਰਨ ਸਿੰਘ, ਹਰਜੀਤ ਅਟਵਾਲ, ਮੁੱਖ ਮੰਤਰੀ ਫ਼ੀਲਡ ਅਫਸਰ ਰਮਨਜੀਤ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।