-ਚੈਂਪੀਅਨਸ਼ਿਪ ’ਚ ਸ਼ਿਵਾ ਤੇ ਖੁਸ਼ਦੀਪ ਕੌਰ ਬਣੇ ਬੈਸਟ ਐਥਲੀਟ
ਫੈਕਲਟੀ ਆਫ ਫਿਜ਼ੀਕਲ ਐਜੂਕੇਸ਼ਨ ਨੇ ਜਿੱਤੀ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਓਵਰ ਆਲ ਚੈਂਪੀਅਨਸ਼ਿਪ
Publish Date: Sun, 01 Mar 2026 08:59 PM (IST)
Updated Date: Mon, 02 Mar 2026 04:14 AM (IST)
-ਫੈਕਲਟੀ ਆਫ ਫਿਜ਼ੀਕਲ ਐਜੂਕੇਸ਼ਨ ਨੇ ਜਿੱਤੀ ਗੁਰੂ ਕਾਸ਼ੀ ’ਵਰਸਿਟੀ ਦੀ ਓਵਰ ਆਲ ਚੈਂਪੀਅਨਸ਼ਿਪ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਗੁਰੂ ਕਾਸ਼ੀ ਯੂਨੀਵਰਸਿਟੀ ਦੀ 13ਵੀਂ ਐਥਲੈਟਿਕ ਮੀਟ ਸਫਲਤਾਪੂਰਵਕ ਸੰਪੰਨ ਹੋਈ। ਜਿਸ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਾਈਸ-ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਇਨਾਮ ਤਕਸੀਮ ਕੀਤੇ। ਓਵਰਆਲ ਚੈਂਪੀਅਨਸ਼ਿਪ ਲੜਕੇ ਅਤੇ ਲੜਕੀਆਂ ਫੈਕਲਟੀ ਆਫ ਫਿਜ਼ੀਕਲ ਐਜੂਕੇਸ਼ਨ ਨੇ 158 ਅੰਕਾਂ ਨਾਲ ਆਪਣੇ ਨਾਮ ਕੀਤੀ, ਫੈਕਲਟੀ ਆਫ ਇੰਜੀਨੀਰਿੰਗ ਅਤੇ ਤਕਨਾਲੋਜੀ 138 ਅੰਕਾਂ ਨਾਲ ਫਸਟ ਰਨਰ ਅੱਪ ਤੇ 88 ਅੰਕਾਂ ਨਾਲ ਫੈਕਲਟੀ ਆੱਫ ਸਾਇਸਜ਼, ਹਿਓਮੈਨਟੀ ਐਂਡ ਲੈਗੂਏਜ਼ ਸੈਕੰਡ ਰਨਰ ਅੱਪ ਰਹੇ। ਚੈਂਪੀਅਨਸ਼ਿਪ ਵਿੱਚ ਲੜਕਿਆਂ ਵਿੱਚੋਂ ਸ਼ਿਵਾ ਤੇ ਲੜਕੀਆਂ ਵਿੱਚੋਂ ਖੁਸ਼ਦੀਪ ਕੌਰ ਨੂੰ ਬੈਸਟ ਐਥਲੀਟ ਚੁਣਿਆ ਗਿਆ। ਪ੍ਰਬੰਧਕਾਂ ਵੱਲੋਂ ਬੈਸਟ ਐਥਲੀਟਾਂ ਨੂੰ ਤਗਮਿਆਂ ਦੇ ਨਾਲ-ਨਾਲ 5000-5000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਡਾਇਰੈਕਟਰ ਕੈਂਪਸ ਪ੍ਰੋ. (ਡਾ.) ਹਰਜਸਪਾਲ ਸਿੰਘ ਸਿੱਧੂ ਵੱਲੋਂ ਖੁਸ਼ਦੀਪ ਕੌਰ ਨੂੰ 2000 ਰੁਪਏ ਦਾ ਨਗਦ ਇਨਾਮ ਵੀ ਦਿੱਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਿੰਘ ਨੇ ਜੇਤੂਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਟੀਚੇ ਹੋਰ ਉੱਚੇ ਕਰਨੇ ਚਾਹੀਦੇ ਹਨ। ਉਨ੍ਹਾਂ ਖਿਡਾਰੀਆਂ ਨੂੰ ਲਗਾਤਾਰ ਅਭਿਆਸ, ਸਖ਼ਤ ਮਿਹਨਤ ਅਤੇ ਕੋਚ ਸਾਹਿਬਾਨ ਦੇ ਨਿਰਦੇਸ਼ਾਂ ਦੇ ਪਾਲਣ ਕਰਨ ਦਾ ਮਸ਼ਵਰਾ ਦਿੱਤਾ। ਉਨ੍ਹਾਂ ਖਿਡਾਰੀਆਂ ਨੂੰ ਦੇਸ਼ ਦਾ ਭਵਿੱਖ ਦੱਸਦੇ ਹੋਏ ਉਹਨਾਂ ਦੇ ਉਜਵੱਲ ਭਵਿੱਖ ਦੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ।
ਇਸ ਮੌਕੇ ਡਾਇਰੈਕਟਰ ਸਪੋਰਟਸ ਪ੍ਰੋ. (ਡਾ.) ਰਾਜ ਕੁਮਾਰ ਸ਼ਰਮਾ ਨੇ ਐਥਲੈਟਿਕ ਮੀਟ ਦੇ ਨਤੀਜੇ ਦੱਸਦਿਆਂ ਕਿਹਾ ਕਿ ਲੜਕਿਆਂ ਦੀ ਓਵਰ-ਆਲ ਚੈਂਪੀਅਨਸ਼ਿਪ ਫੈਕਲਟੀ ਆੱਫ ਇੰਜੀਨੀਰਿੰਗ ਨੇ 87 ਅੰਕਾਂ ਨਾਲ ਜਿੱਤੀ ਹੈ, ਜਦ ਕਿ ਫੈਕਲਟੀ ਆੱਫ ਫਿਜ਼ੀਕਲ ਐਜੂਕੇਸ਼ਨ 78 ਅੰਕਾਂ ਨਾਲ ਫਸਟ ਰਨਰ-ਅੱਪ ਤੇ ਫੈਕਲਟੀ ਆੱਫ ਸਾਇਸਜ਼, ਹਿਓਮੈਨਟੀ ਐਂਡ ਲੈਗੂਏਜ਼ 58 ਅੰਕਾਂ ਨਾਲ ਸੈਕੰਡ ਰਨਰ-ਅੱਪ ਰਹੀ। ਲੜਕਿਆਂ ਦੀ ਓਵਰ ਆਲ ਚੈਂਪੀਅਨਸ਼ਿਪ ਦਾ ਖਿਤਾਬ ਫੈਕਲਟੀ ਆਫ ਫਿਜ਼ੀਕਲ ਐਜੂਕੇਸ਼ਨ ਦੇ ਸਿਰ ਬੱਝਿਆ ਜੋ 80 ਅੰਕਾਂ ਨਾਲ ਜੇਤੂ ਰਹੀ, ਫੈਕਲਟੀ ਆੱਫ ਇੰਜੀਨੀਰਿੰਗ ਅਤੇ ਤਕਨਾਲੋਜੀ 57 ਅੰਕਾਂ ਨਾਲ ਫਸਟ ਰਨਰ-ਅੱਪ ਅਤੇ ਫੈਕਲਟੀ ਆਫ ਲਾਅ 44 ਅੰਕਾਂ ਨਾਲ ਸੈਕੰਡ ਰਨਰ-ਅੱਪ ਰਹੀ। ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਤਗਮਿਆਂ ਅਤੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਲਵਲੀਨ ਸੱਚਦੇਵਾ, ਡਾ. ਜੀਨੀਅਸ ਵਾਲੀਆ ਤੇ ਡਿਪਟੀ ਡਾਇਰੈਕਟਰ ਬਰਾਡਕਾਸਟਿੰਗ ਮਨਪ੍ਰੀਤ ਕੌਰ ਨੇ ਆਪਣੇ ਨਵੇਕਲੇ ਅੰਦਾਜ਼ ਨਾਲ ਬਾਖੂਬੀ ਨਿਭਾਈ।