ਬਸਪਾ ਨੇ ਮਨਰੇਗਾ ਮਜ਼ਦੂਰਾਂ ਦੇ ਹੱਕ ’ਚ ਲਾਇਆ ਧਰਨਾ
ਬਸਪਾ ਨੇ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਲਈ ਧਰਨਾ ਲਾਇਆ
Publish Date: Fri, 02 Jan 2026 05:56 PM (IST)
Updated Date: Sat, 03 Jan 2026 04:08 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ. ਬਠਿੰਡਾ : ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਠਿੰਡਾ ਵੱਲੋਂ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਲਈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਨਜਦੀਕ ਧਰਨਾ ਦਿੱਤਾ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਦੇ ਡਿਪਟੀ ਕਮਿਸ਼ਨਰ ਬਠਿੰਡਾ ਰਾਹੀ ਮੰਗ ਪੱਤਰ ਦਿੱਤਾ ਗਿਆ। ਇਹ ਧਰਨਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੋਗਰਾਮ ਕੀਤਾ ਗਿਆ। ਇਸ ਧਰਨੇ ਵਿਚ ਦੋਲਤ ਰਾਮ ਸੂਬਾ ਜਨਰਲ ਸਕੱਤਰ ਪੰਜਾਬ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਦੀ ਅਗਵਾਈ ਹੇਠ ਸਾਨੂੰ ਇਕੱਠੇ ਹੋ ਕੇ ਲੋਟੂ ਸਰਕਾਰਾਂ ਨੂੰ ਚਲਦਾ ਕਰਨਾ ਚਾਹੀਦਾ ਹੈ। ਮੀਨਾ ਕੁਮਾਰੀ ਸਕੱਤਰ, ਜਗਦੀਪ ਸਿੰਘ ਸਕੱਤਰ ਪੰਜਾਬ, ਨਿੱਕਾ ਸਿੰਘ ਸਕੱਤਰ ਪੰਜਾਬ, ਗੁਰਤੇਜ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਬਠਿੰਡਾ, ਨਰੇਸ਼ ਕੁਮਾਰ ਜ਼ਿਲ੍ਹਾ ਸਕੱਤਰ ਬਠਿੰਡਾ ਸਿਓ ਰਾਮ ਜ਼ਿਲ੍ਹਾ ਕੈਸ਼ੀਅਰ, ਐਡਵੋਕੇਟ ਰਜਿੰਦਰ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ, ਬਿੱਲੂ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਐਡਵੋਕੇਟ ਨਿਰਮਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਹਰਬੰਸ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਦੁਸਹਿਰਾ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਰਵੀ ਕੁਮਾਰ ਜ਼ਿਲ੍ਹਾ ਕੋਆਰਡੀਨੇਟਰ, ਵੱਖ ਵੱਖ ਹਲਕਿਆਂ ਵਿਚੋਂ ਮੋਹਨ ਲਾਲ ਪ੍ਰਧਾਨ ਹਲਕਾ ਬਠਿੰਡਾ ਸ਼ਹਿਰੀ, ਸੇਵਾ ਸਿੰਘ ਪ੍ਰਧਾਨ ਹਲਕਾ ਬਠਿੰਡਾ ਦਿਹਾਤੀ, ਰਜਿੰਦਰ ਸਿੰਘ ਫੌਜੀ ਪ੍ਰਧਾਨ ਹਲਕਾ ਰਾਮਪੁਰਾ ਫੂਲ, ਸੁਖਮੰਦਰ ਸਿੰਘ ਹਲਕਾ ਭੂਚੋ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਧਰਨੇ ਦੀ ਅਗਵਾਈ ਕਰਦਿਆਂ ਡਾ. ਜੋਗਿੰਦਰ ਸਿੰਘ ਬਠਿੰਡਾ ਜ਼ਿਲ੍ਹਾ ਪ੍ਰਧਾਨ ਬਸਪਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਲਈ ਮਨਰੇਗਾ ਸਕੀਮ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਹ ਬਿਲ ਤੁਰੰਤ ਵਾਪਸ ਲਿਆ ਜਾਵੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਜੋ ਪੱਤਰਕਾਰਾਂ ’ਤੇ ਪਰਚੇ ਦਰਜ ਕੀਤੇ ਗਏ ਹਨ, ਇਨ੍ਹਾਂ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਦਾ ਇਹ ਤਾਨਾਸ਼ਾਹੀ ਰੱਵਈਆ ਬਹੁਜਨ ਸਮਾਜ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਪੱਤਰਕਾਰ ਜੱਥੇਬੰਦੀਆਂ ਵੱਲੋਂ ਅਰੰਭ ਕੀਤੇ ਜਾਣ ਵਾਲੇ ਸੰਘਰਸ ਦਾ ਡੱਟਵਾ ਸਾਥ ਦਿੱਤਾ ਜਾਵੇਗਾ।