ਬੰਗੀ–ਰਾਮਾਂ ਮੰਡੀ ਸੜਕ ਦੇ ਰਹੀ ਹਾਦਸੇ ਨੂੰ ਸੱਦਾ
ਬੰਗੀ–ਰਾਮਾਂ ਮੰਡੀ ਸੜਕ ਦੇ ਰਹੀ ਹੈ ਹਾਦਸੇ ਨੂੰ ਸੱਦਾ
Publish Date: Sat, 31 Jan 2026 04:36 PM (IST)
Updated Date: Sun, 01 Feb 2026 04:05 AM (IST)
ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਬੰਗੀ ਤੋਂ ਰਾਮਾਂ ਮੰਡੀ ਨੂੰ ਜੋੜਨ ਵਾਲੀ ਮੁੱਖ ਸੜਕ ਦੀ ਹਾਲਤ ਇਨ੍ਹਾਂ ਦਿਨਾਂ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਸਟਾਰ ਪਲੱਸ ਕਾਨਵੈਂਟ ਸਕੂਲ ਦੇ ਨੇੜੇ ਸੜਕ ਦੀ ਹਾਲਤ ਇੰਨੀ ਖਰਾਬ ਹੈ ਕਿ ਇਹ ਸਿਰਫ਼ ਸੁਵਿਧਾ ਵਾਲਾ ਨਹੀਂ, ਸਗੋਂ ਮੌਤ ਦਾ ਰਸਤਾ ਬਣ ਗਿਆ ਹੈ। ਇਹ ਸੜਕ ਪੂਰੀ ਤਰ੍ਹਾਂ ਟੁੱਟੀ ਹੋਈ ਹੈ ਅਤੇ ਦੋਹਾਂ ਕਿਨਾਰਿਆਂ ’ਤੇ ਉੱਗੀਆਂ ਕੰਡੇਦਾਰ ਝਾੜੀਆਂ ਰਾਹ ਹੋਰ ਵੀ ਔਖਾ ਕਰ ਰਹੀਆਂ ਹਨ। ਇਸ ਕਾਰਨ ਸਕੂਲੀ ਬੱਚੇ, ਸਾਈਕਲ ਸਵਾਰ ਅਤੇ ਦੋ-ਪਹੀਆ ਵਾਹਨ ਚਾਲਕ ਹਰ ਰੋਜ਼ ਜਾਨ ਖ਼ਤਰੇ ਵਿਚ ਪਾ ਕੇ ਇਸ ਰਸਤੇ ਤੋਂ ਲੰਘਣ ਲਈ ਮਜਬੂਰ ਹਨ। ਇਸ ਸਬੰਧੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ, ਵਿਜੈਪਾਲ ਨੇ ਕਿਹਾ ਕਿ ਛੋਟੇ-ਮੋਟੇ ਹਾਦਸੇ ਪਹਿਲਾਂ ਵੀ ਵਾਪਰ ਚੁੱਕੇ ਹਨ, ਪਰ ਪ੍ਰਸ਼ਾਸਨ ਅਜੇ ਤਕ ਸੁਚੇਤ ਨਹੀਂ ਹੋਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੜਕ ਦੀ ਮੁਰੰਮਤ ਅਤੇ ਕੰਡੇਦਾਰ ਝਾੜੀਆਂ ਦੀ ਸਫਾਈ ਨਾ ਕੀਤੀ ਤਾਂ ਕਿਸੇ ਵੀ ਦਿਨ ਵੱਡਾ ਹਾਦਸਾ ਵਾਪਰ ਸਕਦਾ ਹੈ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਤੁਰੰਤ ਇਸ ਸੜਕ ਦੀ ਮੁਰੰਮਤ ਕਰਵਾਵੇ।