ਬਾਲਿਆਂਵਾਲੀ ’ਚ ਦੋ ਦਿਨਾ ਕਬੱਡੀ ਕੱਪ ਸਫਲਤਾਪੂਰਵਕ ਮੁਕੰਮਲ
ਬਾਲਿਆਂਵਾਲੀ ਵਿਚ ਦੋ ਰੋਜ਼ਾ ਕਬੱਡੀ ਕੱਪ ਸਫਲਤਾਪੂਰਵਕ ਸੰਪੰਨ
Publish Date: Sun, 15 Mar 2026 05:40 PM (IST)
Updated Date: Mon, 16 Mar 2026 04:10 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਨਸ਼ਾ ਵਿਰੋਧੀ ਕਮੇਟੀ ਬਾਲਿਆਂਵਾਲੀ, ਐੱਨਆਰਆਈ ਅਤੇ ਫੌਜੀ ਭਰਾਵਾਂ ਵੱਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਬਾਲਿਆਂਵਾਲੀ ਵਿਖੇ 12 ਤੇ 13 ਮਾਰਚ ਨੂੰ ਦੋ ਦਿਨਾ ਕਬੱਡੀ ਕੱਪ ਕਰਵਾਇਆ ਗਿਆ। ਟੂਰਨਾਮੈਂਟ ਦੌਰਾਨ ਵੱਖ-ਵੱਖ ਵਰਗਾਂ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਬਲਾਕ ਸੰਮਤੀ ਮੈਂਬਰ ਸੁਖਵੀਰ ਸਿੰਘ ਮਾਨ ਨੇ ਦੱਸਿਆ ਕਿ ਪਹਿਲੇ ਦਿਨ 43 ਕਿੱਲੋ ਵਰਗ (ਨਿਰੋਲ) ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਖਾਨਪੁਰ ਦੀ ਟੀਮ ਨੇ ਪਹਿਲਾ ਸਥਾਨ ਅਤੇ ਰੰਘੜਿਆਲ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਵਰਗ ਵਿਚ ਬੈਸਟ ਜਾਫੀ ਜੈਰੋ ਅਤੇ ਤੂਫਾਨ ਰਹੇ ਜਦਕਿ ਬੈਸਟ ਰੇਡਰ ਜੈਰੋ ਨੂੰ ਚੁਣਿਆ ਗਿਆ। ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ ਐੱਲਸੀਡੀ. ਇਨਾਮ ਵਜੋਂ ਦਿੱਤੀ ਗਈ। 75 ਕਿੱਲੋ ਵਰਗ ਦੇ ਮੁਕਾਬਲਿਆਂ ਵਿਚ ਥਰਾਜ ਦੀ ਟੀਮ ਨੇ ਪਹਿਲਾ ਸਥਾਨ ਅਤੇ ਰੂੜੇਕੇ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਵਰਗ ਵਿਚ ਬੈਸਟ ਰੇਡਰ ਘੈਟ ਖੋਖਰ ਤੇ ਬੈਸਟ ਜਾਫੀ ਜਸ਼ਨ ਭੂੰਦੜ ਰਹੇ। 75 ਕਿੱਲੋ ਵਰਗ ਦੇ ਬੈਸਟ ਪਲੇਅਰ ਨੂੰ ਰੇਂਜਰ ਸਾਈਕਲ ਇਨਾਮ ਵਜੋਂ ਦਿੱਤੀ ਗਈ।
ਦੂਜੇ ਦਿਨ ਲੜਕੀਆਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ ਤੇ 40 ਸਾਲਾਂ ਵਰਗ ਦੀਆਂ ਟੀਮਾਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ। 65 ਕਿੱਲੋ ਵਰਗ ਦੀ ਕਬੱਡੀ ਵਿਚ ਬਾਲਿਆਂਵਾਲੀ ਦੀ ਟੀਮ ਨੇ ਪਹਿਲਾ ਸਥਾਨ ਅਤੇ ਚੱਕ ਰਾਮ ਸਿੰਘ ਵਾਲਾ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਓਪਨ ਕਬੱਡੀ (3 ਖਿਡਾਰੀ ਬਾਹਰੋਂ) ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਪਿੰਡ ਕੁਤਬਾ ਦੀ ਟੀਮ ਨੇ ਪਹਿਲਾ ਸਥਾਨ ਤੇ ਪਿੰਡ ਘੋਲੀਆ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸ ਵਰਗ ਵਿਚ ਪਹਿਲਾ ਇਨਾਮ 81,000 ਰੁਪਏ ਅਤੇ ਦੂਸਰਾ ਇਨਾਮ 61,000 ਰੁਪਏ ਦਿੱਤਾ ਗਿਆ। ਬੈਸਟ ਜਾਫੀ ਵਿੱਕੀ ਕੁਤਬਾ ਤੇ ਬੈਸਟ ਰੇਡਰ ਬਲਕਰਨ ਕਲਿਆਣ ਸੁੱਖਾ ਰਹੇ, ਜਿਨ੍ਹਾਂ ਨੂੰ ਇਕ-ਇਕ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਗਿਆ।
ਇਸ ਮੌਕੇ ਸਰਦਾਰ ਪਰਸਨ ਸਿੰਘ ਮਾਨ (ਯੂਐਸਏ), ਪ੍ਰੀਤ ਸਿੰਘ ਰੰਧਾਵਾ (ਯੂਐਸਏ), ਸੁਖਮੰਦਰ ਸਿੰਘ ਚੱਠਾ, ਬਲਰਾਜ ਸਿੰਘ ਚਹਿਲ, ਅਮਨਦੀਪ ਸਿੰਘ ਨੰਬਰਦਾਰ, ਫਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਬਾਲਿਆਂਵਾਲੀ, ਪਿਆਰਾ ਸਿੰਘ ਮਾਨ, ਏਐੱਸਆਈ ਪ੍ਰੇਮ ਸਿੰਘ ਮਾਨ, ਬਲਜੀਤ ਸਿੰਘ ਮਾਨ ਤੇ ਨੱਛਤਰ ਸਿੰਘ ਸਿੱਧੂ ਆਦਿ ਮੌਜੂਦ ਸਨ।
ਕਮੇਟੀ ਮੈਂਬਰਾਂ ’ਚ ਕੁਲਦੀਪ ਸਿੰਘ ਸਿੱਧੂ, ਸੁਖਵੀਰ ਸਿੰਘ ਮਾਨ, ਦੀਦਾਰ ਸਿਵੀਆਂ, ਗੱਗਾ ਸਿਵੀਆਂ, ਬੂਟਾ ਔਜਾ, ਭੁਪਿੰਦਰ ਪਾਂਧੀ, ਗੁਰਚਰਨ ਸਿੰਘ ਫੌਜੀ, ਅਮਰੀਕ ਮਾਨ, ਰਣਜੀਤ ਨੰਬਰਦਾਰ, ਹਰਮਨ ਭੁੱਲਰ, ਅੰਮ੍ਰਿਤ ਦਿੜਬਾ, ਸੰਮਾ ਮਾਨ, ਬਿੱਲਾ ਮਾਨ, ਕੁਲਦੀਪ ਭੁੱਲਰ, ਗਗਨ ਮਾਨ ਅਤੇ ਹਰਮਨ ਮਾਨ ਆਦਿ ਹਾਜ਼ਰ ਸਨ।