ਆਸਰਾ ਵੈੱਲਫੇਅਰ ਸੁਸਾਇਟੀ ਵੱਲੋਂ ਲੋੜਵੰਦਾਂ ਨੂੰ ਵੰਡੇ ਸੌ ਕੰਬਲ
ਆਸਰਾ ਵੈਲਫੇਅਰ ਸੋਸਾਇਟੀ ਨੇ ਲੋੜਵੰਦਾਂ ਨੂੰ 100 ਕੰਬਲ ਵੰਡੇ
Publish Date: Sat, 03 Jan 2026 04:29 PM (IST)
Updated Date: Sun, 04 Jan 2026 04:05 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਭਿਆਨਕ ਸਰਦੀ ਦੇ ਪ੍ਰਕੋਪ ਨੂੰ ਦੇਖਦਿਆਂ ਸਮਾਜ ਸੇਵੀ ਸੰਸਥਾ ਆਸਰਾ ਵੈਲਫੇਅਰ ਸੋਸਾਇਟੀ ਵੱਲੋਂ ਨਵੇਂ ਸਾਲ ਦੇ ਮੌਕੇ ਲੋੜਵੰਦ ਲੋਕਾਂ ਨੂੰ ਸਰਦੀ ਤੋਂ ਬਚਾਉਣ ਲਈ ਕੰਬਲ ਵੰਡੇ ਗਏ। ਇਸ ਸੇਵਾ ਕਾਰਜ ਤਹਿਤ ਉੜੀਆ ਕਾਲੋਨੀ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰਹਿ ਰਹੇ ਲੋੜਵੰਦਾਂ ਨੂੰ ਕੁੱਲ 100 ਕੰਬਲ ਵੰਡੇ ਗਏ। ਇਸ ਮੌਕੇ ਦਾਨੀ ਸੱਜਣ ਕੈਲਾਸ਼ ਗੋਇਲ ਅਤੇ ਉਨ੍ਹਾਂ ਦੇ ਪੁੱਤਰ ਹਰਸ਼ ਗੋਇਲ ਨੇ ਆਪਣੀ ਪਤਨੀ ਸ਼ਿਪਾਲੀ ਗੋਇਲ ਦੇ ਨਾਲ ਮਿਲ ਕੇ ਆਪਣੇ ਹੱਥੀਂ ਕੰਬਲ ਵੰਡ ਕੇ ਨਵੇਂ ਸਾਲ ਦੀਆਂ ਖੁਸ਼ੀਆਂ ਲੋੜਵੰਦਾਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਮਾਜ ਦੇ ਪਿੱਛੜੇ ਵਰਗਾਂ ਦੀ ਸੇਵਾ ਕਰਨਾ ਹੀ ਅਸਲ ਮਨੁੱਖਤਾ ਹੈ। ਆਸਰਾ ਵੈੱਲਫੇਅਰ ਸੋਸਾਇਟੀ ਦੇ ਸੰਸਥਾਪਕ ਰਮੇਸ਼ ਮਹੇਤਾ ਨੇ ਦੱਸਿਆ ਕਿ ਸੰਸਥਾ ਵੱਲੋਂ ਹਰ ਸਾਲ ਸਰਦੀ ਦੇ ਮੌਸਮ ਦੌਰਾਨ ਨਿਰੰਤਰ ਕੰਬਲ ਵੰਡ ਕੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਰਾਹਤ ਪਹੁੰਚਾਈ ਜਾਂਦੀ ਹੈ। ਉਨ੍ਹਾਂ ਇਸ ਪਵਿੱਤਰ ਸੇਵਾ ਕਾਰਜ ਲਈ ਗੋਇਲ ਪਰਿਵਾਰ ਦਾ ਸੰਸਥਾ ਵੱਲੋਂ ਦਿਲੋਂ ਧੰਨਵਾਦ ਕੀਤਾ। ਕੰਬਲ ਵੰਡ ਸਮਾਗਮ ਦੌਰਾਨ ਦਰਸ਼ਨ ਗਰਗ (ਸਾਬਕਾ ਐਮਸੀ), ਸਮਾਜ ਸੇਵੀ ਸੰਦੀਪ ਗਰਗ ਹੈਪੀ (ਪ੍ਰਧਾਨ, ਵੀਰ ਕਾਲੋਨੀ), ਚੇਤਨ ਕੁਮਾਰ ਸਮੇਤ ਕਈ ਹੋਰ ਗਣਮਾਨਯ ਵਿਅਕਤੀ ਵੀ ਮੌਕੇ ‘ਤੇ ਹਾਜ਼ਰ ਰਹੇ। ਸੰਸਥਾ ਵੱਲੋਂ ਕੀਤੇ ਗਏ ਇਸ ਮਨੁੱਖੀ ਸੇਵਾ ਕਾਰਜ ਦੀ ਖੇਤਰ ਵਾਸੀਆਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ ਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖਣ ਦੀ ਅਪੀਲ ਕੀਤੀ ਗਈ।