‘ਆਪ’ ਵਿਧਾਇਕ ਦੇ ਘਰ ਅੱਗੇ ਕਾਂਗਰਸ ਵੱਲੋਂ ਰੋਸ ਮੁਜ਼ਾਹਰਾ
ਆਪ ਵਿਧਾਇਕ ਦੇ ਘਰ ਅੱਗੇ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ
Publish Date: Wed, 18 Mar 2026 04:46 PM (IST)
Updated Date: Thu, 19 Mar 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਕਾਂਗਰਸ ਪਾਰਟੀ ਵੱਲੋਂ ਮਹਿਲਾਵਾਂ ਨੂੰ ਵਾਅਦੇ ਮੁਤਾਬਕ ਰਕਮ ਨਾ ਦੇਣ ਦੇ ਮਾਮਲੇ ‘ਚ ‘ਆਪ’ ਦੀ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰੇ ਤੇਜ਼ ਕੀਤੇ ਗਏ ਹਨ। ਇਸੇ ਤਹਿਤ ਅੱਜ ਕਾਂਗਰਸੀ ਆਗੂਆਂ ਅਤੇ ਮਹਿਲਾਵਾਂ ਵੱਲੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਘਰ ਅੱਗੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿਚ ਮਹਿਲਾਵਾਂ ਤੇ ਕਾਂਗਰਸੀ ਵਰਕਰ ਮੌਜੂਦ ਰਹੇ।
ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਮਹਿਲਾਵਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਮਹਿਲਾਵਾਂ ਦੇ ਖਾਤਿਆਂ ਵਿਚ ਕੁੱਲ ਬਣਦਾ 48 ਹਜ਼ਾਰ ਰੁਪਏ ਅਜੇ ਤਕ ਜਮ੍ਹਾਂ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਮਹਿਲਾਵਾਂ ਨਾਲ ਵੱਡਾ ਧੋਖਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਆਖਰੀ ਬਜਟ ਵਿਚ ਦੁਬਾਰਾ ਇਸ ਗਾਰੰਟੀ ਦਾ ਐਲਾਨ ਕਰਨਾ ਸਿਰਫ਼ ਚੋਣੀ ਸਟੰਟ ਹੈ ਅਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਮਹਿਲਾਵਾਂ ਦੇ ਬਕਾਇਆ 48 ਹਜ਼ਾਰ ਰੁਪਏ ਜਾਰੀ ਕਰੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਕਮਜ਼ੋਰ ਹੋ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਹਰ ਮੋਰਚੇ ‘ਤੇ ਨਾਕਾਮ ਰਹੀ ਹੈ ਤੇ ਕੋਈ ਵੀ ਚੋਣੀ ਵਾਅਦਾ ਪੂਰਾ ਨਹੀਂ ਕੀਤਾ।
ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਰਮੇਸ਼ ਰਾਣੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਵਕੀਲ ਅਮਨਦੀਪ ਕੌਰ ਬਾਜਵਾ, ਅੰਮ੍ਰਿਤਾ ਗਿੱਲ, ਜਸਵੀਰ ਕੌਰ, ਸੋਨੀਆ ਰਾਣੀ, ਗੁਰਦੀਪ ਕੌਰ, ਬਲਜੀਤ ਕੌਰ, ਮਮਤਾ ਰਾਣੀ (ਕੌਂਸਲਰ), ਜਸਵੀਰ ਕੌਰ, ਸੁਖਦੇਵ ਸਿੰਘ ਸੁੱਖਾ (ਐਮਸੀ), ਹਰਵਿੰਦਰ ਸਿੰਘ ਲੱਡੂ, ਸੁਨੀਲ ਕੁਮਾਰ (ਚੇਅਰਮੈਨ), ਬਲਵੀਰ ਸਿੰਘ (ਯੂਥ ਆਗੂ), ਜਰਨੈਲ ਸਿੰਘ, ਰੂਪ ਸਿੰਘ, ਸਨੀ ਬਰਾੜ, ਹਰੀ ਓਮ ਕਪੂਰ, ਕਰਤਾਰ ਮਹਿਰਾ, ਜਗਮੀਤ ਸਿੰਘ, ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।