- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
27 ਫਰਵਰੀ ਨੂੰ ਬਠਿੰਡਾ ਨਗਰ ਨਿਗਮ ਦੀ ਬਜਟ ਮੀਟਿੰਗ, 208 ਕਰੋੜ ਦਾ ਅਨੁਮਾਨਿਤ ਬਜਟ ਹੋਵੇਗਾ ਪੇਸ਼

-ਜਨਰਲ ਹਾਊਸ ਦੀ ਮੀਟਿੰਗ ’ਚ ਬਕਾਇਆ ਵਿਕਾਸ ਕੰਮਾਂ ’ਤੇ ਹੋਵੇਗੀ ਚਰਚਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਨਗਰ ਨਿਗਮ ਦੀ ਬਜਟ ਮੀਟਿੰਗ 27 ਫਰਵਰੀ 2026 ਨੂੰ ਦੁਪਹਿਰ 12 ਵਜੇ ਬੁਲਾਈ ਗਈ ਹੈ। ਇਸਦੇ ਨਾਲ ਹੀ ਜਨਰਲ ਹਾਊਸ ਦੀ ਮੀਟਿੰਗ ਵੀ ਕਰਵਾਈ ਜਾਵੇਗੀ। ਮਾਰਚ ਮਹੀਨੇ ਵਿੱਚ ਨਗਰ ਨਿਗਮ ਦਾ ਮੌਜੂਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਇਹ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ, ਜਿਸ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਰੇ ‘ਤੇ ਖਾਸ ਧਿਆਨ ਦਿੱਤਾ ਜਾਵੇਗਾ। ਇਸ ਮਹੱਤਵਪੂਰਨ ਮੀਟਿੰਗ ਨੂੰ ਲੈ ਕੇ ਨਿਗਮ ਨੇ ਤਿਆਰੀਆਂ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਨਿਗਮ ਵੱਲੋਂ ਲਗਭਗ 208 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜਾਵੇਗਾ। ਪਿਛਲੇ ਸਾਲ 192 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ, ਜਿਸ ਦੇ ਮੁਕਾਬਲੇ ਇਸ ਵਾਰ ਕਰੀਬ 16 ਕਰੋੜ ਰੁਪਏ ਦੀ ਵਧੇਰੇ ਬਜਟ ਪੇਸ਼ ਕੀਤਾ ਜਾਣਾ ਹੈ। ਇਹ ਨਗਰ ਨਿਗਮ ਦੇ ਇਸ ਕਾਰਜਕਾਲ ਦਾ ਆਖਰੀ ਬਜਟ ਹੋਵੇਗਾ, ਜਿਸ ਕਾਰਨ ਪੂਰਾ ਨਿਗਮ ਇਸ ’ਤੇ ਲੱਗਾ ਹੋਇਆ ਹੈ।
-ਬਾਕਸ-
-ਵੇਤਨ ਤੇ ਭੱਤਿਆਂ ’ਤੇ ਸਭ ਤੋਂ ਵੱਧ ਖਰਚ
ਅਨੁਮਾਨਿਤ ਬਜਟ ਵਿੱਚੋਂ ਕਰੀਬ 119.87 ਕਰੋੜ ਰੁਪਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵੇਤਨ, ਨਵੀਆਂ ਭਰਤੀਆਂ, ਸਾਲਾਨਾ ਤਰੱਕੀਆਂ, ਮਹਿੰਗਾਈ ਭੱਤਾ, ਗ੍ਰੈਚੁਇਟੀ, ਲੀਵ ਇਨਕੈਸ਼ਮੈਂਟ, ਮੈਡੀਕਲ ਭੱਤਾ ਅਤੇ ਬਕਾਇਆ ਰਕਮ ‘ਤੇ ਖਰਚ ਹੋਣ ਦਾ ਅੰਦਾਜ਼ਾ ਹੈ। ਵਿੱਤੀ ਸਾਲ 2025-26 ਲਈ ਇਸ ਮੱਦ ਹੇਠ 104.42 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 31 ਜਨਵਰੀ 2026 ਤੱਕ 65.54 ਕਰੋੜ ਰੁਪਏ ਖਰਚ ਹੋ ਚੁੱਕੇ ਹਨ। ਪੂਰੇ ਸਾਲ ਦੌਰਾਨ ਲਗਭਗ 92.10 ਕਰੋੜ ਰੁਪਏ ਖਰਚ ਹੋਣ ਦੀ ਸੰਭਾਵਨਾ ਹੈ। ਵਿੱਤੀ ਸਾਲ 2026-27 ਲਈ ਮਨਜ਼ੂਰਸ਼ੁਦਾ ਅਸਾਮੀਆਂ ‘ਤੇ 70.47 ਕਰੋੜ ਰੁਪਏ ਅਤੇ ਪੈਨਸ਼ਨ ਯੋਗਦਾਨ ਅਤੇ ਮਹਿੰਗਾਈ ਭੱਤੇ ਲਈ 25 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
-ਬਾਕਸ-
-ਸਰਕਾਰੀ ਗ੍ਰਾਂਟ ‘ਤੇ ਨਿਰਭਰਤਾ ਜਾਰੀ
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਦੇ ਵਿਕਾਸ ਅਤੇ ਨਵੇਂ ਪ੍ਰੋਜੈਕਟਾਂ ਲਈ ਨਿਗਮ ਨੂੰ ਰਾਜ ਸਰਕਾਰ ਦੀ ਗ੍ਰਾਂਟ ‘ਤੇ ਨਿਰਭਰ ਰਹਿਣਾ ਪਵੇਗਾ। ਸਰਕਾਰ ਗ੍ਰਾਂਟ ਨਿਗਮ ਲਈ ਕਾਫੀ ਲਾਹੇਵੰਦ ਰਹਿੰਦੀ ਹੈ।
ਬਾਕਸ
ਆਮਦਨ ਦੇ ਮੁੱਖ ਸਰੋਤ
ਪੰਜਾਬ ਮਿਊਂਸਪਲ ਫੰਡ:
ਸਰਕਾਰ ਵੱਲੋਂ 2025-26 ਲਈ 110 ਕਰੋੜ ਰੁਪਏ ਦੀ ਆਮਦਨ ਮਨਜ਼ੂਰ ਕੀਤੀ ਗਈ ਸੀ। 31 ਜਨਵਰੀ 2026 ਤਕ 91.95 ਕਰੋੜ ਰੁਪਏ ਪ੍ਰਾਪਤ ਹੋ ਚੁੱਕੇ ਹਨ ਅਤੇ ਪੂਰੇ ਸਾਲ ਵਿੱਚ 110 ਕਰੋੜ ਰੁਪਏ ਪ੍ਰਾਪਤ ਹੋਣ ਦੀ ਉਮੀਦ ਹੈ। 2026-27 ਲਈ ਵੀ 110 ਕਰੋੜ ਰੁਪਏ ਦਾ ਟੀਚਾ ਤੈਅ ਕੀਤਾ ਗਿਆ ਹੈ।,,,,,,,,,,,,,,,,,,,,,,,,,,,,,
ਹਾਊਸ ਟੈਕਸ ਅਤੇ ਪ੍ਰਾਪਰਟੀ ਟੈਕਸ:
2025-26 ਲਈ 17.50 ਕਰੋੜ ਰੁਪਏ ਦਾ ਟਾਰਗੇਟ ਰੱਖਿਆ ਗਿਆ ਸੀ। ਓਟੀਸੀ ਯੋਜਨਾ ਹੇਠ ਬਕਾਇਆ ਰਕਮ ‘ਤੇ ਬਿਆਜ ਅਤੇ ਜੁਰਮਾਨਾ ਮਾਫੀ ਕਾਰਨ 31 ਜਨਵਰੀ 2026 ਤਕ 21.55 ਕਰੋੜ ਰੁਪਏ ਦੀ ਵਸੂਲੀ ਹੋ ਚੁੱਕੀ ਹੈ। ਲਗਭਗ 25.65 ਲੱਖ ਰੁਪਏ ਅਦਾਲਤੀ ਮਾਮਲਿਆਂ ਅਤੇ ਬਕਾਇਆ ਯੂਨਿਟਾਂ ਕਾਰਨ ਅਟਕੇ ਹੋਏ ਹਨ। 2026-27 ਲਈ 19.50 ਕਰੋੜ ਰੁਪਏ ਦੀ ਆਮਦਨ ਦਾ ਟੀਚਾ ਰੱਖਿਆ ਗਿਆ ਹੈ।
,,,,,,,,,,,,,,,,,,,,,,,,,
ਫਾਇਰ ਸੈਸ:
2025-26 ਲਈ 1 ਕਰੋੜ ਰੁਪਏ ਦਾ ਟਾਰਗੇਟ ਸੀ, ਜਿਸ ਵਿੱਚੋਂ 97.36 ਲੱਖ ਰੁਪਏ ਵਸੂਲ ਹੋ ਚੁੱਕੇ ਹਨ। ਅਗਲੇ ਸਾਲ ਲਈ ਵੀ 1 ਕਰੋੜ ਰੁਪਏ ਦਾ ਪ੍ਰਬੰਧ ਹੈ।
,,,,,,,,,,,,,,,,,,,,,,,,
ਕੈਂਸਰ ਸੈਸ:
ਪਿਛਲੇ ਸਾਲ 44.62 ਲੱਖ ਰੁਪਏ ਪ੍ਰਾਪਤ ਹੋਏ ਸਨ। 2025-26 ਵਿੱਚ 50 ਲੱਖ ਅਤੇ 2026-27 ਵਿੱਚ 60 ਲੱਖ ਰੁਪਏ ਦੀ ਆਮਦਨ ਦਾ ਅੰਦਾਜ਼ਾ ਹੈ।
,,,,,,,,,,,,,,,,,,,,,,,,,,,,,,,,
ਵਿਗਿਆਪਨ ਕਰ:
2025-26 ਲਈ 5 ਕਰੋੜ ਰੁਪਏ ਦੀ ਆਮਦਨ ਦਾ ਟਾਰਗੇਟ ਨਿਰਧਾਰਤ ਕੀਤਾ ਗਿਆ ਹੈ।
,,,,,,,,,,,,,,,,,,,,,,,,,,,,,,,
-ਕਿਰਾਇਆ ਵਸੂਲੀ ਵਿੱਚ ਸੁਧਾਰ
ਨਿਗਮ ਦੀ ਕਿਰਾਏ ਵਾਲੀ ਸੰਪਤੀਆਂ ਤੋਂ 2025-26 ਵਿੱਚ 2.40 ਕਰੋੜ ਰੁਪਏ ਦੀ ਮੰਗ ਰੱਖੀ ਗਈ ਸੀ। ਕੁੱਲ 2.48 ਕਰੋੜ ਰੁਪਏ ਵਸੂਲਯੋਗ ਸਨ, ਜਿਨ੍ਹਾਂ ਵਿੱਚੋਂ 2.01 ਕਰੋੜ ਰੁਪਏ ਵਸੂਲ ਕੀਤੇ ਜਾ ਚੁੱਕੇ ਹਨ। ਤਿੰਨ ਦੁਕਾਨਾਂ ਨਾਲ ਸਬੰਧਤ 33.31 ਲੱਖ ਰੁਪਏ ਦੇ ਮਾਮਲੇ ਪੀਪੀ ਐਕਟ ਹੇਠ ਲੰਬਿਤ ਹਨ। ਆਡੀਟੋਰਿਯਮ, ਕੈਫੇਟੇਰੀਆ, ਮਲਟੀਲੇਵਲ ਪਾਰਕਿੰਗ ਅਤੇ ਵੈਰਕਾ ਬੂਥ ਤੋਂ 20 ਲੱਖ ਰੁਪਏ ਵਾਧੂ ਆਮਦਨ ਦੀ ਉਮੀਦ ਹੈ। 2026-27 ਲਈ ਕਿਰਾਏ ਤੋਂ ਕੁੱਲ 2.50 ਕਰੋੜ ਰੁਪਏ ਦੀ ਸੰਭਾਵਿਤ ਆਮਦਨ ਦਾ ਟੀਚਾ ਹੈ। ਇਸ ਬਜਟ ਮੀਟਿੰਗ ਦੇ ਨਾਲ ਨਾਲ ਜਨਰਲ ਹਾਊਸ ਮੀਟਿੰਗ ਹੋਵੇਗੀ, ਜਿਸ ਵਿੱਚ ਲੰਬਿਤ ਵਿਕਾਸ ਪ੍ਰੋਜੈਕਟਾਂ ਅਤੇ ਨਵੀਆਂ ਯੋਜਨਾਵਾਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਨਿਗਮ ਦੇ ਵੱਡੇ ਹਿੱਸੇ ਦਾ ਬਜਟ ਵੇਤਨ ਅਤੇ ਭੱਤਿਆਂ ‘ਤੇ ਖਰਚ ਹੋਣ ਕਾਰਨ ਵਿਕਾਸ ਕਾਰਜਾਂ ਲਈ ਸਰਕਾਰੀ ਗ੍ਰਾਂਟ ‘ਤੇ ਨਿਰਭਰਤਾ ਜਾਰੀ ਰਹੇਗੀ।