14 ਤੋਂ 15 ਸਾਲ ਦੀਆਂ 14000 ਕੁੜੀਆਂ ਐੱਚਪੀਵੀ ਟੀਕਾਕਰਨ ਲਈ ਯੋਗ
ਜ਼ਿਲ੍ਹੇ ’ਚ 14 ਤੋਂ 15 ਸਾਲ ਦੀ ਉਮਰ ਦੀਆਂ 14000 ਲੜਕੀਆਂ ਐਚਪੀਵੀ ਟੀਕਾਕਰਨ ਲਈ ਹਨ ਯੋਗ
Publish Date: Tue, 10 Mar 2026 05:54 PM (IST)
Updated Date: Wed, 11 Mar 2026 04:07 AM (IST)

-ਸਹਾਇਕ ਕਮਿਸ਼ਨਰ ਦਾ ਪ੍ਰਗਟਾਵਾ, ਧੀਆਂ ਨੂੰ ਬੱਚੇਦਾਨੀ ਦੇ ਕੈਂਸਰ ਤੋਂ ਬਚਾਉਣ ਲਈ ਲਗਵਾਓ ਵੈਕਸੀਨ ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ 14 ਤੋਂ 15 ਸਾਲ ਤਕ ਦੀਆਂ ਧੀਆਂ ਨੂੰ ਬੱਚੇਦਾਨੀ ਦੇ ਕੈਂਸਰ ਤੋਂ ਬਚਾਉਣ ਲਈ ਐੱਚਪੀਵੀ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ 14000 ਦੇ ਕਰੀਬ ਬੱਚੀਆਂ ਐੱਚਪੀਵੀ ਟੀਕਾਕਰਨ ਲਈ ਯੋਗ ਹਨ ਅਤੇ ਉਨ੍ਹਾਂ ਨੂੰ ਇਹ ਟੀਕਾ ਜ਼ਿਲ੍ਹਾ ਬਠਿੰਡਾ ਦੇ 9 ਸਰਕਾਰੀ ਹਸਪਤਾਲਾਂ ਚ ਮੁਫ਼ਤ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਵਾਇਕਲ ਕੈਂਸਰ ਤੋਂ ਬਚਾਅ ਲਈ ਇਹ ਟੀਕਾ ਬਿਲਕੁਲ ਮੁਫ਼ਤ ਲਗਾਇਆ ਜਾਂਦਾ ਹੈ ਜਦਕਿ ਬਜ਼ਾਰ ਵਿੱਚ ਇਸਦੀ ਇੱਕ ਡੋਜ਼ ਦੀ ਕੀਮਤ ਲਗਭਗ 4 ਹਜ਼ਾਰ ਰੁਪਏ ਹੈ। ਉਹਨਾਂ ਮਾਪਿਆਂ ਨੂੰ ਇਸ ਟੀਕੇ ਦੇ ਮਾੜੇ ਅਸਰ ਬਾਰੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਅਫ਼ਵਾਹਾਂ ਤੇ ਯਕੀਨ ਨਾ ਕਰਨ ਦੀ ਸਲਾਹ ਦਿੰਦਿਆਂ ਆਪਣੀ ਬੱਚੀ ਦੇ ਸੁਰੱਖਿਅਤ ਭਵਿੱਖ ਲਈ ਅੱਜ ਹੀ ਉਸਦਾ ਟੀਕਾਕਰਨ ਕਰਵਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਮਾਤਾ ਪਿਤਾ ਜਾਂ ਸਕੂਲਾਂ ਵੱਲੋਂ ਪੋਰਟਲ ਉੱਤੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਪੋਰਟਲ ’ਤੇ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ ਟੀਕਾ ਲਗਵਾਉਣ ਦਾ ਸਾਮਾਨ ਆਨਲਾਇਨ ਹੀ ਦੇ ਦਿੱਤਾ ਜਾਵੇਗਾ ਤੇ ਮਿੱਥੇ ਸਮੇਂ ਅਨੁਸਾਰ ਸਬੰਧਿਤ ਸਰਕਾਰੀ ਹਸਪਤਾਲ ਜਾ ਕੇ ਉਨ੍ਹਾਂ ਵੱਲੋਂ ਟੀਕਾਕਰਨ ਕਰਵਾਇਆ ਜਾ ਸਕਦਾ ਹੈ। ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ ਰਮਨਜੀਤ ਨੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲਾਂ ਵਿੱਚ ਬੱਚਿਆਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਸ ਸਬੰਧੀ ਜਾਗਰੂਕ ਕਰਨ। ਇਸ ਮੌਕੇ ਸਿਵਿਲ ਸਰਜਨ ਡਾ. ਤਪਿੰਦਰਜੋਤ ਕੌਸ਼ਲ ਅਤੇ ਸੀਨੀਅਰ ਡਾਕਟਰ ਸਾਹਿਬਾਨ ਹਾਜ਼ਰ ਸਨ। -ਬਾਕਸ- -ਟੀਕਾਕਰਨ ਤੋਂ ਪਹਿਲਾਂ ਆ ਕੰਮ ਕਰੋ : -ਟੀਕਾ ਲਗਵਾਉਣ ਤੋਂ ਪਹਿਲਾਂ ਘਰ ਤੋਂ ਖਾਣਾ ਖਾ ਕੇ ਚੱਲੋ। ਕਦੇ ਵੀ ਟੀਕਾ ਭੁੱਖੇ ਪੇਟ ਨਾ ਲਗਵਾਓ। -ਟੀਕਾ ਲਗਵਾਉਣ ਸਮੇਂ ਸਕੂਲ ਆਈ.ਡੀ ਕਾਰਡ ਜਾਂ ਆਧਾਰ ਕਾਰਡ ਜਾਂ ਅਪਾਰ ਆਈ.ਡੀ ਕਾਰਡ ਜਾਂ ਰਾਸ਼ਨ ਕਾਰਡ ਦੀ ਕਾਪੀ ਜਾਂ ਪੈਨ ਕਾਰਡ ਲੈ ਕੇ ਜਾਣਾ ਲਾਜ਼ਮੀ ਹੈ। -ਬਾਕਸ- -ਇਨ੍ਹਾਂ ਥਾਵਾਂ ਤੇ ਮੁਫ਼ਤ ਲੱਗਦੇ ਹਨ ਐਚਪੀਵੀ ਦੇ ਟੀਕੇ : -ਸਰਕਾਰੀ ਜੱਚਾ ਬੱਚਾ ਹਸਪਤਾਲ ਬਠਿੰਡਾ -ਸਬ ਡਵੀਜ਼ਨ ਹਸਪਤਾਲ ਰਾਮਪੁਰਾ ਫੂਲ -ਸਬ ਡਵੀਜ਼ਨ ਹਸਪਤਾਲ ਤਲਵੰਡੀ ਸਾਬੋ --ਸਰਕਾਰੀ ਹਸਪਤਾਲ ਗੋਨਿਆਣਾ -ਸਰਕਾਰੀ ਹਸਪਤਾਲ ਭਗਤਾ -ਸਰਕਾਰੀ ਹਸਪਤਾਲ ਨਥਾਣਾ -ਸਰਕਾਰੀ ਹਸਪਤਾਲ ਬਾਲਿਆਂਵਾਲੀ -ਸਰਕਾਰੀ ਹਸਪਤਾਲ ਸੰਗਤ -ਏਮਜ਼ ਬਠਿੰਡਾ।