12 ਦੀ ਇਕ ਦਿਨਾ ਦੇਸ਼ ਪੱਧਰੀ ਹੜਤਾਲ ਦੀਆਂ ਤਿਆਰੀਆਂ
12 ਦੀ ਇਕ ਰੋਜ਼ਾ ਦੇਸ਼ ਵਿਆਪੀ ਹੜਤਾਲ ਦੀਆਂ ਤਿਆਰੀਆਂ
Publish Date: Tue, 10 Feb 2026 05:48 PM (IST)
Updated Date: Wed, 11 Feb 2026 04:05 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਟੀਐੱਸਯੂ ਤੇ ਏਓਜੇਈ ਐੱਮਐੱਸਯੂ ਸਬ ਡਿਵੀਜ਼ਨ ਭਗਤਾ ਭਾਈ ਵੱਲੋਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੁੱਧ, 4 ਨਵੇਂ ਬਣਾਏ ਲੇਬਰ ਕੋਡ ਰੱਦ ਕਰਵਾਉਣ, ਬਿਜਲੀ ਬਿੱਲ 2025 ਨੂੰ ਰੱਦ ਕਰਵਾਉਣ, ਬਿਜਲੀ ਨਿਗਮ ਦੀਆਂ ਕੀਮਤੀ ਜਾਇਦਾਦਾਂ ਵੇਚਣ ਤੇ ਹੋਰ ਵੱਖ-ਵੱਖ ਮਸਲਿਆਂ ਨੂੰ ਹੱਲ ਕਰਵਾਉਣ ਲਈ 12 ਫਰਵਰੀ ਨੂੰ ਕੀਤੀ ਜਾ ਰਹੀ ਇਕ ਦਿਨਾ ਦੇਸ਼ ਪੱਧਰੀ ਹੜਤਾਲ ਦੀ ਤਿਆਰੀ ਵਜੋਂ ਸਬ ਡਿਵੀਜ਼ਨ ਭਗਤਾ ਭਾਈ ਵਿਖੇ ਡਿਵੀਜ਼ਨ ਪ੍ਰਧਾਨ ਲਖਵਿੰਦਰ ਸਿੰਘ ਦੀ ਅਗਵਾਈ ਹੇਠ ਟੀਐੱਸਯੂ ਦੀ ਮੀਟਿੰਗ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਡਵੀਜ਼ਨ ਸਕੱਤਰ ਕਮਲਦੀਪ ਸਿੰਘ, ਸਕੱਤਰ ਜਸਵੀਰ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ, ਖ਼ਜ਼ਾਨਚੀ ਹਰਮਨ ਸਿੰਘ ਤੇ ਸਬ ਡਿਵੀਜ਼ਨ ਦੇ ਜੁਝਾਰੂ ਸਾਥੀ ਸ਼ਾਮਲ ਹੋਏ। ਇਸ ਉਪਰੰਤ ਹੜਤਾਲ ਦੀ ਸਫ਼ਲਤਾ ਵਜੋਂ ਰੋਸ ਰੈਲੀ ਕੀਤੀ ਗਈ। ਡਿਵੀਜ਼ਨ ਪ੍ਰਧਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਟੀਐੱਸਯੂ ਆਪਣੇ ਸਾਂਝੇ ਫ਼ੋਰਮ, ਏਕਤਾ ਮੰਚ ਦੇ ਸਾਥੀਆਂ ਨੂੰ ਨਾਲ ਲੈ ਕੇ ਵਧ ਚੜ੍ਹ ਕੇ ਹੜਤਾਲ ’ਚ ਹਿੱਸਾ ਲਵੇਗੀ। ਇਸ ਰੋਸ ਰੈਲੀ ’ਚ ਏਓ ਜੇਈ ਦੇ ਸਾਥੀ ਦੇ ਹਰਦੀਪ ਸਿੰਘ ਸੱਗੂ ਜੇਈ, ਪੁਨੀਤ ਗੋਇਲ ਜੇਈ, ਐੱਮਐੱਸਯੂ ਦੇ ਆਗੂ ਜੁਗਨੂੰ ਤੇ ਮਨੋਜ ਕੁਮਾਰ ਰੋਸ ਰੈਲੀ ’ਚ ਸ਼ਾਮਲ ਸਨ। ਸਟੇਜ ਦੀ ਕਾਰਵਾਈ ਵਿਨੋਦ ਸਿੰਘ ਖ਼ਾਲਸਾ ਨੇ ਨਿਭਾਈ।