ਕਾਂਗਰਸੀ ਸਰਪੰਚ ਖ਼ਿਲਾਫ਼ ਪਰਚੇ ਵਿਰੁੱਧ ਸਲਾਬਤਪੁਰਾ ’ਚ ਲਾਇਆ ਧਰਨਾ
ਕਾਂਗਰਸੀ ਸਰਪੰਚ ਖਿਲਾਫ ਪਰਚੇ ਵਿਰੁੱਧ ਸਲਾਬਤਪੁਰਾ ‘ਚ ਰੋਸ ਧਰਨਾ ਦਿੱਤਾ
Publish Date: Thu, 16 Apr 2026 06:21 PM (IST)
Updated Date: Thu, 16 Apr 2026 06:24 PM (IST)
- ਕਾਂਗਰਸੀ ਵਰਕਰਾਂ ਖ਼ਿਲਾਫ਼ ਦਰਜ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ : ਕਾਂਗੜ
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਭਗਤਾ ਭਾਈਕਾ : ਬੀਤੇ ਦਿਨੀਂ ਥਾਣਾ ਭਗਤਾ ਭਾਈਕਾ ਦੀ ਪੁਲਿਸ ਵੱਲੋਂ ਪਿੰਡ ਸਲਾਬਤਪੁਰਾ ਦੇ ਮੌਜੂਦਾ ਸਰਪੰਚ ਅਮਨਦੀਪ ਸਿੰਘ ਸਲਾਬਤਪੁਰਾ ਅਤੇ ਚਾਰ ਔਰਤਾਂ ਸਮੇਤ 15 ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਗਏ ਪਰਚੇ ਦੇ ਵਿਰੋਧ ਵਿਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਅੱਤ ਦੀ ਧੁੱਪ ਵਿਚ ਪਿੰਡ ਸਲਾਬਤਪੁਰਾ ਦੇ ਮੁੱਖ ਚੌਕ ’ਚ ਰੋਸ ਧਰਨਾ ਦਿੱਤਾ। ਇਸ ਮੌਕੇ ਕਾਂਗੜ ਨੇ ਐਲਾਨ ਕੀਤਾ ਕਿ ਉਹ ਕਾਂਗਰਸੀ ਵਰਕਰਾਂ ਖ਼ਿਲਾਫ਼ ਦਰਜ ਕੀਤਾ ਗਿਆ ਝੂਠਾ ਪਰਚਾ ਰੱਦ ਕਰਵਾਉਣ ਲਈ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸੀ ਵਰਕਰਾਂ ਖ਼ਿਲਾਫ਼ ਦਰਜ ਕੀਤਾ ਗਿਆ ਝੂਠਾ ਪਰਚਾ ਤੁਰੰਤ ਰੱਦ ਕੀਤਾ ਜਾਵੇ ਅਤੇ ਕਾਂਗਰਸੀ ਵਰਕਰਾਂ ’ਤੇ ਹਮਲਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਜਾਵੇ। ਇਸੇ ਦੌਰਾਨ ਉਨ੍ਹਾਂ ਨੇ ਸੱਤਾਧਾਰੀਆਂ ’ਤੇ ਸੱਤਾ ਦੇ ਨਸ਼ੇ ਵਿਚ ਕਾਂਗਰਸੀ ਵਰਕਰਾਂ ਨੂੰ ਕੇਸਾਂ ਵਿਚ ਫਸਾਉਣ ਦੇ ਕਥਿਤ ਦੋਸ਼ ਲਾਏ। ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਆਉਣ ’ਤੇ ਧੱਕੇਸ਼ਾਹੀਆਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਰਾਮ ਸਿੰਘ ਬਾਦਲ, ਇੰਦਰਜੀਤ ਸਿੰਘ ਭੋਡੀਪੁਰਾ, ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਗੋਲੂ ਸਿੰਘ ਬਰਾੜ, ਪਰਮਿੰਦਰ ਸਿੰਘ ਜਲਾਲ, ਗੁਰਦੀਪ ਸਿੰਘ ਕੋਠਾਗੁਰੂ, ਚੌਧਰੀ ਸੁਰੇਸ਼ ਕੁਮਾਰ ਭਗਤਾ, ਗੁਰਪ੍ਰੀਤ ਸਿੰਘ ਬੀਰਾ, ਧਰਮ ਸਿੰਘ ਖਾਲਸਾ, ਗੁਰਮੀਤ ਸਿੰਘ ਸਲਾਬਤਪੁਰਾ, ਜਸਪਾਲ ਸਿੰਘ ਆਦਮਪੁਰਾ, ਗੁਰਪ੍ਰੀਤ ਸਿੰਘ ਘਾਰੂ, ਗੁਰਮੀਤ ਸਿੰਘ ਭਗਤਾ ਕੌਂਸਲਰ, ਲੱਕੀ ਜਲਾਲ, ਬਿੱਟੂ ਸਰਮਾ ਸਲਾਬਤਪੁਰਾ, ਟੀਨਾ ਰਾਮਪੁਰਾ, ਰੇਸ਼ਮ ਸਿੰਘ ਆਦਮਪੁਰਾ, ਗੁਰਭੇਜ ਸਿੰਘ ਗੌਸਪੁਰਾ, ਲਖਵੀਰ ਸਿੰਘ ਲੱਖਾ, ਜਸਮੀਤ ਸਿੰਘ ਬਰਾੜ, ਅਮਰਜੀਤ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।