ਗਲੋਬਲ ਡਿਸਕਵਰੀ ਸਕੂਲ ’ਚ ਪੇਰੈਂਟਸ ਓਰੀਐਂਟੇਸ਼ਨ ਮੀਟਿੰਗ
ਗਲੋਬਲ ਡਿਸਕਵਰੀ ਸਕੂਲ ‘ਚ ਪੇਰੈਂਟਸ ਓਰੀਐਂਟੇਸ਼ਨ ਮੀਟਿੰਗ
Publish Date: Sat, 11 Apr 2026 07:48 PM (IST)
Updated Date: Sun, 12 Apr 2026 04:09 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸੀਬੀਐੱਸਈ ਤੋਂ ਮਾਨਤਾ ਪ੍ਰਾਪਤ ਸਰਾਫ਼ ਐਜੂਬੀਕਨਜ਼ ਗਲੋਬਲ ਡਿਸਕਵਰੀ ਸਕੂਲ ’ਚ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਮੌਕੇ ਪੇਰੈਂਟਸ ਓਰੀਐਂਟੇਸ਼ਨ ਮੀਟਿੰਗ ਕੀਤੀ ਗਈ। ਮੀਟਿੰਗ ’ਚ ਸਕੂਲ ਦੀ ਪ੍ਰਿੰਸੀਪਲ ਕਾਵਿਆ ਅਸੀਜਾ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨਾਲ ਸਿੱਧਾ ਸੰਵਾਦ ਕੀਤਾ। ਪ੍ਰਿੰਸੀਪਲ ਨੇ ਮਾਪਿਆਂ ਨੂੰ ਸਕੂਲ ਦੀਆਂ ਵਿੱਦਿਅਕ ਨੀਤੀਆਂ, ਪਾਠਕ੍ਰਮ ਦੀ ਰੂਪ-ਰੇਖਾ ਤੇ ਨਵੀਂ ਸਿੱਖਿਆ ਨੀਤੀ ਅਨੁਸਾਰ ਅਪਣਾਈ ਜਾ ਰਹੀ ਪੜ੍ਹਾਉਣ ਵਿਧੀ ਬਾਰੇ ਵਿਸਥਾਰ ਨਾਲ ਦੱਸਿਆ। ਬੱਚਿਆਂ ਦੀ ਸਫਲਤਾ ’ਚ ਮਾਪਿਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਤੇ ਸਕੂਲ-ਮਾਪੇ ਸਹਿਯੋਗ ਨਾਲ ਹੀ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਸੰਭਵ ਹੈ। ਇਸ ਮੌਕੇ ਮਾਪਿਆਂ ਨੂੰ ਸਮਾਰਟ ਕਲਾਸਰੂਮ ਰਾਹੀਂ ਤਕਨੀਕ-ਆਧਾਰਿਤ ਸਿੱਖਿਆ, ਸਰਗਰਮੀ-ਆਧਾਰਿਤ ਅਧਿਆਪਨ, ਪ੍ਰੋਜੈਕਟ ਵਰਕ ਤੇ ਨਿਯਮਿਤ ਮੁੱਲਾਂਕਣ ਪ੍ਰਣਾਲੀ ਬਾਰੇ ਵੀ ਜਾਣੂ ਕਰਵਾਇਆ। ਇਸ ਨਾਲ ਹੀ ਵਿਦਿਆਰਥੀਆਂ ਦੇ ਬੌਧਿਕ, ਸ਼ਾਰੀਰਿਕ ਤੇ ਭਾਵਨਾਤਮਕ ਵਿਕਾਸ ਲਈ ਕਰਵਾਈਆਂ ਜਾ ਰਹੀਆਂ ਸਹ-ਪਾਠਕ੍ਰਮ ਗਤੀਵਿਧੀਆਂ ਤੇ ਨੈਤਿਕ ਸਿੱਖਿਆ ‘ਤੇ ਵੀ ਚਰਚਾ ਕੀਤੀ। ਮੀਟਿੰਗ ਦੌਰਾਨ ਮਾਪਿਆਂ ਨੇ ਸੁਝਾਅ ਤੇ ਉਮੀਦਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਦਾ ਸਕੂਲ ਪ੍ਰਸ਼ਾਸਨ ਵੱਲੋਂ ਸਵਾਗਤ ਕੀਤਾ ਗਿਆ। ਅੰਤ ’ਚ ਪ੍ਰਸ਼ਨ-ਉੱਤਰ ਸੈਸ਼ਨ ਰਾਹੀਂ ਮਾਪਿਆਂ ਦੀਆਂ ਜਿਗਿਆਸਾਵਾਂ ਦਾ ਸੰਤੋਖਜਨਕ ਹੱਲ ਕੀਤਾ ਗਿਆ। ਪ੍ਰਿੰਸੀਪਲ ਕਾਵਿਆ ਅਸੀਜਾ ਨੇ ਕਿਹਾ ਕਿ ਸਕੂਲ ਤੇ ਮਾਪਿਆਂ ਵਿਚਾਲੇ ਮਜ਼ਬੂਤ ਤਾਲਮੇਲ ਹੀ ਬੱਚਿਆਂ ਦੇ ਉਜਲੇ ਭਵਿੱਖ ਦੀ ਕੁੰਜੀ ਹੈ।