ਗੁਰੂ ਕਾਸ਼ੀ ’ਵਰਸਿਟੀ ਦਾ ਦੂਜਾ ਨਿਊਜ਼ ਲੈਟਰ ਰਿਲੀਜ਼
ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੂਜਾ ਨਿਊਜ਼ ਲੈਟਰ ਰਿਲੀਜ਼
Publish Date: Fri, 24 Apr 2026 06:57 PM (IST)
Updated Date: Sat, 25 Apr 2026 04:10 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਵਿਚ ਜੀਕੇਯੂ ਨਿਊਜ਼ ਲੈਟਰ-2 ਰਿਲੀਜ਼ ਕੀਤਾ ਗਿਆ। ਇਸ ਮੌਕੇ ਮੈਨੇਜ਼ਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ, ਵਾਈਸ ਚਾਂਸਲਰ ਤੇ ਨਿਊਜ਼ ਲੈਟਰ ਦੇ ਐਡੀਟਰ ਇੰਨ-ਚੀਫ਼ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਚਾਂਸਲਰ ਸਿੱਧੂ ਨੇ ਸੰਪਾਦਕੀ ਮੰਡਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਿਊਜ਼ ਲੈਟਰ ਵਿਚ ਵਰਸਿਟੀ ਦੀਆਂ ਅਕਾਦਮਿਕ, ਖੇਡਾਂ, ਸੱਭਿਆਚਾਰ, ਖੋਜ, ਲੋਕ ਭਲਾਈ ਸਰਗਰਮੀਆਂ ਆਦਿ ਖੇਤਰਾਂ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਆਕਰਸ਼ਕ ਛਪਾਈ ਅਤੇ ਉੱਤਮ ਦਰਜ਼ੇ ਦੇ ਕਟੈਂਟ ਲਈ ਐਡੀਟਰ ਅਤੇ ਸਬੰਧਤ ਧਿਰਾਂ ਨੂੰ ਵਧਾਈ ਦਿੱਤੀ। ਐਡੀਟਰ ਇਨ ਚੀਫ਼ ਡਾ. ਧੀਮਾਨ ਨੇ ਦੱਸਿਆ ਕਿ ਨਿਊਜ਼ ਲੈਟਰ-2 ਵਰਸਿਟੀ ਦੀਆਂ ਹਰ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਾ ਹੈ। ਯੂਨੀਵਰਸਿਟੀ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਹਥਲਾ ਅੰਕ ਵਰਸਿਟੀ ਦੀਆਂ ਪ੍ਰਾਪਤੀਆਂ ਦਾ ਖੂਬਸ਼ੂਰਤ ਸੰਕਲਨ ਹੈ। ਉਨ੍ਹਾਂ ਸਭਨਾਂ ਨੂੰ ਕੁੱਝ ਨਵਾਂ ਅਤੇ ਲੋਕ ਹਿੱਤ ਵਿਚ ਹੋਰ ਕਾਢਾਂ ਕਰਨ ਲਈ ਪ੍ਰੇਰਿਆ।