ਭਾਈ ਰੂਪ ਚੰਦ ਸਕੂਲ ’ਚ 10ਵੀਂ ਦਾ ਨਤੀਜਾ ਰਿਹੈ ਸ਼ਾਨਦਾਰ
ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਦਸਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Fri, 24 Apr 2026 06:54 PM (IST)
Updated Date: Sat, 25 Apr 2026 04:10 AM (IST)
ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ
ਇਲਾਕੇ ਦਾ ਨਾਮਵਰ ਭਾਈ ਰੂਪ ਚੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਭਾਈ ਰੂਪਾ ਨੇ ਸੈਸ਼ਨ 2025–26 ਦੀਆਂ ਸੀਬੀਐੱਸਸੀ ਜਮਾਤ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ 100 ਫੀਸਦੀ ਨਤੀਜਾ ਪ੍ਰਾਪਤ ਕਰਕੇ ਇਕ ਸ਼ਾਨਦਾਰ ਮੀਲ ਪੱਥਰ ਹਾਸਲ ਕੀਤਾ ਹੈ। ਇਹ ਉਪਲਬਧੀ ਸਕੂਲ ਦੀ ਅਕਾਦਮਿਕ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਸਕੂਲ ਦੇ ਚੇਅਰਪਰਸਨ ਬੀਬੀ ਜੋਗਿੰਦਰ ਪਾਲ ਕੌਰ ਅਤੇ ਸਮੁੱਚੀ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਟਾਫ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਇਸ ਮੌਕੇ ਦਸਵੀਂ ’ਚ ਅੱਵਲ ਆਏ ਬੱਚਿਆਂ ਵਿੱਚੋ ਅਵਨੂਰਪ੍ਰੀਤ ਕੌਰ ਅਤੇ ਹਰਨੂਰਪ੍ਰੀਤ ਕੌਰ ਨੇ 94 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਹਿਤਪ੍ਰੀਤ ਕੌਰ ਨੇ 91 ਫੀਸਦੀ ਨਾਲ ਦੂਜਾ ਸਥਾਨ ’ਤੇ ਖੁਸ਼ਵੀਰ ਸਿੰਘ ਨੇ 90.4 ਫੀਸਦੀ, ਰੁਪਿੰਦਰ ਕੌਰ ਨੇ 90.2 ਫੀਸਦੀ ਅਤੇ ਅਮਰਿੰਦਰ ਸਿੰਘ ਢਿੱਲੋਂ ਨੇ 90 ਫੀਸਦੀ ਅੰਕ ਹਾਸਲ ਕੀਤੇ। ਹੋਰ ਉੱਚ ਅੰਕ ਹਾਸਲ ਕਰਨ ਵਾਲਿਆਂ ਵਿਚ ਗੁਰਸ਼ਰਨ ਸਿੰਘ (90 ਫੀਸਦੀ), ਸੁਖਮਨ ਕੌਰ (89.4 ਫੀਸਦੀ), ਏਕਮਦੀਪ ਕੌਰ ਬਰਾੜ (89 ਫੀਸਦੀ), ਜਸ਼ਨਪ੍ਰੀਤ ਕੌਰ (89 ਫੀਸਦੀ), ਪਰਮਿੰਦਰ ਸਿੰਘ (88.4ਫੀਸਦੀ) ਅਤੇ ਅਨਮੋਲਦੀਪ ਸਿੰਘ ਭੁੱਲਰ (88.2ਫੀਸਦੀ) ਸ਼ਾਮਲ ਹਨ। 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਵਿਕਰਮਜੀਤ ਸਿੰਘ (88 ਫੀਸਦੀ), ਰਮਨਪ੍ਰੀਤ ਕੌਰ (86ਫੀਸਦੀ), ਇੰਦਰਜੀਤ ਕੌਰ (86 ਫੀਸਦੀ), ਹਰਜੀਤ ਸਿੰਘ ਸਰਾਂ (85.2 ਫੀਸਦੀ), ਕਮਲਪ੍ਰੀਤ ਕੌਰ (85.2ਫੀਸਦੀ), ਸੁਖਮਨ ਕੌਰ (85.2ਫੀਸਦੀ), ਸੁਖਨੰਦਨ ਕੌਰ (85.2ਫੀਸਦੀ) ਅਤੇ ਹਰਸੀਰਤ ਕੌਰ (85% ਫੀਸਦੀ) ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾ ਰਾਜਵਿੰਦਰ ਸਿੰਘ (82.2ਫੀਸਦੀ), ਦਿਲਕਰਨ ਸਿੰਘ (82ਫੀਸਦੀ), ਅਮਨਜੋਧ ਸਿੰਘ (82ਫੀਸਦੀ), ਹਰਮਨਪ੍ਰੀਤ ਕੌਰ (81.4ਫੀਸਦੀ), ਮੰਨਤ ਸਿੰਗਲਾ (81.4ਫੀਸਦੀ), ਨਵਜੋਤ ਸਿੰਘ (81ਫੀਸਦੀ), ਰਣਵੀਰ ਸਿੰਘ (80.2ਫੀਸਦੀ), ਅਨਮੋਲਦੀਪ ਸਿੰਘ (80ਫੀਸਦੀ), ਸਹਜਪ੍ਰੀਤ ਕੌਰ (80ਫੀਸਦੀ), ਸ਼ਗਨਵੀਰ ਕੌਰ ਗਿੱਲ (80ਫੀਸਦੀ), ਸ਼ਿਵਾਂਗੀ ਸਿੰਗਲਾ (79.6ਫੀਸਦੀ) ਤੇ ਸੁਖਮਨੀ (79.2%) ਵੱਲੋਂ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਇਹ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਲਗਾਤਾਰ ਸਹਿਯੋਗ ਦਾ ਨਤੀਜਾ ਹੈ।