ਸਕੂਲ ’ਚ ਮਨਾਇਆ ਵਿਸ਼ਵ ਧਰਤੀ ਦਿਵਸ
ਮਾਤਾ ਸੁੰਦਰੀ ਪਬਲਿਕ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ
Publish Date: Fri, 24 Apr 2026 05:47 PM (IST)
Updated Date: Sat, 25 Apr 2026 04:07 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸਫਲਤਾ ਪੂਰਵਕ ਚਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਵਿਸ਼ਵ ਧਰਤੀ ਦਿਵਸ ਦੇ ਸਬੰਧ ’ਚ ਅੰਤਰ ਹਾਊਸ ਪੇਂਟਿੰਗ ਮੁਕਾਬਲੇ ਕਰਵਾਏ ਗਏ । ਇਸ ਮੁਕਾਬਲੇ ਦੇ ਸਮੁੱਚੇ ਪ੍ਰਬੰਧ ਕਰਤਾਰ ਸਿੰਘ ਹਾਊਸ ਵੱਲੋਂ ਕੀਤੇ ਗਏ ਤੇ ਵਿਦਿਆਰਥੀਆਂ ਨੇ ਧਰਤੀ ਹੇਠਲੇ ਸਰੋਤਾਂ ਦੀ ਸੁਚੱਜੀ ਵਰਤੋਂ, ਕੁਦਰਤੀ ਸਾਧਨਾਂ ਦੀ ਸਾਂਭ-ਸੰਭਾਲ, ਧਰਤੀ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਵਿਸ਼ੇ ਉੱਪਰ ਬਹੁਤ ਸੋਹਣੇ ਪੋਸਟ ਬਣਾਏ। ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵੱਲੋਂ ਵੀ ਪੌਦੇ ਲਗਾ ਕੇ ਤੇ ਪੇਂਟਿੰਗ ਬਣਾ ਕੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ। ਆਰਟ ਐਂਡ ਕਰਾਫਟ ਅਧਿਆਪਕਾ ਵੀਰਪਾਲ ਕੌਰ ਦੁਆਰਾ ਤਿਆਰ ਕੀਤੇ ਗਏ ਨਤੀਜੇ ਅਨੁਸਾਰ ਮਹਿਕਪ੍ਰੀਤ ਕੌਰ (ਨੌਵੀਂ) ਪਹਿਲਾ ਸਥਾਨ, ਪ੍ਰਭਜੋਤ ਕੌਰ (ਨੌਵੀਂ ਜਮਾਤ) ਦੂਜਾ ਸਥਾਨ, ਜੈਸਮੀਨ ਕੌਰ (ਨੌਵੀਂ ਜਮਾਤ) ਤੇ ਜਸਮੀਤ ਕੌਰ ( ਅਠਵੀਂ ਬੀ) ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਨੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਪੋਸਟਰਾਂ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਕੁਦਰਤ ਪ੍ਰੇਮੀ ਬਣਨ ਲਈ ਪ੍ਰੇਰਿਤ ਕੀਤਾ।