ਓਵਰਡੋਜ਼ ਨਾਲ ਨੌਜਵਾਨ ਬੇਹੋਸ਼
ਓਵਰਡੋਜ਼ ਨਾਲ ਨੌਜਵਾਨ ਬੇਹੋਸ਼
Publish Date: Fri, 24 Apr 2026 05:27 PM (IST)
Updated Date: Sat, 25 Apr 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਬਠਿੰਡਾ : ਨਸ਼ੇ ਦੀ ਓਵਰਡੋਜ਼ ਨਾਲ ਇਕ ਵਿਅਕਤੀ ਬੇਹੋਸ਼ ਹੋ ਗਿਆ। ਸਥਾਨਕ ਪੁਰਾਣਾ ਥਾਣਾ ਦੇ ਨੇੜੇ ਇਕ ਨੌਜਵਾਨ ਦੀ ਹਾਲਤ ਗੰਭੀਰ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰਾਂ ਨੇ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ। ਨੌਜਵਾਨ ਅਨੁਸਾਰ ਉਸਨੇ ਨਸ਼ਾ ਛੁਡਾਉਣ ਵਾਲੀਆਂ ਗੋਲੀਆਂ ਕਾਫੀ ਮਾਤਰਾ ’ਚ ਖਾ ਲਈਆਂ, ਜਿਸ ਕਾਰਨ ਉਸਦੀ ਹਾਲਤ ਖ਼ਰਾਬ ਹੋ ਗਈ। ਡਾਕਟਰਾਂ ਵੱਲੋਂ ਨੌਜਵਾਨ ਦਾ ਇਲਾਜ ਸ਼ੁਰੂ ਕੀਤਾ ਗਿਆ। ਸਹਾਰਾ ਟੀਮ ਦੇ ਕੀਤੇ ਗਏ ਯਤਨਾਂ ਨਾਲ ਨੌਜਵਾਨ ਦੀ ਜ਼ਿੰਦਗੀ ਬਚ ਗਈ।