ਕਾਰ ਸਵਾਰ ਔਰਤ ਨਾਲ ਕੁੱਟਮਾਰ ਦੀ ਕੋਸ਼ਿਸ਼, ਮਾਮਲਾ ਦਰਜ
ਕਾਰ ਸਵਾਰ ਔਰਤ ਦੀ ਕੁੱਟਮਾਰ ਦੀ ਕੋਸ਼ਿਸ਼, ਕੰਬਾਇਨ ਨਾਲ ਮਾਰੀ ਟੱਕਰ
Publish Date: Fri, 24 Apr 2026 05:21 PM (IST)
Updated Date: Sat, 25 Apr 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਸੰਗਤ ਦੇ ਖੇਤਰ ਵਿਚ ਇਕ ਕਾਰ ਸਵਾਰ ਔਰਤ ਦਾ ਰਾਹ ਰੋਕ ਕੇ ਉਸ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਅਤੇ ਕੰਬਾਇਨ ਨਾਲ ਗੱਡੀ ਨੂੰ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸੰਗਤ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗੁਰਪ੍ਰੀਤ ਕੌਰ ਵਾਸੀ ਗਰੀਨ ਕਲੋਨੀ, ਬਠਿੰਡਾ ਨੇ ਦੱਸਿਆ ਕਿ ਉਹ ਆਪਣੀ ਕਾਰ ਤੇ ਸਵਾਰ ਹੋ ਕੇ ਫੁੱਲੋ ਮਿੱਠੀ ਤੋਂ ਜੈ ਸਿੰਘ ਵਾਲਾ ਵੱਲ ਜਾ ਰਹੀ ਸੀ। ਪੀੜਤ ਅਨੁਸਾਰ ਸਾਹਮਣੇ ਤੋਂ ਕੰਬਾਈਨ ’ਤੇ ਆ ਰਹੇ ਹਰਜਿੰਦਰ ਸਿੰਘ, ਜਸਵੰਤ ਸਿੰਘ ਅਤੇ ਗੁਰਤੇਜ ਸਿੰਘ ਵਾਸੀ ਪਿੰਡ ਜੈ ਸਿੰਘ ਵਾਲਾ ਨੇ ਜਾਣ-ਬੁੱਝ ਕੇ ਆਪਣੀ ਕੰਬਾਇਨ ਉਸ ਦੀ ਕਾਰ ਵਿਚ ਮਾਰੀ। ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਹੋਰ ਵਿਅਕਤੀ ਇਕੱਠੇ ਕਰਕੇ ਉਸ ਦਾ ਰਸਤਾ ਰੋਕ ਲਿਆ ਅਤੇ ਗਾਲੀ-ਗਲੋਚ ਕਰਦੇ ਹੋਏ ਉਸ ਦੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।