ਸਾਈਬਰ ਠੱਗੀ; ਖਾਤਾ ਬਲਾਕ ਕਰਕੇ ਉਡਾਏ ਲੱਖਾਂ ਰੁਪਏ
ਸਾਈਬਰ ਠੱਗੀ; ਖਾਤਾ ਬਲਾਕ ਕਰਕੇ ਲੱਖਾਂ ਰੁਪਏ ਉਡਾਏ
Publish Date: Fri, 24 Apr 2026 05:01 PM (IST)
Updated Date: Sat, 25 Apr 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਠਿੰਡਾ : ਸਾਈਬਰ ਅਪਰਾਧੀਆਂ ਨੇ ਦੇਸ਼ ਦੀ ਸੁਰੱਖਿਆ ਵਿਚ ਤਾਇਨਾਤ ਇੱਕ ਫੌਜੀ ਨੂੰ ਵੀ ਨਹੀਂ ਬਖਸ਼ਿਆ। ਤਾਜਾ ਮਾਮਲਾ ਸਥਾਨਕ ਕੈਂਟ ਦਾ ਹੈ, ਜਿੱਥੋਂ ਦੇ ਵਸਨੀਕ ਇਕ ਫੌਜੀ ਨਾਲ ਸਾਈਬਰ ਠੱਗਾਂ ਨੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। ਪੀੜਤ ਵੱਲੋਂ ਇਸ ਸਬੰਧੀ ਸਥਾਨਕ ਸਾਈਬਰ ਥਾਣਾ ਵਿਖੇ ਕੇਸ ਦਰਜ ਕਰਵਾਇਆ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਨੇ ਦੱਸਿਆ ਕਿ ਠੱਗਾਂ ਨੇ ਉਸ ਦੇ ਯੂਪੀਆਈ ਅਤੇ ਬੈਂਕ ਐਪ ਬਲਾਕ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਜਾਂਚ ਅਧਿਕਾਰੀ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮਨੋਜ ਕੁਮਾਰ ਵਾਸੀ ਬਠਿੰਡਾ ਕੈਂਟ ਨੇ ਸ਼ਿਕਾਇਤ ਦਰਜ ਕਰਵਾਈ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਸਟੇਟ ਬੈਂਕ ਖਾਤੇ ਨਾਲ ਲਿੰਕ ਯੂਪੀਆਈ ਤੇ ਯੋਨੋ ਐਪ ਬਲੋਕ ਕਰ ਕੇ 2,26,989 ਰੁਪਏ ਕਢਵਾ ਲਏ ਹਨ। ਇਸ ਸਬੰਧੀ ਪੀੜਤ ਦੀ ਸ਼ਿਕਾਇਤ ’ਤੇ ਸਾਈਬਰ ਕਰਾਈਮ ਪੁਲਿਸ ਨੇ ਆਈਟੀ ਐਕਟ ਅਤੇ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।