ਮਾਤਾ ਗਿਆਨ ਦੇਵੀ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ
ਮਾਤਾ ਗਿਆਨ ਦੇਵੀ ਦੇ ਸ਼ਰਧਾਂਜਲੀ ਸਮਾਗਮ ਮੌਕੇ ਪੁੱਜੀਆਂ ਉੱਘੀਆਂ ਸਖ਼ਸ਼ੀਅਤਾਂ
Publish Date: Fri, 24 Apr 2026 04:59 PM (IST)
Updated Date: Sat, 25 Apr 2026 04:04 AM (IST)

ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਪਿੰਡ ਗੁਰਥੜੀ ਦੇ ਸਾਬਕਾ ਸਰਪੰਚ ਧਰਮਪਾਲ ਸਿੰਘ ਦੀ ਮਾਤਾ ਗਿਆਨ ਦੇਵੀ ਦੇ ਸ਼ਰਧਾਂਜਲੀ ਸਮਾਗਮ ਮੌਕੇ ਵੱਖ-ਵੱਖ ਇਲਾਕਿਆਂ ਤੋਂ ਉੱਘੀਆਂ ਸ਼ਖ਼ਸੀਅਤਾਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਤੇ ਪੰਜਾਬ ਸਰਕਾਰ ਦੀ ਚੀਫ ਵਿੱਪ ਬਲਜਿੰਦਰ ਕੌਰ, ਉਦੈਵੀਰ ਸਿੰਘ ਜਗਾ ਰਾਮਤੀਰਥ, ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਇੰਜੀਨੀਅਰ ਅਮਿਤ ਰਤਨ ਕੋਟਫੱਤਾ, ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਹਰਦੀਪ ਸਿੰਘ ਸਰਾਂ ਪਥਰਾਲਾ, ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਹਰਬੰਸ ਸਿੰਘ ਧਾਲੀਵਾਲ ਡੀਐੱਸਪੀ ਲੰਬੀ, ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਹਰਦੀਪ ਸਿੰਘ ਮੁਹਾਲਾਂ, ਸੀਨੀਅਰ ਕਾਂਗਰਸੀ ਆਗੂ ਡਾ. ਜੀਵਨਜੋਤ ਕੌਰ, ਕਿਰਨਜੀਤ ਸਿੰਘ ਗਹਿਰੀ, ਜਗਦੀਪ ਸਿੰਘ ਗਹਿਰੀ, ਜਗਤਾਰ ਸਿੰਘ ਸਾਬਕਾ ਸਰਪੰਚ ਪਥਰਾਲਾ, ਜਵਾਹਰ ਸਿੰਘ ਸਾਬਕਾ ਸਰਪੰਚ ਨੰਦਗੜ੍ਹ, ਹਰਪਾਲ ਸਿੰਘ ਟੋਨੀ ਸਾਬਕਾ ਸਰਪੰਚ ਡੂੰਮਵਾਲੀ, ਕਾਕਾ ਸਿੰਘ ਸਾਬਕਾ ਸਰਪੰਚ ਨਰਸਿੰਘ ਕਾਲੋਨੀ, ਸੀਨੀਅਰ ਅਕਾਲੀ ਆਗੂ ਰੇਸ਼ਮ ਸਿੰਘ ਸੰਗਤ ਕਲਾਂ, ਮੈਂਬਰ ਸਿੰਘ ਮਛਾਣਾ ਸਰਕਲ ਪ੍ਰਧਾਨ ਸੰਗਤ, ਦਲਿਤ ਸੈਨਾ ਦੇ ਸੂਬਾ ਪ੍ਰਧਾਨ ਗੁਰਤੇਜ ਸਿੰਘ ਜੋਧਪੁਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਇਕਬਾਲ ਸਿੰਘ ਬਰਾੜ ਗੁਰੂਸਰ ਸੈਣੇਵਾਲਾ, ਅਮਰੀਕ ਸਿੰਘ ਸਰਪੰਚ ਫੁੱਲੋ ਮਿੱਠੀ, ਨਿਰਮਲ ਸਿੰਘ ਸਾਬਕਾ ਸਰਪੰਚ ਗਹਿਰੀ ਬੁੱਟਰ, ਮਨਜੀਤ ਸਿੰਘ ਗਹਿਰੀ, ਜਸਕਰਨ ਸਿੰਘ ਪਟਵਾਰੀ ਗਹਿਰੀ ਬੁੱਟਰ, ਕੁਲਵੰਤ ਸਿੰਘ ਕਾਲਝਰਾਣੀ, ਮਾ. ਨਸੀਬ ਸਿੰਘ ਗਹਿਰੀ, ਹਰਚੰਦ ਸਿੰਘ ਸਾਬਕਾ ਸਰਪੰਚ ਗਹਿਰੀ ਬੁੱਟਰ, ਪੱਤਰਕਾਰ ਸੱਤਪਾਲ ਸਿਵੀਆਂ, ਅਮਨਦੀਪ ਸਿਵੀਆਂ, ਮਨਜੀਤ ਸਿੰਘ ਨਰੂਆਣਾ, ਅੰਮ੍ਰਿਤਪਾਲ ਸ਼ਰਮਾ, ਦੀਪਕ ਸ਼ਰਮਾ ਘੁੱਦਾ, ਧਰਮਿੰਦਰ ਸਿੰਘ ਘਾਰੂ ਤਲਵੰਡੀ ਸਾਬੋ, ਚਰਨਜੀਤ ਸਿੰਘ ਮਛਾਣਾ, ਬਲਵੀਰ ਸਿੰਘ ਬੀਰਾ ਸੰਗਤ, ਕਾਂਗਰਸੀ ਆਗੂ ਰੋਹਿਤ ਕੁਮਾਰ ਗੋਗੀ, ਗੁਰਮੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਸਿੱਪੀ ਭਾਕਰ ਸੰਗਤ, ਦੇਵਰਾਜ ਪੱਕਾ ਕਲਾਂ, ਡਾ. ਸੁਖਵਿੰਦਰ ਸਿੰਘ ਸੰਗਤ, ਡਾ.ਗੁਰਮੇਲ ਸਿੰਘ ਕਾਲੜਾ, ਕ੍ਰਿਸ਼ਨ ਸਿੰਘ ਭਾਗੀਵਾਂਦਰ, ਬਹਾਦਰ ਸਿੰਘ ਫੁੱਲੋ ਮਿੱਠੀ, ਮਾਸਟਰ ਦੇਸ ਰਾਜ, ਰਣਧੀਰ ਸਿੰਘ ਪ੍ਰਧਾਨ ਸਮੇਤ ਵੱਡੀ ਗਿਣਤੀ ’ਚ ਨੇੜਲੇ ਪਿੰਡਾਂ ਤੋਂ ਸਰਪੰਚ ਧਰਮਪਾਲ ਸਿੰਘ ਦੇ ਕਰੀਬੀਆਂ ਵੱਲੋਂ ਮਾਤਾ ਗਿਆਨ ਦੇਵੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਪੱਤਰਕਾਰ ਧਰਮਿੰਦਰ ਸਿੰਘ ਘਾਰੂ ਵੱਲੋਂ ਮਾਤਾ ਗਿਆਨ ਦੇਵੀ ਦੀ ਯਾਦ ’ਚ ਅੰਬ ਦਾ ਬੂਟਾ ਲਗਾਏ ਜਾਣ ਲਈ ਧਰਮਪਾਲ ਸਿੰਘ ਭੇਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਮਿਸ਼ਨ ਤਹਿਤ ਵਾਤਾਵਰਣ ਦੀ ਸੰਭਾਲ ਲਈ ਹਜ਼ਾਰਾਂ ਬੂਟੇ ਉਨ੍ਹਾਂ ਦੀ ਸੁਸਾਇਟੀ ਵੱਲੋਂ ਲਗਾਏ ਜਾ ਰਹੇ ਹਨ।