ਵਿਧਾਇਕ ਜਗਸੀਰ ਸਿੰਘ ਵੱਲੋਂ ਸਕੂਲ ’ਚ ਲੈਬ ਦਾ ਉਦਘਾਟਨ
ਵਿਧਾਇਕ ਨੇ ਸਰਕਾਰੀ ਸਕੂਲ ਵਿਚ ਲੈਬ ਦਾ ਕੀਤਾ ਉਦਘਾਟਨ
Publish Date: Fri, 24 Apr 2026 04:57 PM (IST)
Updated Date: Sat, 25 Apr 2026 04:04 AM (IST)

ਹਰਮੇਲ ਸਾਗਰ, ਪੰਜਾਬੀ ਜਾਗਰਣ, ਭੁੱਚੋਂ ਮੰਡੀ : ਪਿੰਡ ਭੁੱਚੋ ਖੁਰਦ ਵਿਖੇ ਭਾਈ ਦਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਐਨਐਸਐਫਕਿਉ ਲੈਬ ਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤਕ 65 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਆਮ ਘਰਾਂ ਦੇ ਬੱਚਿਆਂ ਨੂੰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਨੌਕਰੀਆਂ ਬਿਨਾਂ ਕਿਸੇ ਸਿਫਾਰਸ਼ ਅਤੇ ਪੈਸੇ ਤੋਂ ਦਿੱਤੀਆਂ ਗਈਆਂ ਹਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰੀ ਯੋਜਨਾ ਦੇ ਅਧੀਨ ਇਹ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖਿਆ ਹੀ ਦੇਸ਼ ਦਾ ਆਉਣ ਵਾਲਾ ਭਵਿੱਖ ਹੈ ਅਤੇ ਪੰਜਾਬ ਸਰਕਾਰ ਇਸਨੂੰ ਹੋਰ ਵੀ ਉੱਚੀਆਂ ਬੁਲੰਦੀਆਂ ’ਤੇ ਲੈ ਕੇ ਜਾਏਗੀ। ਇਸ ਮੌਕੇ ਬਲਾਕ ਪ੍ਰਧਾਨ ਕਮਲਜੀਤ ਕੌਰ ਨੇ ਵੀ ਆਪਣੇ ਵਿਚਾਰ ਜ਼ਾਹਰ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਖੇਤਰ ਨੂੰ ਬਿਹਤਰੀਨ ਬਣਾਉਣ ਲਈ ਨਵੇਂ ਸਕੂਲਾਂ, ਲੈਬਾਂ ਅਤੇ ਹੋਰ ਅਧੁਨਿਕ ਸੁਵਿਧਾਵਾਂ ਸਥਾਪਤ ਕਰ ਰਹੀ ਹੈ, ਜਿਸ ਨਾਲ ਸਿੱਖਿਆ ਦਾ ਮਿਆਰ ਅਤੇ ਵੀ ਬੁਲੰਦ ਹੋ ਸਕੇ। ਮਾਸਟਰ ਜਗਸੀਰ ਸਿੰਘ ਨੇ ਇਸ ਸਮਾਗਮ ਦੌਰਾਨ ਗੱਤਕਾ, ਸੱਤਰੰਜ ਖੇਡਣ ਵਾਲੇ ਬੱਚਿਆਂ ਅਤੇ 5ਵੀਂ ਅਤੇ 8ਵੀਂ ਕਲਾਸ ਦੇ ਵਧੀਆ ਨੰਬਰ ਲੈ ਕੇ ਪਾਸ ਹੋਏ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਮਾਧਵੀਪਾਲ, ਐਸਐਮਸੀ ਕਮੇਟੀ ਦੇ ਮੈਂਬਰ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਮੌਜੂਦ ਸਨ।