ਸਵ. ਓਮ ਪ੍ਰਕਾਸ਼ ਗੋਇਲ ਦੀ ਯਾਦ ’ਚ ਵਾਟਰ ਕੂਲਰ ਦਿੱਤਾ
ਸਵ. ਓਮ ਪ੍ਰਕਾਸ਼ ਗੋਇਲ ਦੀ ਯਾਦ ਵਿਚ ਵਾਟਰ ਕੂਲਰ ਦਿੱਤਾ
Publish Date: Thu, 23 Apr 2026 03:42 PM (IST)
Updated Date: Fri, 24 Apr 2026 04:01 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸਾਬਕਾ ਐਮਸੀ ਸਵ. ਕਾਮਰੇਡ ਓਮ ਪ੍ਰਕਾਸ਼ ਗੋਇਲ ਦੀ ਯਾਦ ਵਿਚ ਉਨ੍ਹਾਂ ਦੇ ਪੁੱਤਰ ਰੰਜੀਵ ਗੋਇਲ (ਡਾਇਰੈਕਟਰ, ਸ਼ਾਰਪ ਬ੍ਰੇਨਸ ਏਜੂਕੇਸ਼ਨ) ਅਤੇ ਅਮਨ ਗੋਇਲ (ਏਜੀਐਮ, ਸਟੇਟ ਬੈਂਕ ਆਫ ਇੰਡੀਆ, ਮੁੰਬਈ) ਵੱਲੋਂ ਸਥਾਨਕ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਵਾਟਰ ਕੂਲਰ ਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸ੍ਰੀ ਓਮ ਪ੍ਰਕਾਸ਼ ਗੋਇਲ ਦਾ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇਸ ਸੇਵਾ ਕਾਰਜ ਨੂੰ ਇਲਾਕੇ ਵਿਚ ਸ਼ਲਾਘਾ ਮਿਲ ਰਹੀ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੰਦ ਸਿੰਘ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਵਿਦਿਆਰਥੀਆਂ ਲਈ ਠੰਡੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣਾ ਬਹੁਤ ਹੀ ਸਰਾਹਣਯੋਗ ਉਪਰਾਲਾ ਹੈ। ਪ੍ਰਿੰਸੀਪਲ ਕੁਲਜੀਤ ਸਿੰਘ ਸਿੱਧੂ ਨੇ ਗੋਇਲ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਸੁਰਿੰਦਰ ਅਗਰਵਾਲ ਨੇ ਕਿਹਾ ਕਿ ਸਕੂਲਾਂ ਵਿਚ ਦਿੱਤਾ ਗਿਆ ਦਾਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਸੰਸਥਾਵਾਂ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੌਰਾਨ ਅਧਿਆਪਕ ਰਾਕੇਸ਼ ਕੁਮਾਰ, ਨਿਸ਼ੂ ਸ਼ਰਮਾ, ਰਜਿੰਦਰ ਕੁਮਾਰ, ਗੁਰਮੇਲ ਕੌਰ, ਵੀਰਪਾਲ ਕੌਰ ਅਤੇ ਨਵਦੀਪ ਸਿੰਘ ਸਮੇਤ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।