ਪੋਸ਼ਣ ਪਖਵਾੜਾ ਸਮਾਪਤੀ ਸਮਾਰੋਹ ਮਨਾਇਆ
ਪੋਸ਼ਣ ਪਖਵਾੜਾ ਸਮਾਪਤੀ ਸਮਾਰੋਹ ਮਨਾਇਆ
Publish Date: Thu, 23 Apr 2026 03:40 PM (IST)
Updated Date: Fri, 24 Apr 2026 04:01 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਪੰਕਜ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਡੀਪੀਓ ਦਫਤਰ ਭਗਤਾ ਭਾਈ ਦੇ ਸੁਪਰਵਾਈਜ਼ਰ ਹਰਮੀਤ ਕੌਰ ਦੀ ਅਗਵਾਈ ਹੇਠ ਭਗਤਾ ਭਾਈਕਾ ਦੇ ਆਂਗਣਵਾੜੀ ਸੈਂਟਰ ਵਿਚ ਪੋਸ਼ਣ ਪਖਵਾੜਾ ਸਮਾਪਤੀ ਸਮਾਰੋਹ ਮਨਾਇਆ ਗਿਆ। ਇਸ ਮੌਕੇ ਪੋਸ਼ਣ ਪਖਵਾੜਾ ਸਬੰਧੀ ਹਾਜ਼ਰੀਨ ਨੂੰ ਜਾਗਰੂਕ ਕੀਤਾ ਗਿਆ ਅਤੇ ਸਮਾਪਤੀ ਦੀ ਖੁਸ਼ੀ ਵਿਚ ਗਿੱਧਾ ਭੰਗੜਾ ਪਾਇਆ ਗਿਆ। ਇਸ ਸਮੇਂ ਆਂਗਣਵਾੜੀ ਵਰਕਰ ਸੁਖਵਿੰਦਰ ਕੌਰ ਸਿੱਧੂ, ਜਗਦੀਸ਼ ਕੌਰ ਭਗਤਾ, ਮੂਰਤੀ ਕੌਰ ਮੋਮੀ, ਬਲਵਿੰਦਰ ਕੌਰ, ਭੁਪਿੰਦਰ ਕੌਰ ਭਗਤਾ, ਨਰਿੰਦਰ ਕੌਰ, ਰੁਪਿੰਦਰ ਕੌਰ, ਆਸ਼ਾ ਰਾਣੀ, ਸਕੂਲ ਅਧਿਆਪਕਾਂ ਪਰਮਜੀਤ ਕੌਰ, ਹੈਲਪਰ ਲਵਪ੍ਰੀਤ ਕੌਰ, ਹਰਬੰਸ ਕੌਰ, ਬਲਜੀਤ ਕੌਰ, ਹਰਬੰਸ ਕੌਰ, ਅਮਰਜੀਤ ਕੌਰ ਆਦਿ ਹਾਜ਼ਰ ਸਨ।