ਪੀਐੱਮ ਸ੍ਰੀ ਸਕੂਲ ਕੋਠਾਗੁਰੂ ਨੇ ਜਿੱਤੇ ਤਿੰਨ ਮੈਡਲ
ਪੀਐਮ ਸ੍ਰੀ ਸਕੂਲ ਕੋਠਾਗੁਰੂ ਨੇ ਜਿੱਤੇ ਤਿੰਨ ਮੈਡਲ
Publish Date: Thu, 23 Apr 2026 03:38 PM (IST)
Updated Date: Fri, 24 Apr 2026 04:01 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਸਬ ਜੂਨੀਅਰ ਸਟੇਟ ਬੋਕਸਿੰਗ ਚੈਂਪੀਅਨਸ਼ਿਪ ਲੜਕੀਆਂ ਵਿਚ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਠਾ ਗੁਰੂ ਦੀਆਂ ਤਿੰਨ ਵਿਦਿਆਰਥਣਾਂ ਸੁਖਮਨਪ੍ਰੀਤ ਕੌਰ ਨੇ ਭਾਰ ਵਰਗ 67 ਵਿਚ ਚਾਂਦੀ, ਰਾਜਵੀਰ ਕੌਰ ਭਾਰ ਵਰਗ 64 ਵਿਚ ਚਾਂਦੀ ਅਤੇ ਖੁਸ਼ਪ੍ਰੀਤ ਕੌਰ ਭਾਰ ਵਰਗ 64 ਵਿਚ ਕਾਂਸੀ ਦਾ ਮੈਡਲ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਨ੍ਹਾਂ ਪ੍ਰਾਪਤੀ ਲਈ ਪ੍ਰਿੰਸੀਪਲ ਅਮਨਜੀਤ ਕੌਰ ਨੇ ਕੋਚ ਨਿਰਮਲ ਸਿੰਘ , ਸਮੂਹ ਅਧਿਆਪਕ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸਕੂਲ ਨੇ ਪਹਿਲੀ ਵਾਰ ਸਟੇਟ ਬਾਕਸਿੰਗ ਵਿਚ ਮੈਡਲ ਪ੍ਰਾਪਤ ਕੀਤੇ ਹਨ, ਜਿਸ ਦਾ ਸਿਹਰਾ ਕੋਚ ਨਿਰਮਲ ਸਿੰਘ ਭਾਈ ਰੂਪਾ ਦੇ ਸਿਰ ਜਾਂਦਾ ਹੈ। ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਬੱਚਿਆਂ ਨੂੰ ਤਿਆਰ ਕੀਤਾ ਅਤੇ ਅੱਗੇ ਆਉਣ ਵਾਲੇ ਮੁਕਾਬਲਿਆਂ ਲਈ ਵਿਦਿਆਰਥਣਾਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਨਾ ਦਿੱਤੀ। ਇਸ ਸਮੇਂ ਸਕੂਲ ਅਧਿਆਪਕਾਂ ਪਿੰਕੀ ਰਾਣੀ, ਇੰਦਰਜੀਤ ਕੌਰ, ਗੀਤਾ ਛਾਬੜਾ, ਮਨਜਿੰਦਰ ਕੌਰ , ਅਨੂਪਰੀਤ ਕੌਰ, ਗੁਰਵਿੰਦਰ ਕੌਰ, ਵੀਰਪਾਲ ਕੌਰ, ਅਵਨੀਤ ਕੌਰ, ਛਿੰਦਰਪਾਲ ਕੌਰ, ਰੀਟਾ ਰਾਣੀ, ਵਿੱਕਾ ਕੁਮਾਰ, ਨਵਜੋਤ ਕੌਰ, ਪਰਮਿੰਦਰ ਕੌਰ, ਪਨਿੰਦਰਜੀਤ ਸਿੰਘ, ਅਮਨਦੀਪ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ।