ਗ੍ਰੰਥੀ ਸਿੰਘ ਨੂੰ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਫੈਸਲਾ
ਗ੍ਰੰਥੀ ਸਿੰਘ ਨੂੰ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੇਟਾ ਦੇਣ ਦਾ ਫੈਸਲਾ
Publish Date: Wed, 22 Apr 2026 05:59 PM (IST)
Updated Date: Thu, 23 Apr 2026 04:04 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਗੁਰਦੁਆਰਾ ਸਾਹਿਬ ਪਿੰਡ ਕੇਸਰ ਸਿੰਘ ਵਾਲਾ ਦੀ ਪ੍ਰਬੰਧਕ ਕਮੇਟੀ ਨੇ ਬੜਾ ਵਧੀਆ ਕਦਮ ਚੁੱਕਦਿਆਂ ਪਿੰਡ ਦੇ ਉੱਦਮੀ ਲੋਕਾਂ ਦੇ ਸਹਿਯੋਗ ਨਾਲ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾ ਰਹੇ ਗ੍ਰੰਥੀ ਸਿੰਘ ਦੀ ਭੇਟਾ 21000 ਰੁਪਏ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭਾਈ ਸੁਖਚੈਨ ਸਿੰਘ ਨੇ ਦੱਸਿਆ ਕਿ ਭਾਵੇਂ ਪਿੰਡ ਕੇਸਰ ਸਿੰਘ ਵਾਲਾ ਬਹੁਤ ਘੱਟ ਵਸੋਂ ਵਾਲਾ ਨਗਰ ਹੈ ਅਤੇ ਇਸ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਕੋਈ ਵੀ ਜ਼ਮੀਨ ਆਦਿ ਨਹੀ ਅਤੇ ਬਾਹਰੀ ਮਦਦ ਨਹੀਂ ਮਿਲਦੀ। ਪਰ ਫਿਰ ਵੀ ਵੱਧ ਰਹੀ ਮਹਿੰਗਾਈ ਕਾਰਨ ਸਮੁੱਚੇ ਪਿੰਡ ਵਾਸੀਆਂ ਨੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇਹ ਫੈਸਲਾ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਜਿਸ ਨੂੰ ਪਹਿਲਾਂ 11000 ਰੁਪਏ ਪ੍ਰਤੀ ਮਹੀਨਾ ਭੇਟਾ ਦਿੱਤੀ ਜਾਂਦੀ ਸੀ ਉਸ ਨੂੰ ਹੁਣ 21000 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਸਮੇਂ ਗੁਰਦੁਆਰਾ ਸਾਹਿਬ ਦੀ ਪੂਰੀ ਕਮੇਟੀ ਹਾਜ਼ਰ ਹੁੰਦੀ ਹੈ ਅਤੇ ਹਰ ਘਰ ਵਿਚ ਗੁਰਬਾਣੀ ਦੇ ਪ੍ਰਚਾਰ ਲਈ ਹਰੇਕ ਐਤਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜੋ ਵੱਖ-ਵੱਖ ਘਰਾਂ ਵਿਚ ਕਰਵਾਏ ਜਾਂਦੇ ਹਨ। ਉਨ੍ਹਾਂ ਦੀ ਭੇਟਾ ਵੀ ਪਰਿਵਾਰਾਂ ਕੋਲੋ ਨਹੀਂ ਲਈ ਜਾਂਦੀ। ਉਨ੍ਹਾਂ ਦੱਸਿਆ ਕਿ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਜਾਂਦਾ ਹੈ। ਇਸ ਮੌਕੇ ਹਰਮੇਲ ਸਿੰਘ ਆੜਤੀਆ, ਗੁਰਮੇਲ ਸਿੰਘ ਫੌਜੀ, ਲਖਵੀਰ ਸਿੰਘ ਲੱਖਾ, ਜਗਦੇਵ ਸਿੰਘ ਪੰਮਾ, ਸਿਕੰਦਰ ਸਿੰਘ ਮਿਸਤਰੀ, ਰੇਸਮ ਸਿੰਘ ਮੈਂਬਰ, ਮੱਖਣ ਸਿੰਘ ਮੈਂਬਰ, ਜਗਸੀਰ ਸਿੰਘ ਫੌਜੀ, ਸੁਖਚੈਨ ਸਿੰਘ ਬੰਟੀ, ਮੇਜਰ ਸਿੰਘ ਖਾਲਸਾ, ਬਲਜੀਤ ਸਿੰਘ ਖਾਲਸਾ, ਬਿੱਕਰ ਸਿੰਘ ਆਦਿ ਹਾਜ਼ਰ ਸਨ।