- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਰਮੀ ਦੇ ਪ੍ਰਕੋਪ ਵਿਚ ਬਿਜਲੀ ਦੇ ਲੰਬੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ, ਘੰਟਿਆਂਬੱਧੀ ਕਰਨਾ ਪੈਂਦਾ ਲੋਕਾਂ ਨੂੰ ਬਿਜਲੀ ਦਾ ਇੰਤਜ਼ਾਰ

ਮੰਗ ਵੱਧਣ ਨਾਲ ਸੰਕਟ ਹੋਇਆ ਡੂੰਘਾ, ਸ਼ਹਿਰ ’ਚ 4 ਤੇ ਪਿੰਡਾਂ ’ਚ 10-10 ਘੰਟੇ ਬਿਜਲੀ ਗੁੱਲ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਤਾਪਮਾਨ 40 ਡਿਗਰੀ ਦੇ ਪਾਰ ਹੋ ਗਿਆ ਪਰ ਨਾਲ ਹੀ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗੲ ਹਨ। ਗਰਮੀ ਦੇ ਪ੍ਰਕੋਟ ਵਿਚ ਬਿਜਲੀ ਦੇ ਕੱਟ ਲੱਗਣ ਕਾਰਨ ਲੋਕ ਪ੍ਰੇਸ਼ਾਨ ਹਨ। ਲੋਕ ਬਿਜਲੀ ਕੱਟਾਂ ਖਿਲਾਫ਼ ਲਗਾਤਾਰ ਪ੍ਰਦਰਸ਼ਨ ਵੀ ਕਰ ਰਹੇ ਹਨ।। ਬਿਜਲੀ ਦੇ ਲੰਮੇ-ਲੰਮੇ ਕੱਟ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਰਹੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਜਲੀ ਨਾ ਆਉਣ ਨਾਲ ਲੋਕ ਪਰੇਸ਼ਾਨ ਹਨ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵੱਧਣ ਅਤੇ ਲੂ ਚੱਲਣ ਦੀ ਸੰਭਾਵਨਾ ਦੱਸੀ ਹੈ। ਅਸਲ ਵਿਚ ਗਰਮੀ ਦੇ ਵੱਧਣ ਨਾਲ ਬਿਜਲੀ ਦੀ ਮੰਗ ਹੋੋਰ ਵੱਧ ਗਈ ਹੈ। ਜਿਆਦਾ ਗਰਮੀ ਕਾਰਨ ਬਿਜਲੀ ਦੀਆਂ ਤਾਰਾਂ ਸਪਾਰਕਿੰਗ ਕਰ ਰਹੀਆਂ ਹਨ, ਜਿਸ ਕਰਕੇ ਹਰ ਰੋਜ਼ ਬਿਜਲੀ ਸਪਲਾਈ ਵਿਚ ਵਿਘਣ ਪੈ ਰਿਹਾ ਹੈ। ਇਸ ਦੇ ਨਾਲ ਬਿਜਲੀ ਉਤਪਾਦਨ ਵੀ ਘੱਟ ਹੋ ਰਿਹਾ ਹੈ। ਇਸ ਤਰ੍ਹਾਂ ਵੱਖ-ਵੱਖ ਇਲਾਕਿਆਂ ਵਿੱਚ ਲੰਮੇ-ਲੰਮੇ ਬਿਜਲੀ ਦੇ ਕੱਟ ਲੱਗ ਰਹੇ ਹਨ। ਇਸ ਨਾਲ ਆਮ ਲੋਕਾਂ ਦੀ ਪਰੇਸ਼ਾਨੀ ਵੱਧ ਗਈ ਹੈ, ਕਿਉਂਕਿ ਇਕੱਲੇ ਪੱਖੇ, ਏਸੀ ਹੀ ਨਹੀਂ ਸਗੋਂ ਹੋਰ ਬਹੁਤ ਸਾਰ ਕੰਮ ਬਿਜਲੀ ਦੇ ਸਹਾਰੇ ਹਨ। ਲੰਮੇ ਕੱਟ ਲੱਗਣ ਕਾਰਨ ਇਕ ਵਾਰ ਸਾਰਾ ਕੁੱਝ ਠੱਪ ਹੋ ਕੇ ਰਹਿ ਜਾਂਦਾ ਹੈ। ਦਿਨ ਦਾ ਤਾਪਮਾਨ 43 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਹੀਟਵੇਵ ਕਾਰਨ ਲੋਕ ਘਰਾਂ ਵਿੱਚ ਹੀ ਦੁਬਕਣ ਲਈ ਮਜਬੂਰ ਹੋ ਗਏ ਹਨ। ਬਿਨਾਂ ਏਸੀ ਅਤੇ ਕੂਲਰ ਦੇ ਰਹਿਣਾ ਮੁਸ਼ਕਲ ਹੋ ਗਿਆ ਹੈ, ਜਿਸ ਕਰਕੇ ਬਿਜਲੀ ਦੀ ਮੰਗ ਕਾਫੀ ਵੱਧ ਗਈ ਹੈ, ਪਰ ਉਤਪਾਦਨ ਪੂਰਾ ਨਾ ਹੋਣ ਕਾਰਨ ਕੱਟ ਲਗਾਏ ਜਾ ਰਹੇ ਹਨ। ਦੂਜੇ ਪਾਸੇ ਦੁਪਹਿਰ 12 ਵਜੇ ਹੀ ਗਰਮ ਹਵਾਵਾਂ ਦੇ ਥਪੇੜੇ ਸ਼ੁਰੂ ਹੋ ਜਾਂਦੇ ਹਨ। ਦਿਨ ਵਿੱਚ ਗਰਮ ਹਵਾਵਾਂ ਚੱਲਦੀਆਂ ਰਹਿੰਦੀਆਂ ਹਨ। ਇਸ ਕਾਰਨ ਬਹੁਤ ਘੱਟ ਲੋਕ ਘਰੋਂ ਬਾਹਰ ਨਿਕਲਦੇ ਹਨ। ਇਸ ਤਰ੍ਹਾਂ ਸੜਕਾਂ ਸੁੰਨਸਾਨ ਹੋ ਜਾਂਦੀਆਂ ਹਨ। ਇੱਥੋਂ ਤੱਕ ਕਿ ਦੁਪਹਿਰ ਦੇ ਸਮੇਂ ਸ਼ਹਿਰ ਦੇ ਪਾਰਕ ਵੀ ਸੁੰਨਸਾਨ ਹੋ ਗਏ ਹਨ। ਮੌਸਮ ਵਿਭਾਗ ਨੇ ਮਈ ਮਹੀਨੇ ਵਿੱਚ ਤਾਪਮਾਨ ਹੋਰ ਵੱਧਣ ਦੀ ਸੰਭਾਵਨਾ ਦੱਸੀ ਹੈ। ਬਿਜਲੀ ਦੀ ਹਾਲਤ ਐਸੀ ਹੈ ਕਿ ਪਿੰਡਾਂ ਵਿੱਚ 6 ਤੋਂ 8 ਘੰਟਿਆਂ ਲਈ ਬਿਜਲੀ ਬੰਦ ਹੋ ਰਹੀ ਹੈ ਤਾਂ ਸ਼ਹਿਰਾਂ ਵਿੱਚ ਵੀ 4 ਤੋਂ 5 ਘੰਟੇ ਦੇ ਕੱਟ ਲੱਗ ਰਹੇ ਹਨ। ਮੰਗਲਵਾਰ ਨੂੰ ਬਠਿੰਡਾ ਵਿੱਚ ਦਿਨ ਦਾ ਤਾਪਮਾਨ 41 ਡਿਗਰੀ ਤਕ ਪਹੁੰਚ ਗਿਆ। ਪਰ ਬਿਜਲੀ ਦੇ ਕੱਟ ਸਵੇਰੇ ਹੀ ਸ਼ੁਰੂ ਹੋ ਗਏ। ਸ਼ਹਿਰ ਦੇ ਵੱਖ-ਵੱਖ ਏਰੀਆ ਵਿੱਚ ਦਿਨ ਭਰ ਬਿਜਲੀ ਦੇ ਕੱਟ ਲੱਗਦੇ ਰਹੇ। ਪਾਵਰਕਾਮ ਦੇ ਅਧਿਕਾਰੀਆਂ ਨੇ ਉਦਯੋਗਪਤੀਆਂ ਨੂੰ ਵੀ ਸਲਾਹ ਦਿੱਤੀ ਕਿ ਉਹ ਲੋੜ ਤੋਂ ਵੱਧ ਬਿਜਲੀ ਦਾ ਉਪਯੋਗ ਨਾ ਕਰਨ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਕੱਟ ਨਹੀਂ ਲਗਾਏ ਜਾ ਰਹੇ। ਸਿਰਫ ਲਾਈਨਾਂ ਦੀ ਮੁਰੰਮਤ ਕਰਨ ਲਈ ਬਿਜਲੀ ਬੰਦ ਕਰਨੀ ਪੈਂਦੀ ਹੈ। ਗਰਮੀ ਦੇ ਦਿਨਾਂ ਵਿੱਚ ਕਈ ਵਾਰੀ ਫਾਲਟ ਆ ਜਾਂਦੇ ਹਨ, ਜਿਸ ਕਰਕੇ ਮੁਰੰਮਤ ਕਰਨੀ ਪੈਂਦੀ ਹੈ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਦੀ ਹਾਲਤ ਸੁਧਰੇਗੀ। ਏਸੀ ਸਰਵਿਸ ਦਾ ਕੰਮ ਕਰਨ ਵਾਲੇ ਸੋਨੂ ਕੁਮਾਰ ਦਾ ਕਹਿਣਾ ਹੈ ਕਿ ਬਿਜਲੀ ਦੇ ਕੱਟਾਂ ਕਾਰਨ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਹ ਉਨ੍ਹਾਂ ਦੇ ਕੰਮ ਦੇ ਦਿਨ ਹੁੰਦੇ ਹਨ। ਜੇਕਰ ਕਿਤੇ ਏਸੀ ਸਰਵਿਸ ਕਰਨ ਜਾਂਦੇ ਹਨ ਤਾਂ ਲਾਈਟ ਬੰਦ ਹੋ ਜਾਂਦੀ ਹੈ। ਇਸ ਕਾਰਨ ਉਹ ਨਾ ਇੱਥੇ ਜਾ ਸਕਦੇ, ਨਾ ਉੱਥੇ। ਇਸ ਤਰ੍ਹਾਂ ਉਨ੍ਹਾਂ ਨੂੰ ਘੰਟਿਆਂਬੱਧੀ ਲਾਈਟ ਆਉਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ।
------
ਪਿਛਲੇ ਪੰਜ ਦਿਨਾਂ ਦਾ ਤਾਪਮਾਨ
ਤਾਰੀਖ ਘੱਟ ਵੱਧ
16 19 40.4
17 22.5 37.6
18 21.4 37.6
19 22 40
20 21 39
----------
ਬਿਜਲੀ ਬੰਦ ਹੋਣ ’ਤੇ ਸੰਪਰਕ
ਪਾਵਰਕਾਮ ਹੈਲਪਲਾਈਨ: 1912
ਬਠਿੰਡਾ ਡਿਵੀਜ਼ਨ: 0164-2274511, 96461-15200, 96461-15201, 96461-15202, 96461-15203
ਰਾਮਪੁਰਾ ਡਿਵੀਜ਼ਨ: 01651-225000, 96466-96362
ਮੌੜ ਡਿਵੀਜ਼ਨ: 01655-230159, 96466-96449
ਮਾਨਸਾ ਡਿਵੀਜ਼ਨ: 01652-232358, 96461-15212, 96461-15214
ਬੁਢਲਾਡਾ ਡਿਵੀਜ਼ਨ: 01652-254983, 96466-96573
ਭਗਤਾ ਡਿਵੀਜ਼ਨ: 01651-258941, 96466-96411