ਮਾਤਾ ਸਾਹਿਬ ਕੌਰ ਗਰਲਜ਼ ਕਾਲਜ ’ਚ ਲੈਕਚਰ ਕਰਵਾਇਆ
ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਵਰਚੁਅਲ ਲੈਬੋਰਟਰੀ ‘ਤੇ ਵਿਸ਼ੇਸ਼ ਲੈਕਚਰ ਕਰਵਾਇਆ
Publish Date: Wed, 22 Apr 2026 03:54 PM (IST)
Updated Date: Thu, 23 Apr 2026 04:01 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੇ ਸਾਇੰਸ ਵਿਭਾਗ ਵੱਲੋਂ “ਵਰਚੁਅਲ ਲੈਬੋਰਟਰੀ ਦੀ ਵਰਤੋਂ” ਵਿਸ਼ੇ ‘ਤੇ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਪ੍ਰਸਿੱਧ ਵਿਦਵਾਨ ਡਾ. ਕੁਲਬੀਰ ਸਿੰਘ ਸੰਧੂ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਲੈਕਚਰ ਵਿਚ ਬੀਐਸਸੀ ਭਾਗ-ਪਹਿਲਾ ਅਤੇ ਭਾਗ-ਦੂਜਾ ਦੇ 35 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਡਾ. ਸੰਧੂ ਨੇ ਵਰਚੁਅਲ ਲੈਬੋਰਟਰੀ ਦੀ ਮਹੱਤਤਾ, ਇਸਦੇ ਫਾਇਦੇ ਅਤੇ ਆਧੁਨਿਕ ਸਿੱਖਿਆ ਪ੍ਰਣਾਲੀ ਵਿੱਚ ਇਸਦੀ ਵਧਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਵਿਦਿਆਰਥੀਆਂ ਲਈ ਹੈਂਡਜ਼-ਆਨ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿਚ ਉਨ੍ਹਾਂ ਨੇ ਵਰਚੁਅਲ ਪ੍ਰਯੋਗਾਂ ਨੂੰ ਅਮਲੀ ਤੌਰ ‘ਤੇ ਕਰਕੇ ਸਮਝਿਆ। ਸੈਸ਼ਨ ਦੌਰਾਨ ਵਿਦਿਆਰਥਣਾਂ ਵੱਲੋਂ ਆਰਟੀਫੀਸ਼ਲ ਇੰਟੈਲੀਜੈਂਸ ਸਬੰਧੀ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਡਾ. ਸੰਧੂ ਨੇ ਬਹੁਤ ਹੀ ਸੌਖੀ ਅਤੇ ਸਪੱਸ਼ਟ ਭਾਸ਼ਾ ਵਿਚ ਏਆਈ ਦੀ ਵਿਆਖਿਆ ਕੀਤੀ ਅਤੇ ਭਵਿੱਖ ਵਿਚ ਇਸਦੇ ਵਿਆਪਕ ਉਪਯੋਗਾਂ ਬਾਰੇ ਵੀ ਰੌਸ਼ਨੀ ਪਾਈ, ਜਿਸ ਨਾਲ ਵਿਦਿਆਰਥੀਆਂ ਵਿਚ ਨਵੀਂ ਤਕਨੀਕਾਂ ਪ੍ਰਤੀ ਦਿਲਚਸਪੀ ਵਧੀ। ਪ੍ਰੋਗਰਾਮ ਦਾ ਸਫਲ ਆਯੋਜਨ ਸਾਇੰਸ ਵਿਭਾਗ ਦੇ ਮੁਖੀ ਡਾ. ਨਵਨੀਤ ਡਾਬਰਾ ਵੱਲੋਂ ਕਨਵੀਨਰ ਦੇ ਤੌਰ ‘ਤੇ ਕੀਤਾ ਗਿਆ, ਜਦਕਿ ਡਾ. ਗੁਰਮੇਜ ਸਿੰਘ ਕੋ-ਕਨਵੀਨਰ ਰਹੇ। ਇਸ ਮੌਕੇ ਪ੍ਰੋ. ਬਲਦੀਪ ਕੌਰ, ਯਾਦਵੀਰ ਕੌਰ ਅਤੇ ਅਰਸ਼ਦੀਪ ਕੌਰ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਆਪਣਾ ਮਹੱਤਵਪੂਰਣ ਯੋਗਦਾਨ ਦਿੱਤਾ। ਇਸ ਮੌਕੇ ਪ੍ਰੋ. ਰਾਜਨਦੀਪ ਕੌਰ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਨਾਲ ਜੁੜਨ ਅਤੇ ਨਵੀਂ ਸਿੱਖਣ ਪਧਤੀਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਅੰਤ ਵਿਚ ਕਾਲਜ ਪ੍ਰਬੰਧਨ ਅਤੇ ਸਟਾਫ ਵੱਲੋਂ ਡਾ. ਕੁਲਬੀਰ ਸਿੰਘ ਸੰਧੂ ਦਾ ਧੰਨਵਾਦ ਕੀਤਾ ਗਿਆ।