ਕਾਂਗੜ ’ਚ ਵਿਸ਼ਵ ਧਰਤੀ ਦਿਵਸ ਮਨਾਇਆ
ਕਾਂਗੜ ‘ਚ ਵਿਸ਼ਵ ਧਰਤੀ ਦਿਵਸ ਮਨਾਇਆ
Publish Date: Wed, 22 Apr 2026 03:45 PM (IST)
Updated Date: Thu, 23 Apr 2026 04:01 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿਚ ਧਰਤੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮੇਂ ਬੱਚਿਆਂ ਨੇ ਕਵੀਸ਼ਰੀਆਂ, ਕਵਿਤਾਵਾਂ ਅਤੇ ਨੁੱਕੜ- ਨਾਟਕ ਪੇਸ਼ ਕੀਤੇ। ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਧਰਤੀ ਦਿਵਸ ਉੱਪਰ ਭਾਸ਼ਣ ਦਿੱਤਾ। ਬੱਚਿਆਂ ਨੇ ਸੰਕਲਪ ਲਿਆ ਕਿ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਉਪਰ ਪਹਿਰਾ ਦੇਣਗੇ। ਇਸ ਸਮੇਂ ਪ੍ਰਿੰਸੀਪਲ ਸੋਨੂੰ ਕੁਮਾਰ ਨੇ ਬੱਚਿਆਂ ਨੂੰ ਧਰਤੀ ਦਿਵਸ ਦੀ ਮਹੱਤਤਾ ਬਾਰੇ ਦੱਸਦਿਆ ਕਿਹਾ ਕਿ ਵਾਤਾਵਰਨ ਹੀ ਜੀਵਨ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਅਮਰੀਕਾ ਵਿਚ 22 ਅਪ੍ਰੈਲ 1970 ਵਿਚ ਧਰਤੀ ਦਿਵਸ ਮਨਾਇਆ ਗਿਆ ਸੀ ਪਰ ਅੱਜ ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਅਤੇ ਪਲਾਸਟਿਕ ਦੀ ਵਰਤੋਂ ਵਰਗੀਆਂ ਸਮੱਸਿਆਵਾਂ ਕਾਰਨ ਸਾਡੀ ਧਰਤੀ ਖ਼ਤਰੇ ਵਿਚ ਹੈ। ਸਾਨੂੰ ਆਪਣੇ ਚੌਗਿਰਦੇ ਨੂੰ ਹਰਿਆ-ਭਰਿਆ ਤੇ ਸਾਫ਼-ਸੁਥਰਾ ਰੱਖਣ ਲਈ ਸਹਿਯੋਗ ਕਰਨਾ ਚਾਹੀਦਾ। ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਵਾਂਗੇ, ਪਾਣੀ ਦੀ ਬੱਚਤ ਕਰਾਂਗੇ ਅਤੇ ਪਲਾਸਟਿਕ ਦੀ ਵਰਤੋਂ ਘੱਟ ਕਰਾਂਗੇ। ਇਸ ਮੌਕੇ ਧਾਰਮਿਕ ਵਿਸ਼ੇ ਦੇ ਅਧਿਆਪਕਾ ਪਲਵਿੰਦਰ ਕੌਰ ਜਲਾਲ, ਨੀਤੂ ਸ਼ਰਮਾ, ਬਲਵਿੰਦਰ ਕੌਰ, ਰਣਜੀਤ ਕੌਰ, ਗੁਰਪ੍ਰੀਤ ਕੌਰ, ਤਰਨਵੀਰ ਕੌਰ, ਪਵਨਪ੍ਰੀਤ ਕੌਰ, ਰਣਦੀਪ ਕੌਰ, ਜਸਵੀਰ ਕੌਰ, ਸਵਰਨਜੀਤ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਲਵਪ੍ਰੀਤ ਕੌਰ, ਮੰਦਰ ਸਿੰਘ, ਦਵਿੰਦਰ ਕੁਮਾਰ ਆਦਿ ਹਾਜ਼ਰ ਸਨ।