ਬੀਆਰਸੀ ਦੀ ਵਿਦਿਆਰਥਣ ਨੇ ਕੁਸਤੀ 'ਚ ਜਿੱਤਿਆ ਕਾਂਸੀ ਦਾ ਤਗਮਾ
ਬੀਆਰਸੀ ਦੀ ਵਿਦਿਆਰਥਣ ਨੇ ਕੁਸਤੀ 'ਚ ਜਿੱਤਿਆ ਕਾਂਸੀ ਦਾ ਤਗਮਾ
Publish Date: Wed, 22 Apr 2026 03:43 PM (IST)
Updated Date: Thu, 23 Apr 2026 04:01 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਬੀਆਰਸੀ ਕਾਨਵੈਂਟ ਸਮਾਧ ਭਾਈ ਦੇ ਵਿਦਿਆਰਥੀ ਜਿੱਥੇ ਪੜ੍ਹਾਈ ਵਿਚ ਮੱਲਾ ਮਾਰ ਰਹੇ ਹਨ, ਉੱਥੇ ਖੇਡਾਂ ਵਿਚ ਵੀ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ। ਮੋਹਾਲੀ ਵਿਖੇ ਹੋ ਰਹੀ ਅੰਡਰ-17 ਸਟੇਟ ਚੈਂਪੀਅਨਸ਼ਿਪ ਵਿਚ 53 ਕਿੱਲੋ ਭਾਰ ਵਰਗ ਵਿਚ ਪਹਿਲਵਾਨ ਸੁਖਪ੍ਰੀਤ ਕੌਰ ਨੇ ਕਾਂਸੀ ਦਾ ਤਗਮਾ ਜਿੱਤ ਕੇ ਆਪਣੇ ਸਕੂਲ ਬੀਆਰਸੀ ਕਾਨਵੈਂਟ ਸਕੂਲ ਸਮਾਧ ਭਾਈ, ਭਾਈ ਬਚਨ ਸਿੰਘ ਕੁਸ਼ਤੀ ਅਖਾੜਾ ਫੂਲੇਵਾਲਾ ਅਤੇ ਆਪਣੇ ਪਿੰਡ ਫੂਲੇਵਾਲਾ ਦਾ ਨਾਮ ਰੌਸ਼ਨ ਕੀਤਾ। ਇਹ ਹੋਣਹਾਰ ਵਿਦਿਆਰਥਣ ਪਹਿਲਾ ਵੀ ਸਟੇਟ ਚੈਂਪੀਅਨਸ਼ਿਪ ਜਿੱਤ ਚੁੱਕੀ ਹੈ। ਸਕੂਲ ਪ੍ਰਿੰਸੀਪਲ ਕਿਰਨਾ ਰਾਣੀ ਨੇ ਵਿਦਿਆਰਥਣ ਸੁਖਪ੍ਰੀਤ ਕੌਰ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਕੋਚ ਪਹਿਲਵਾਨ ਗੁਰਸੇਵਕ ਸਿੰਘ ਫੂਲੇਵਾਲਾ ਅਤੇ ਅਮਨਦੀਪ ਸਿੰਘ ਢਿੱਲੋ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕੋਚ ਦੀ ਸਖਤ ਮਿਹਨਤ ਸਦਕਾ ਇਹ ਬੱਚੀ ਇਸ ਮੁਕਾਮ ’ਤੇ ਪਹੁੰਚੀ ਹੈ। ਸਕੂਲ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਖੋਖਰ ਨੇ ਵੀ ਆਪਣੀ ਖੁਸ਼ੀ ਸਾਂਝੀ ਕਰਦਿਆ ਕਿਹਾ ਕਿ ਵਿਦਿਆਰਥੀ ਇਸ ਤਰ੍ਹਾਂ ਹੀ ਖੇਡਾਂ ਵਿਚ ਮੱਲ੍ਹਾ ਮਾਰਦੇ ਰਹਿਣ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਦੇ ਰਹਿਣ।