ਭਗਵਾਨ ਪਰਸ਼ੂਰਾਮ ਜੈਅੰਤੀ ਸਬੰਧੀ ਬ੍ਰਾਹਮਣ ਸਮਾਜ ਨੇ ਸਮਾਗਮ ਕਰਵਾਇਆ
ਭਗਵਾਨ ਪਰਸ਼ੂਰਾਮ ਜਨਮ ਉਤਸਵ ‘ਤੇ ਬ੍ਰਾਹਮਣ ਸਮਾਜ ਵੱਲੋਂ ਸਮਾਗਮ ਕਰਵਾਇਆ
Publish Date: Tue, 21 Apr 2026 06:52 PM (IST)
Updated Date: Wed, 22 Apr 2026 04:10 AM (IST)

ਫੋਟੋ: 27 ਕੈਪਸ਼ਨ: ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸਰੂਪਚੰਦ ਸਿੰਗਲਾ। ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਗਵਾਨ ਪਰਸ਼ੂਰਾਮ ਦੇ ਜਨਮ ਉਤਸਵ ਦੇ ਪਾਵਨ ਮੌਕੇ ’ਤੇ ਦੁਰਗਾ ਮੰਦਰ ਕੈਨਾਲ ਕਾਲੋਨੀ ਵਿਖੇ ਬ੍ਰਾਹਮਣ ਸਮਾਜ ਵੱਲੋਂ ਇਕ ਭਵਿਆ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਅਗਵਾਈ ਦੁਰਗਾ ਮੰਦਰ ਦੇ ਪ੍ਰਧਾਨ ਪੁਰਸ਼ੋਤਮ ਸ਼ਰਮਾ ਤੇ ਸੰਜੀਵ ਕੁਮਾਰ ਸ਼ਰਮਾ ਵੱਲੋਂ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪਚੰਦ ਸਿੰਗਲਾ ਨੇ ਸ਼ਿਰਕਤ ਕੀਤੀ। ਸਰੂਪਚੰਦ ਸਿੰਗਲਾ ਨੇ ਭਗਵਾਨ ਪਰਸ਼ੂਰਾਮ ਦੀ ਮੂਰਤੀ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਅਤੇ ਦੇਸ਼ ਤੇ ਸਮਾਜ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਆਪਣੇ ਸੰਬੋਧਨ ਦੌਰਾਨ ਸਰੂਪਚੰਦ ਸਿੰਗਲਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਸਿਰਫ਼ ਮਹਾਨ ਯੋਧਾ ਹੀ ਨਹੀਂ ਸਗੋਂ ਸੱਚ, ਧਰਮ ਅਤੇ ਨਿਆਂ ਦੇ ਪ੍ਰਤੀਕ ਹਨ। ਉਨ੍ਹਾਂ ਦਾ ਜੀਵਨ ਸਾਨੂੰ ਅਨਿਆਇ ਦੇ ਖ਼ਿਲਾਫ਼ ਖੜ੍ਹੇ ਹੋਣ ਤੇ ਸਮਾਜ ਵਿਚ ਧਰਮ ਦੀ ਸਥਾਪਨਾ ਕਰਨ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਸਮਾਜ ਨੂੰ ਇਕੱਠਾ ਕਰਨ ਦੇ ਨਾਲ ਨਾਲ ਨਵੀਂ ਪੀੜ੍ਹੀ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਦੇ ਹਨ। ਬ੍ਰਾਹਮਣ ਸਮਾਜ ਵੱਲੋਂ ਕੀਤਾ ਗਿਆ ਇਹ ਉਪਰਾਲਾ ਕਾਬਿਲ-ਏ-ਤਾਰੀਫ਼ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸੱਕਤਰ ਜਿਤੇਂਦਰ ਜੋਗੀ ਤੇ ਪੂਰਬੀ ਮੰਡਲ ਦੇ ਪ੍ਰਧਾਨ ਸੁਰੇਂਦਰ, ਬ੍ਰਾਹਮਣ ਸਮਾਜ ਦੇ ਹਰਵਿੰਦਰ ਸ਼ਰਮਾ, ਅੰਕੁਸ਼ ਸ਼ਰਮਾ, ਸੁਰਿੰਦਰ ਸ਼ਰਮਾ, ਅਸ਼ਵਿਨੀ ਸ਼ਰਮਾ, ਮਨਪ੍ਰੀਤ ਸ਼ਰਮਾ, ਗਗਨ ਸ਼ਰਮਾ, ਮਾਧਵ ਸ਼ਰਮਾ, (ਐਕਸ-ਐੱਮਸੀ) ਹਰਵਿੰਦਰ ਸ਼ਰਮਾ, ਵਿਜੈ ਸ਼ਰਮਾ ਉਰਫ਼ ਬਿੱਲਾ, ਸੁਭਾਸ਼ ਸ਼ਰਮਾ, ਕੁਲਦੀਪ ਸ਼ਰਮਾ, ਗਣੇਸ਼ ਦੱਤ ਸਮੇਤ ਕਈ ਸਖ਼ਸੀਅਤਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।