ਬਠਿੰਡਾ ਪੁਲਿਸ ਵੱਲੋਂ ਜ਼ਬਤ ਕੀਤੇ 83 ਵਾਹਨਾਂ ਦੀ ਨੀਲਾਮੀ, ਸਰਕਾਰੀ ਖ਼ਜ਼ਾਨੇ 'ਚ ਜਮ੍ਹਾਂ ਹੋਏ 18.57 ਲੱਖ
ਬਠਿੰਡਾ ਪੁਲਿਸ ਵੱਲੋਂ ਜ਼ਬਤ ਕੀਤੇ 83 ਵਾਹਨਾਂ ਦੀ ਨੀਲਾਮੀ, ਸਰਕਾਰੀ ਖ਼ਜ਼ਾਨੇ 'ਚ ਜਮ੍ਹਾਂ ਹੋਏ 18.57 ਲੱਖ
Publish Date: Tue, 21 Apr 2026 06:31 PM (IST)
Updated Date: Wed, 22 Apr 2026 04:07 AM (IST)
ਫੋਟੋ: 30 ਕੈਪਸ਼ਨ: ਵਾਹਨਾਂ ਦੀ ਨੀਲਾਮੀ ਦੀ ਪ੍ਰਕਿਰਿਆ ਸਮੇਂ ਮੌਜੂਦ ਪੁਲਿਸ ਅਧਿਕਾਰੀ ਦੀਪਕ ਸ਼ਰਮਾ, ਪੰਜਾਬੀ ਜਾਗਰਣ ਬਠਿੰਡਾ : ਬਠਿੰਡਾ ਪੁਲਿਸ ਵੱਲੋਂ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿਚ ਜ਼ਬਤ ਕੀਤੇ ਗਏ ਵਾਹਨਾਂ ਦੀ ਖੁੱਲ੍ਹੀ ਨੀਲਾਮੀ ਕੀਤੀ ਗਈ। ਇਸ ਨੀਲਾਮੀ ਦੌਰਾਨ 83 ਵਾਹਨਾਂ ਦੀ ਬੋਲੀ ਲਗਾਈ ਗਈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਵਿਚ 18 ਲੱਖ 57 ਹਜ਼ਾਰ 500 ਰੁਪਏ ਜਮ੍ਹਾਂ ਹੋਏ ਹਨ। ਐਸਪੀ ਹੈੱਡਕੁਆਰਟਰ ਜਗਦੀਸ਼ ਕੁਮਾਰ ਬਿਸ਼ਨੋਈ ਅਤੇ ਐਸਪੀ ਇਨਵੈਸਟੀਗੇਸ਼ਨ ਜਸਮੀਤ ਸਿੰਘ ਸਾਹੀਵਾਲ ਦੀ ਨਿਗਰਾਨੀ ਹੇਠ ਇਹ ਪ੍ਰਕਿਰਿਆ ਪੂਰੀ ਹੋਈ। ਨੀਲਾਮੀ ’ਚ 49 ਦੋਪਹੀਆ ਤੇ 34 ਚਾਰ ਪਹੀਆ ਵਾਹਨ ਸ਼ਾਮਲ ਸਨ, ਜਿਨ੍ਹਾਂ ਦੀ ਰਾਖਵੀਂ ਕੀਮਤ ਲਗਪਗ 12 ਲੱਖ ਰੁਪਏ ਰੱਖੀ ਗਈ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਥਾਣਿਆਂ ਵਿਚ ਜਗ੍ਹਾ ਖਾਲੀ ਕਰਨ ਅਤੇ ਲੰਮੇ ਸਮੇਂ ਤੋਂ ਖੜ੍ਹੇ ਵਾਹਨਾਂ ਦੇ ਨਿਪਟਾਰੇ ਲਈ ਇਹ ਕਦਮ ਚੁੱਕਿਆ ਗਿਆ ਹੈ। ਬਾਕੀ ਰਹਿੰਦੇ ਵਾਹਨਾਂ ਦਾ ਰਿਕਾਰਡ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਦੀ ਵੀ ਜਲਦ ਨੀਲਾਮੀ ਕੀਤੀ ਜਾ ਸਕੇ।