ਕਿਸਾਨਾਂ ਨੂੰ ਬਿਜਲੀ ਦੇਣ ਦੇ ਦਾਅਵਿਆਂ ਦੀ ਨਿਕਲੀ ਫੂਕ
ਕਿਸਾਨਾਂ ਨੂੰ ਬਿਜਲੀ ਦੇਣ ਦਾਅਵਿਆਂ ਦੀ ਨਿਕਲੀ ਫੂਕ
Publish Date: Tue, 21 Apr 2026 06:16 PM (IST)
Updated Date: Wed, 22 Apr 2026 04:07 AM (IST)

* ਰਾਤ ਸਮੇਂ ਵੀ ਘੰਟਿਆਂ ਬੱਧੀ ਲੱਗਦੇ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਗਰਿੱਡ ਘੇਰਿਆ * ਸੂਬਾ ਸਰਕਾਰ ਤੇ ਪਾਵਰਕਾਮ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਫੋਟੋ: 18 ਕੈਪਸ਼ਨ: ਬਿਜਲੀ ਗਰਿੱਡ ਮੂਹਰੇ ਰੋਸ ਪ੍ਰਦਰਸ਼ਨ ਕਰਦੇ ਹੋਏ ਪਿੰਡ ਵਾਸੀ ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲਦੀ ਨਜ਼ਰ ਆਈ ਜਦੋਂ ਪਿੰਡਾਂ ਦੇ ਲੋਕਾਂ ਨੇ ਬਿਜਲੀ ਗਰਿੱਡ ਘੇਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਿੰਡ ਮਛਾਣਾ ਦੇ ਪੰਚ ਲੱਖਾ ਸਿੰਘ ਤੇ ਸੰਗਤ ਸਹਾਰਾ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਕਈ ਦਿਨਾਂ ਤੋਂ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਬਿਜਲੀ ਦੇ ਕੱਟ ਲਾਏ ਜਾਂਦੇ ਹਨ। ਇਸ ਤੋਂ ਬਾਅਦ ਰਾਤ 7 ਵਜੇ ਤੋਂ 12 ਵਜੇ ਤਕ ਫਿਰ ਕੱਟ ਲਗਾ ਦਿੱਤਾ ਜਾਂਦਾ ਹੈ। ਸ਼ਾਮ ਨੂੰ ਪਿੰਡਾਂ ਦੇ ਲੋਕ ਖੇਤਾਂ ’ਚੋਂ ਕੰਮ ਕਰਕੇ ਘਰ ਆਉਂਦੇ ਹਨ ਤਾਂ ਅੱਗੋਂ ਲਾਈਟ ਬੰਦ ਮਿਲਦੀ ਹੈ, ਜਿਸ ਕਾਰਨ ਰਾਤ ਦੀ ਰੋਟੀ ਖਾਣੀ ਵੀ ਦੁੱਬਰ ਹੋ ਜਾਂਦੀ ਹੈ। ਪਿੰਡ ਮਛਾਣਾ, ਗੁਰਥੜੀ ਤੇ ਜੱਸੀ ਬਾਗਵਾਲੀ ਵਾਸੀਆਂ ਨੇ ਦੱਸਿਆ ਕਿ ਪੱਕਾ ਕਲਾਂ ਗਰਿੱਡ ਅਤੇ ਪਿੰਡ ਪੱਕਾ ਕਲਾਂ ਵਿਖੇ ਬਿਜਲੀ ਚੱਲ ਰਹੀ ਹੁੰਦੀ ਹੈ, ਜਦੋਂ ਕਿ ਉਨ੍ਹਾਂ ਦੇ ਪਿੰਡਾਂ ਦੀ ਬਿਜਲੀ ਬੰਦ ਰੱਖੀ ਜਾਂਦੀ ਹੈ। ਜਿਸ ਕਾਰਨ ਗਰਮੀ ਅਤੇ ਮੱਛਰ ਕਾਰਨ ਛੋਟੇ-ਛੋਟੇ ਬੱਚਿਆਂ ਦਾ ਬੁਰਾ ਹਾਲ ਹੋ ਜਾਦਾ ਹੈ। ਇਹ ਵਾਰਤਾਰਾ ਇਕ ਦਿਨ ਨਾਂ ਨਹੀਂ ਸਗੋਂ ਹਰ ਦਿਨ ਦਾ ਹੈ, ਇਸ ਨਾਲ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਪਾਵਰ ਕੱਟ ਰੋਕੇ ਜਾਣ। ਇਸ ਮੌਕੇ ਪਿੰਡ ਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਰਾਤ ਦੇ ਸਮੇਂ ਇਸੇ ਤਰ੍ਹਾਂ ਬਿਜਲੀ ਕੱਟ ਲੱਗਦੇ ਰਹੇ ਤਾਂ ਉਹ ਕੋਈ ਵੱਡਾ ਕਦਮ ਚੁੱਕਣ ਲਈ ਮਜ਼ਬੂਰ ਹੋ ਜਾਣਗੇ। ਇਸ ਮਾਮਲੇ ਸਬੰਧੀ ਗਰਿੱਡ ਅਧਿਕਾਰੀਆਂ ਨੇ ਕਿਹਾ ਬਿਜਲੀ ਕੱਟ ਉਪਰੋਂ ਲੱਗਦੇ ਹਨ ਅਤੇ ਪੱਕਾ ਕਲਾਂ ਸ਼ਹਿਰੀ ਫੀਲਡ ਹੋਣ ਕਰਕੇ ਬਿਜਲੀ ਚੱਲਦੀ ਹੈ। ਪਾਵਰਕਾਮ ਦੇ ਐਸਡੀਓ ਕੇਵਲ ਕ੍ਰਿਸ਼ਨ ਸੇਠੀ ਨੇ ਦੱਸਿਆ ਕਣਕ ਦੀ ਵਾਢੀ ਕਾਰਨ ਅੱਗ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਪਾਵਰ ਕੱਟ ਲਾਏ ਜਾ ਰਹੇ ਹਨ।