2 ਬੱਚੀਆਂ ਰੇਲਵੇ ਸਟੇਸ਼ਨ ਤੋਂ ਲਾਵਾਰਿਸ ਹਾਲਤ ’ਚ ਮਿਲੀਆਂ
2 ਬੱਚੀਆਂ ਰੇਲਵੇ ਸਟੇਸ਼ਨ ਤੋਂ ਲਾਵਾਰਿਸ ਹਾਲਤ ’ਚ ਮਿਲੀਆਂ
Publish Date: Tue, 21 Apr 2026 05:59 PM (IST)
Updated Date: Wed, 22 Apr 2026 04:04 AM (IST)
* ਅਨੰਤ ਅਨਾਥ ਆਸ਼ਰਮ ਨਥਾਣਾ ਵਿਖੇ ਸੁਰੱਖਿਅਤ ਤੌਰ ’ਤੇ ਭੇਜਿਆ ਗਿਆ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਬਠਿੰਡਾ ਰਵਨੀਤ ਕੌਰ ਨੇ ਦੱਸਿਆ ਕਿ ਦਿਨ ਮੰਗਲਵਾਰ ਨੂੰ ਸਵੇਰੇ ਲਗਭਗ 2 ਵਜੇ ਟ੍ਰੇਨ ਨੰਬਰ 15910 (ਲਾਲਗੜ੍ਹ-ਦਿਬੁਰਗੜ੍ਹ) ’ਚ ਰੇਲਵੇ ਸਟੇਸ਼ਨ ਬਠਿੰਡਾ ਤੋਂ ਦੋ ਲੜਕੀਆਂ, ਜਿਨ੍ਹਾਂ ਦੀ ਉਮਰ ਕਰੀਬ 4 ਤੇ 2 ਸਾਲ ਹੈ, ਲਾਵਾਰਿਸ ਹਾਲਤ ’ਚ ਮਿਲੀਆਂ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਉਕਤ ਬੱਚਿਆਂ ਸਬੰਧੀ ਆਰਪੀਐੱਫ ਵਿਖੇ ਡੀਡੀਆਰ ਦਰਜ ਕਰਵਾਈ ਗਈ ਹੈ ਤੇ ਬਾਲ ਭਲਾਈ ਕਮੇਟੀ ਦੇ ਹੁਕਮਾਂ ਤਹਿਤ ਬੱਚਿਆਂ ਨੂੰ ਸ਼੍ਰੀ ਅਨੰਤ ਅਨਾਥ ਆਸ਼ਰਮ ਨਥਾਣਾ ਵਿਖੇ ਸੁਰੱਖਿਅਤ ਤੌਰ ’ਤੇ ਭੇਜਿਆ ਗਿਆ ਹੈ। ਕਾਉਂਸਲਿੰਗ ਦੌਰਾਨ ਬੱਚਿਆਂ ਵੱਲੋਂ ਦੱਸਿਆ ਗਿਆ ਕਿ ਇੱਕ ਬੱਚੀ ਦਾ ਨਾਮ ਸਕੀਨਾ ਹੈ, ਜਦਕਿ ਦੂਜੀ ਬੱਚੀ ਨੂੰ ਬਾਬੂ ਕਿਹਾ ਜਾਂਦਾ ਹੈ। ਬੱਚਿਆਂ ਨੇ ਆਪਣੇ ਪਿਤਾ ਦਾ ਨਾਮ ਮਹੰਮਦ ਤਾਫੀਕ ਤੇ ਪਤਾ ਸੂਰਤਗੜ੍ਹ ਦੱਸਿਆ ਹੈ। ਜੇਕਰ ਕਿਸੇ ਵਿਅਕਤੀ ਨੂੰ ਇਨ੍ਹਾਂ ਬੱਚਿਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਦੂਜੀ ਮੰਜ਼ਿਲ, ਕਮਰਾ ਨੰਬਰ 313-ਐੱਮ, ਜ਼ਿਲ੍ਹਾ ਪ੍ਰਬ਼ੰਧਕੀ ਕੰਪਲੈਕਸ ਬਠਿੰਡਾ ਨਾਲ ਸੰਪਰਕ ਕਰ ਸਕਦਾ ਹੈ।