ਸੜਕ ਹਾਦਸੇ ’ਚ ਇਕ ਜ਼ਖ਼ਮੀ
ਸੜਕ ਹਾਦਸੇ ’ਚ ਇਕ ਜ਼ਖ਼ਮੀ
Publish Date: Tue, 21 Apr 2026 05:31 PM (IST)
Updated Date: Wed, 22 Apr 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਠੰਡੀ ਸੜਕ ’ਤੇ ਇਕ ਈ ਰਿਕਸ਼ਾ ਤੇ ਮੋਟਰਸਾਈਕਲ ਸਵਾਰ ਦੀ ਟੱਕਰ ਹੋ ਗਈ। ਹਾਦਸੇ ’ਚ ਦੋਵੇ ਵਾਹਨ ਨੁਕਸਾਨੇ ਗਏ ਅਤੇ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰਾਂ ਨੇ ਤੁਰੰਤ ਜ਼ਖ਼ਮੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ। ਜ਼ਖ਼ਮੀ ਦੀ ਪਛਾਣ ਗੁਰਦੀਪ ਸਿੰਘ ਵਾਸੀ ਬੀੜ ਤਲਾਬ ਵਜੋਂ ਹੋਈ।