ਬਠਿੰਡਾ ਨਿਗਮ ਚੋਣਾਂ ਤੋਂ ਪਹਿਲਾਂ ਵਾਰਡਾਂ ਵਿਚਲੀ ਵੋਟਰਾਂ ਦੀ ਗਿਣਤੀ ਦਾ ਮਾਮਲਾ ਅਦਾਲਤ ਪੁੱਜਾ
ਬਠਿੰਡਾ ਨਿਗਮ ਚੋਣਾਂ ਤੋਂ ਪਹਿਲਾਂ ਵਾਰਡਾਂ ਵਿਚਲੀ ਵੋੋਟਰਾਂ ਦੀ ਗਿਣਤੀ ਦਾ ਮਾਮਲਾ ਅਦਾਲਤ ਵਿਚ ਪਹੁੰਚਿਆ
Publish Date: Tue, 21 Apr 2026 05:14 PM (IST)
Updated Date: Wed, 22 Apr 2026 04:01 AM (IST)

- ਕਿਸੇ ਵਾਰਡ ’ਚ 8,500 ਤੋਂ ਵੱਧ ਵੋਟਰ, ਕਿਸੇ ਵਾਰਡ ’ਚ ਲਗਪਗ 1,200 ਵੋਟਾਂ, ਰਿਜ਼ਰਵੇਸ਼ਨ ਨੂੰ ਲੈ ਕੇ ਵੀ ਸਵਾਲ ਫੋਟੋ:4,5 ਕੈਪਸ਼ਨ: ਬਠਿੰਡਾ ਨਗਰ ਨਿਗਮ ਦਾ ਬਾਹਰੀ ਦ੍ਰਿਸ਼, ਜਿਸਦੀ ਚੋਣ ਹੋਣੀ ਹੈ ਕੈਪਸ਼ਨ: ਬਠਿੰਡਾ ਸ਼ਹਿਰ ਦੀ ਡਰੋਨ ਰਾਹੀ ਲਈ ਗਈ ਤਸਵੀਰ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਗਰ ਨਿਗਮ ਚੋਣਾਂ 2026 ਤੋਂ ਪਹਿਲਾਂ ਜਾਰੀ ਕੀਤੀ ਗਈ ਵਾਰਡਬੰਦੀ ਤੇ ਵੋਟਰ ਸੂਚੀ ਨੇ ਰਾਜਨੀਤਿਕ ਮਾਹੌਲ ਨੂੰ ਗਰਮਾ ਦਿੱਤਾ ਹੈ। 50 ਵਾਰਡਾਂ ਦੇ ਤਾਜ਼ਾ ਅੰਕੜਿਆਂ ’ਚ ਵੋਟਰਾਂ ਦੀ ਗਿਣਤੀ ਵਿਚ ਵੱਡੀ ਅਸਮਾਨਤਾ ਸਾਹਮਣੇ ਆਈ ਹੈ, ਜਿਸ ਨਾਲ ਚੋਣ ਪ੍ਰਕਿਰਿਆ ਦੀ ਨਿਰਪੱਖਤਾ ’ਤੇ ਸਵਾਲ ਖੜੇ ਹੋ ਰਹੇ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਨੇ ਹੁਣ ਇਸ ਮਾਮਲੇ ਨੂੰ ਅਦਾਲਤ ਵਿਚ ਚਣੌਤੀ ਦਿੱਤੀ ਹੈ। ਸ਼ਹਿਰ ਦੇ ਕੁਝ ਵਾਰਡਾਂ ਵਿੱਚ ਵੋਟਰਾਂ ਦੀ ਗਿਣਤੀ 8 ਹਜ਼ਾਰ ਤੋਂ ਵੱਧ ਹੈ, ਉੱਥੇ ਕਈ ਵਾਰਡ ਅਜਿਹੇ ਹਨ, ਜਿੱਥੇ ਇਹ ਗਿਣਤੀ ਲਗਪਗ 1,200 ਤਕ ਹੀ ਸੀਮਤ ਹੈ। ਨਗਰ ਨਿਗਮ ਦੇ ਕੁੱਲ 2,25,206 ਵੋਟਰਾਂ ਦੇ ਆਧਾਰ ’ਤੇ ਪ੍ਰਤੀ ਵਾਰਡ ਔਸਤ ਲਗਭਗ 4,500 ਵੋਟਰ ਹੋਣੇ ਚਾਹੀਦੇ ਸਨ, ਪਰ ਅਸਲ ਅੰਕੜੇ ਇਸ ਔਸਤ ਤੋਂ ਕਾਫ਼ੀ ਵੱਖਰੇ ਨਜ਼ਰ ਆ ਰਹੇ ਹਨ। ਸਭ ਤੋਂ ਵੱਡੇ ਵਾਰਡ ਨੰਬਰ 34 ਵਿੱਚ 8,592 ਵੋਟਰ ਦਰਜ ਹਨ, ਜਿਹੜੇ ਔਸਤ ਤੋਂ ਲਗਭਗ ਦੋਗੁਣੇ ਹਨ। ਇਸਦੇ ਉਲਟ ਵਾਰਡ ਨੰਬਰ 42 ਵਿੱਚ ਕੇਵਲ 1,165 ਵੋਟਰ ਹਨ, ਜਿਹੜੇ ਨਿਯਮਾਂ ਅਨੁਸਾਰ ਬਹੁਤ ਘੱਟ ਹਨ। ਇਸੇ ਤਰ੍ਹਾਂ ਵਾਰਡ 21 ਵਿੱਚ 7,232 ਅਤੇ ਵਾਰਡ 43 ਵਿੱਚ 7,044 ਵੋਟਰ ਵੀ ਵੱਡੇ ਵਾਰਡਾਂ ਵਿੱਚ ਸ਼ਾਮਲ ਹਨ, ਜਦਕਿ ਵਾਰਡ ਨੰਬਰ 13 ਵਿੱਚ 1,250 ਅਤੇ ਵਾਰਡ 36 ਵਿੱਚ 1,892 ਵੋਟਰ ਛੋਟੇ ਵਾਰਡਾਂ ਵਿੱਚ ਆਉਂਦੇ ਹਨ। ਇਹ ਅੰਤਰ ਕਈ ਥਾਵਾਂ ’ਤੇ ਚਾਰ ਤੋਂ ਪੰਜ ਵਾਰਡਾਂ ਦੀ ਕੁੱਲ ਆਬਾਦੀ ਦੇ ਬਰਾਬਰ ਤਕ ਪਹੁੰਚ ਰਿਹਾ ਹੈ। ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਨੇ ਇਸ ਮਾਮਲੇ ਨੂੰ ਹੁਣ ਅਦਾਲਤ ਵਿਚ ਚਨੌਦੀ ਦਿੱਤੀ ਹੈ। ਲੋਕਾਂ ਦੀਆਂ ਨਜ਼ਰਾਂ ਹੁਣ ਅਦਾਲਤ ਦੇ ਆਉਣ ਵਾਲੇ ਫੈਸਲੇ ’ਤੇ ਲੱਗੀਆਂ ਹੋਈਆਂ। ਨਿਯਮਾਂ ਦੀ ਅਣਦੇਖੀ ਦੇ ਦੋਸ਼ ਵਿਰੋਧੀ ਪਾਰਟੀਆਂ ਦਾ ਦੋਸ਼ ਹੈ ਕਿ ਵਾਰਡਾਂ ਦੀ ਬਣਤਰ ਵਿੱਚ ਨਿਰਧਾਰਤ ਨਿਯਮਾਂ ਦੀ ਅਣਦੇਖੀ ਕੀਤੀ ਗਈ ਹੈ। ਨਿਯਮਾਂ ਅਨੁਸਾਰ ਹਰ ਵਾਰਡ ਵਿੱਚ ਲਗਭਗ ਬਰਾਬਰ ਵੋਟਰ ਹੋਣੇ ਚਾਹੀਦੇ ਸਨ ਤਾਂ ਜੋ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਹੋ ਸਕਣ। ਕਾਂਗਰਸ, ਭਾਜਪਾ ਅਤੇ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਕਹਿਣਾ ਹੈ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿਚ ਛੋਟੇ ਵਾਰਡ ਬਣਾਏ ਜਦੋਂ ਕਿ ਕਮਜ਼ੋਰ ਖੇਤਰਾਂ ਵਿਚ ਵੱਡੇ ਵਾਰਡ ਬਣਾਕੇ ਚੋਣਾਵੀਂ ਲਾਭ ਲੈਣ ਦੀ ਕੋਸ਼ਿਸ਼ ਕੀਤੀ ਹੈ। ਵਿਰੋਧ ਦਾ ਕਹਿਣਾ ਹੈ ਕਿ ਵੋਟਰ ਗਿਣਤੀ ਵਿੱਚ ਇਹ ਵੱਡਾ ਅੰਤਰ ਚੋਣ ਰਣਨੀਤੀਆਂ ’ਤੇ ਸਿੱਧਾ ਅਸਰ ਪਾਏਗਾ। ਵੱਡੇ ਵਾਰਡਾਂ ਵਿੱਚ ਉਮੀਦਵਾਰਾਂ ਨੂੰ ਵੱਧ ਸਰੋਤਾਂ, ਸਮੇਂ ਅਤੇ ਜਨ ਸੰਪਰਕ ਦੀ ਲੋੜ ਹੋਵੇਗੀ, ਜਦਕਿ ਛੋਟੇ ਵਾਰਡਾਂ ਵਿੱਚ ਘੱਟ ਅੰਤਰ ਨਾਲ ਜਿੱਤ-ਹਾਰ ਤੈਅ ਹੋ ਸਕਦੀ ਹੈ। ਛੋਟੇ ਵਾਰਡਾਂ ਵਿੱਚ ਨਿੱਜੀ ਸੰਪਰਕ ਅਤੇ ਸਥਾਨਕ ਸਮੀਕਰਨ ਵੱਧ ਪ੍ਰਭਾਵਸ਼ਾਲੀ ਹੋਣਗੇ, ਜਦਕਿ ਵੱਡੇ ਵਾਰਡਾਂ ਵਿੱਚ ਸੰਗਠਨਾਤਮਕ ਤਾਕਤ ਅਤੇ ਪ੍ਰਚਾਰ ਮੁਹਿੰਮ ਨਿਰਣਾਇਕ ਭੂਮਿਕਾ ਨਿਭਾਉਣਗੇ। ਮਾਮਲਾ ਅਦਾਲਤ ਤੱਕ ਪਹੁੰਚਿਆ ਨਗਰ ਨਿਗਮ ਚੋਣਾਂ ਲਈ ਕਈ ਵਾਰਡ ਛੋਟੇ ਤੇ ਵੱਡੇ ਬਣਾਏ ਜਾਣ ਦਾ ਮਾਮਲਾ ਹੁਣ ਕਾਨੂੰਨੀ ਰੂਪ ਧਾਰਨ ਕਰ ਗਿਆ ਹੈ। ਵਿਰੋਧੀ ਪਾਰਟੀਆਂ ਨੇ ਪਹਿਲਾਂ ਇਸ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਉਠਾਇਆ ਸੀ। ਹੁਣ ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਇਸਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਯਾਚਿਕਾ ਵਿੱਚ ਨਾ ਸਿਰਫ਼ ਵੋਟਰ ਗਿਣਤੀ ਦੀ ਅਸਮਾਨਤਾ, ਸਗੋਂ ਵਾਰਡਬੰਦੀ ਦੀਆਂ ਹੱਦਾਂ ਅਤੇ ਰਿਜ਼ਰਵੇਸ਼ਨ ਸ੍ਰੇਣੀਆਂ ਨੂੰ ਲੈ ਕੇ ਵੀ ਸਵਾਲ ਉਠਾਏ ਗਏ ਹਨ। ਅੰਕੜਿਆਂ ’ਚ ਵੀ ਨਜ਼ਰ ਆਈ ਗੜਬੜ ਜਾਰੀ ਕੀਤੀ ਗਈ ਸੂਚੀ ਵਿੱਚ ਕੁਝ ਵਾਰਡਾਂ ਦੇ ਅੰਕੜਿਆਂ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਹਨ। ਉਦਾਹਰਣ ਵਜੋਂ ਕਈ ਦਰਮਿਆਨੇ ਵਾਰਡਾਂ ਵਿੱਚ 3 ਹਜ਼ਾਰ ਤੋਂ 5 ਹਜ਼ਾਰ ਦੇ ਵਿਚਕਾਰ ਵੋਟਰ ਹਨ, ਪਰ ਅਚਾਨਕ ਕੁਝ ਵਾਰਡਾਂ ਵਿੱਚ ਇਹ ਗਿਣਤੀ 7 ਹਜ਼ਾਰ ਤੋਂ ਉੱਪਰ ਅਤੇ ਕੁਝ ਵਿੱਚ 2 ਹਜ਼ਾਰ ਤੋਂ ਹੇਠਾਂ ਚਲੀ ਜਾਂਦੀ ਹੈ। ਇਸ ਤਰ੍ਹਾਂ ਵਾਰਡਬੰਦੀ ਚੋਣ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇੱਕ ਵਾਰਡ ਵਿੱਚ 8 ਹਜ਼ਾਰ ਤੋਂ ਵੱਧ ਵੋਟਰਾਂ ਦਾ ਪ੍ਰਤੀਨਿਧਿਤਾ ਕਰਨ ਵਾਲਾ ਕੌਂਸਲਰ ਅਤੇ ਦੂਜੇ ਵਾਰਡ ਵਿੱਚ 1,200 ਵੋਟਰਾਂ ਦਾ ਕੌਂਸਲਰ ਚੁਣਿਆ ਜਾਵੇਗਾ। ਵਾਰਡ ਅਨੁਸਾਰ ਵੋਟਰ ਗਿਣਤੀ ਵਾਰਡ ਨੰਬਰ 1 - 4761 ਵਾਰਡ ਨੰਬਰ 2 - 5093 ਵਾਰਡ ਨੰਬਰ 3 - 3389 ਵਾਰਡ ਨੰਬਰ 4 - 2851 ਵਾਰਡ ਨੰਬਰ 5 - 5009 ਵਾਰਡ ਨੰਬਰ 6 - 6386 ਵਾਰਡ ਨੰਬਰ 7 - 4395 ਵਾਰਡ ਨੰਬਰ 8 - 3412 ਵਾਰਡ ਨੰਬਰ 9 - 4693 ਵਾਰਡ ਨੰਬਰ 10 - 6549 ਵਾਰਡ ਨੰਬਰ 11 - 3313 ਵਾਰਡ ਨੰਬਰ 12 - 4144 ਵਾਰਡ ਨੰਬਰ 13 - 1250 ਵਾਰਡ ਨੰਬਰ 14 - 4392 ਵਾਰਡ ਨੰਬਰ 15 - 5741 ਵਾਰਡ ਨੰਬਰ 16 - 4987 ਵਾਰਡ ਨੰਬਰ 17 - 3838 ਵਾਰਡ ਨੰਬਰ 18 - 3148 ਵਾਰਡ ਨੰਬਰ 19 - 5109 ਵਾਰਡ ਨੰਬਰ 20 - 3910 ਵਾਰਡ ਨੰਬਰ 21 - 7232 ਵਾਰਡ ਨੰਬਰ 22 - 5828 ਵਾਰਡ ਨੰਬਰ 23 - 5589 ਵਾਰਡ ਨੰਬਰ 24 - 6641 ਵਾਰਡ ਨੰਬਰ 25 - 3831 ਵਾਰਡ ਨੰਬਰ 26 - 3843 ਵਾਰਡ ਨੰਬਰ 27 - 5640 ਵਾਰਡ ਨੰਬਰ 28 - 2493 ਵਾਰਡ ਨੰਬਰ 29 - 4666 ਵਾਰਡ ਨੰਬਰ 30 - 5377 ਵਾਰਡ ਨੰਬਰ 31 - 4078 ਵਾਰਡ ਨੰਬਰ 32 - 4236 ਵਾਰਡ ਨੰਬਰ 33 - 5425 ਵਾਰਡ ਨੰਬਰ 34 - 8592 ਵਾਰਡ ਨੰਬਰ 35 - 5068 ਵਾਰਡ ਨੰਬਰ 36 - 1892 ਵਾਰਡ ਨੰਬਰ 37 - 4099 ਵਾਰਡ ਨੰਬਰ 38 - 4979 ਵਾਰਡ ਨੰਬਰ 39 - 4657 ਵਾਰਡ ਨੰਬਰ 40 - 3943 ਵਾਰਡ ਨੰਬਰ 41 - 3434 ਵਾਰਡ ਨੰਬਰ 42 - 1165 ਵਾਰਡ ਨੰਬਰ 43 - 7044 ਵਾਰਡ ਨੰਬਰ 44 - 4089 ਵਾਰਡ ਨੰਬਰ 45 - 4218 ਵਾਰਡ ਨੰਬਰ 46 - 4316 ਵਾਰਡ ਨੰਬਰ 47 - 4172 ਵਾਰਡ ਨੰਬਰ 48 - 6520 ਵਾਰਡ ਨੰਬਰ 49 - 3372 ਵਾਰਡ ਨੰਬਰ 50 - 2397