ਭਗਵਾਨ ਪਰਸ਼ੂਰਾਮ ਜੈਅੰਤੀ ਮਨਾਈ
ਭਗਵਾਨ ਪਰਸ਼ੂਰਾਮ ਜੈਅੰਤੀ ਮਨਾਈ ੇੱਿ ੁੇ ੁ
Publish Date: Tue, 21 Apr 2026 05:11 PM (IST)
Updated Date: Wed, 22 Apr 2026 04:01 AM (IST)

ਫੋਟੋ: 12 ਕੈਪਸ਼ਨ: ਬ੍ਰਾਹਮਣ ਸਭਾ ਮੰਦਰ ਵਿਚ ਜੈਅੰਤੀ ਮਨਾਉਦੀਆਂ ਹੋਈਆਂ ਸੰਗਤਾਂ। ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਰਾਮਪੁਰਾ ਫੂਲ : ਬ੍ਰਾਹਮਣ ਸਭਾ ਰਜਿ. ਰਾਮਪੁਰਾ ਫੂਲ ਵੱਲੋਂ ਮਹੰਤ ਸ੍ਰੀ ਰਾਮ ਨਰਾਇਣ ਗਿਰੀ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਭਗਵਾਨ ਪਰਸ਼ੂਰਾਮ ਜੈਅੰਤੀ ਦਾ ਸਮਾਗਮ ਸ਼ਰਧਾ ਨਾਲ ਮਨਾਇਆ ਗਿਆ। ਇਹ ਧਾਰਮਿਕ ਸਮਾਗਮ ਸਭਾ ਦੇ ਪ੍ਰਧਾਨ ਗੁਰਤੇਜ ਸ਼ਰਮਾ ਦੀ ਅਗਵਾਈ ਹੇਠ ਬ੍ਰਾਹਮਣ ਸਭਾ ਮੰਦਰ ਵਿਚ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ ਭਗਵਾਨ ਪਰਸ਼ੂਰਾਮ ਜੀ ਦੇ ਮੰਦਰ ਵਿਚ ਵਿਸ਼ੇਸ਼ ਪੂਜਾ-ਅਰਚਨਾ ਨਾਲ ਹੋਈ। ਇਸ ਮੌਕੇ ਪੰਡਤਾਂ ਤੇ ਬ੍ਰਾਹਮਣ ਭਾਈਚਾਰੇ ਵੱਲੋਂ ਮੂਰਤੀ ਦਾ ਪੰਚ ਅੰਮ੍ਰਿਤ (ਜਲ, ਦੁੱਧ, ਸ਼ਹਿਦ, ਦਹੀਂ ਅਤੇ ਘਿਓ) ਨਾਲ ਇਸ਼ਨਾਨ ਕਰਵਾਇਆ ਗਿਆ ਤੇ ਸ਼ਰਧਾਲੂਆਂ ਵੱਲੋਂ ਭਗਵਾਨ ਜੀ ਦਾ ਸੁੰਦਰ ਸ਼ਿੰਗਾਰ ਕੀਤਾ ਗਿਆ। ਵੈਦਿਕ ਮੰਤਰਾਂ ਦੀ ਗੂੰਜ ਤੇ “ਜੈ ਪਰਸ਼ੂਰਾਮ” ਦੇ ਜੈਕਾਰਿਆਂ ਨਾਲ ਮੰਦਰ ਦਾ ਵਾਤਾਵਰਣ ਭਗਤੀਮਈ ਬਣ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਗੁਰਤੇਜ ਸ਼ਰਮਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਨਿਆਂ, ਸੱਚਾਈ ਅਤੇ ਧਰਮ ਦੇ ਪ੍ਰਤੀਕ ਸਨ। ਉਨ੍ਹਾਂ ਦਾ ਜੀਵਨ ਸਾਨੂੰ ਅਧਰਮ ਦੇ ਵਿਰੁੱਧ ਡਟ ਕੇ ਖੜ੍ਹੇ ਹੋਣ ਤੇ ਸਮਾਜ ’ਚ ਸਮਾਨਤਾ ਕਾਇਮ ਕਰਨ ਦੀ ਪ੍ਰੇਰਨਾ ਦਿੰਦਾ ਹੈ। ਸਮਾਗਮ ਦੌਰਾਨ ਸੰਗਤਾਂ ਲਈ ਵਿਸ਼ਾਲ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਪ੍ਰਸਾਦ ਛਕਿਆ। ਇਸ ਮੌਕੇ ਵਪਾਰੀ ਆਗੂ ਸੁਰਿੰਦਰ ਜੌੜਾ, ਮਹਿਲਾ ਕੀਰਤਨ ਮੰਡਲ ਦੀਆਂ ਮੈਂਬਰਾਂ, ਜੈ ਸ਼ਿਵ ਲਹਿਰੀ ਕਾਂਵੜ ਸੰਘ ਦੇ ਮੈਂਬਰ, ਵੇਦਰਾਜ ਸ਼ਰਮਾ, ਹਰਿਓਮ ਸ਼ਾਸਤਰੀ, ਸ਼ੁਭ ਸ਼ਕਲ ਤਿਰਪਾਠੀ, ਰੋਹਿਤ ਕੁਮਾਰ, ਕੁਲਭੂਸ਼ਨ ਸ਼ਰਮਾ, ਜਨਕ ਰਾਜ ਸ਼ਰਮਾ, ਜੁਗਲ ਕਿਸ਼ੋਰ ਸ਼ਰਮਾ, ਡਾ. ਰਾਜ ਰਾਣੀ, ਪੰਕਜ ਤਿਰਪਾਠੀ, ਰਾਮ ਸਰੂਪ ਸ਼ਰਮਾ, ਰਮੇਸ਼ ਜਿਲੇਦਾਰ, ਬਲਦੇਵ ਕ੍ਰਿਸ਼ਨ ਬੱਲੀ, ਪ੍ਰਿਯੰਕਾ ਸ਼ਰਮਾ, ਮਹਿੰਦਰਜੀਤ ਕੌਰ, ਪਵਨ ਕੁਮਾਰ, ਪ੍ਰਿੰਸ ਸ਼ਰਮਾ, ਹਰਦੀਪ ਸ਼ਰਮਾ, ਲਖਸਵੀਰ ਸ਼ਰਮਾ, ਮਨ ਬਹਾਦੁਰ ਪਾਂਡੇ, ਪੰਡਿਤ ਅਨਿਲ ਸ਼ਰਮਾ, ਰਾਕੇਸ਼ ਸ਼ਰਮਾ, ਪ੍ਰਕਾਸ਼ ਤਿਰਪਾਠੀ, ਪੁਜਾਰੀ ਬ੍ਰਹਮਾਨੰਦ ਪਰਾਸ਼ਰ, ਰਘੁਨੰਦਨ ਸ਼ਰਮਾ, ਕੀਰਤ ਸ਼ਰਮਾ, ਡਾ. ਓਮ ਪ੍ਰਕਾਸ਼ ਸ਼ਰਮਾ, ਡਾ. ਭਰਥਰੀ, ਰਮਨ ਸ਼ਰਮਾ ਅਤੇ ਦਰਸ਼ਨ ਸ਼ਰਮਾ ਸੈਦੋ ਸਮੇਤ ਕਈ ਹੋਰ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰਕੇ ਸਮਾਗਮ ਦੀ ਸ਼ੋਭਾ ਵਧਾਈ।