‘ਆਪ’ ਨੇ ਭਗਤਾ ਭਾਈ ’ਚ ਬਲਾਕ ਪੱਧਰੀ ਦਫ਼ਤਰ ਖੋਲ੍ਹਿਆ
ਆਪ ਨੇ ਭਗਤਾ ਭਾਈ ‘ਚ ਬਲਾਕ ਪੱਧਰੀ ਦਫਤਰ ਖੋਲਿਆ
Publish Date: Tue, 21 Apr 2026 05:06 PM (IST)
Updated Date: Wed, 22 Apr 2026 04:01 AM (IST)

* ਕਰੋੜਾਂ ਦੀਆਂ ਗ੍ਰਾਂਟਾਂ ਨਾਲ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ : ਸਿੱਧੂ ਫੋਟੋ: 35 ਕੈਪਸਨ: ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਇਕ ਬਲਕਾਰ ਸਿੰਘ ਸਿੱਧੂ, ਉਨ੍ਹਾਂ ਨਾਲ ਬੂਟਾ ਸਿੰਘ ਜਲਾਲ, ਸੁਰੇਸ ਕੁਮਾਰ ਕਾਲਾ ਸੇਤੀਆ, ਬੇਅੰਤ ਸਿੰਘ ਸਲਾਬਤਪੁਰਾ, ਜਗਸੀਰ ਸਿੰਘ ਪੰਨੂੰ ਆਦਿ। ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਆਮ ਆਦਮੀ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਸਥਾਨਕ ਸ਼ਹਿਰ ਵਿਖੇ ਖੋਲ੍ਹੇ ਗਏ ਪਾਰਟੀ ਦੇ ਬਲਾਕ ਪੱਧਰੀ ਦਫ਼ਤਰ ਦਾ ਉਦਘਾਟਨ ਇਕ ਮਜ਼ਦੂਰ ਗੁਰਜੰਟ ਸਿੰਘ ਨੇ ਕੀਤਾ। ਇਸ ਦੌਰਾਨ ਵਿਧਾਇਕ ਸਿੱਧੂ ਨੇ ਉਕਤ ਮਜ਼ਦੂਰ ਨੂੰ ਸ਼ਗਨ ਵਜੋਂ ਕੁਝ ਰਾਸ਼ੀ ਭੇਂਟ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿਚ ‘ਆਪ’ ਵਰਕਰਾਂ ਨੇ ਸਮੂਲੀਅਤ ਕੀਤੀ। ‘ਆਪ’ ਦੇ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਗੱਲਬਾਤ ਕਰਦੇ ਹੋਏ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸਨ ਉਸਨੂੰ ਆਪ ਸਰਕਾਰ ਵੱਲੋਂ ਪੂਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 600 ਯੂਨਿਟ ਬਿਜਲੀ ਮੁਆਫੀ ਨਾਲ ਸਮੂਹ ਪੰਜਾਬੀਆਂ ਨੂੰ ਵੱਡਾ ਲਾਭ ਮਿਲਿਆ ਹੈ ਅਤੇ ਹੁਣ ਵਾਅਦੇ ਅਨੁਸਾਰ ਔਰਤਾਂ ਨੂੰ ਹਰ ਮਹੀਨੇ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਹਲਕਾ ਰਾਮਪੁਰਾ ਫੂਲ ਵਿਚ ਕਰੋੜਾਂ ਦੀਆਂ ਗਰਾਂਟਾਂ ਨਾਲ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖੋਲ੍ਹੇ ਗਏ ਦਫਤਰ ਵਿਚ ਬਲਾਕ ਭਗਤਾ ਭਾਈ ਦੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸੇ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅਗਾਮੀ ਨਗਰ ਪੰਚਾਇਤ ਚੋਣਾਂ ਵਿਚ ਕਿਸੇ ਕਿਸਮ ਦੀ ਕੋਈ ਧੱਕੇਸਾਹੀ ਨਹੀ ਕੀਤੀ ਜਾਵੇਗੀ ਬਲਕਿ ਆਪਣਾ ਜਨ ਅਧਾਰ ਵੇਖਣ ਲਈ ਨਿਰਪੱਖ ਚੋਣਾਂ ਕਰਵਾਈਆਂ ਜਾਣਗੀਆਂ। ਵਿਧਾਇਕ ਸਿੱਧੂ ਨੇ ਕਿਹਾ ਕਿ ਹਾਈਕਮਾਂਡ ਤੇ ਵਰਕਰਾਂ ਨਾਲ ਸਲਾਹ-ਮਸ਼ਵਰਾ ਕਰ ਕੇ ਸਿਰਫ ਜਿੱਤਣ ਵਾਲੇ ਵਿਅਕਤੀਆਂ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ। ਇਸ ਮੌਕੇ ਸੀਨੀਅਰ ਆਗੂ ਬੂਟਾ ਸਿੰਘ ਜਲਾਲ, ਜਤਿੰਦਰ ਸਿੰਘ ਭੱਲਾ ਪ੍ਰਧਾਨ ਆਪ ਬਠਿੰਡਾ, ਬੇਅੰਤ ਸਿੰਘ ਸਲਾਬਤਪੁਰਾ ਚੇਅਰਮੈਨ ਮਾਰਕਿਟ ਕਮੇਟੀ ਭਗਤਾ, ਸ਼ੇਰ ਬਹਾਦਰ ਸਿੰਘ ਧਾਲੀਵਾਲ ਪ੍ਰਧਾਨ ਟਰੱਕ ਯੂਨੀਅਨ ਰਾਮਪੁਰਾ, ਸੁਰੇਸ਼ ਕੁਮਾਰ ਕਾਲਾ ਸੇਤੀਆ, ਜਗਸੀਰ ਸਿੰਘ ਪੰਨੂੰ, ਵਿਜੈ ਕੁਮਾਰ ਪੱਪੂ ਪ੍ਰਧਾਨ, ਗੁਰਮੁੱਖ ਸਿੰਘ ਬਰਾੜ ਪ੍ਰਧਾਨ, ਹਰਪ੍ਰੀਤ ਸਿੰਘ ਭੋਡੀਪੁਰਾ ਸਰਪੰਚ, ਸੰਜੀਵ ਕੁਮਾਰ ਬੰਟੀ, ਰਾਜਵਿੰਦਰ ਸਿੰਘ ਭਗਤਾ, ਜਗਸੀਰ ਸਿੰਘ ਮਲੂਕਾ, ਕਰਮਜੀਤ ਸਿੰਘ ਕੋਇਰ ਸਿੰਘ ਵਾਲਾ ਪ੍ਰਧਾਨ ਟਰੱਕ ਯੂਨੀਅਨ ਭਗਤਾ, ਕ੍ਰਿਸਨ ਕੁਮਾਰ ਭੋਲਾ, ਗੁਰਸੇਵਕ ਸਿੰਘ ਕੋਇਰ ਸਿੰਘ ਵਾਲੀ ਸਰਪੰਚ, ਹਰਪ੍ਰੀਤ ਸਿੰਘ ਨਵਾਂ ਕੇਸਰ ਵਾਲਾ, ਰਾਕੇਸ ਕੁਮਾਰ ਅਰੋੜਾ, ਡਾ. ਕੇਵਲ ਸਿੰਘ ਭਗਤਾ, ਮਿੱਠਣ ਕੁਮਾਰ, ਏਕਮ ਸਿੰਘ ਸਿੱਧੂ, ਦਰਸਨ ਸਿੰਘ ਕਾਕਾ ਖਾਨਦਾਨ, ਬਿੰਦਰ ਸਿੰਘ ਖਾਨਦਾਨ, ਤਰਸੇਮ ਸਿੰਘ ਸੇਮਾ ਪਲੰਬਰ, ਰਾਮਪਾਲ ਗਰਗ, ਰਾਜਾ ਹਮੀਰਗੜ੍ਹ, ਜਗਦੇਵ ਸਿੰਘ ਆਕਲੀਆ, ਗੁਰਭਜਨ ਸਿੰਘ ਢਿੱਲੋਂ, ਮੁਹੰਮਦ ਅਸਰਫ ਅਲੀ ਖਾਨ, ਢਾਡੀ ਬਲਵਿੰਦਰ ਸਿੰਘ ਭਗਤਾ, ਜਸਵੀਰ ਸਿੰਘ ਭਾਈਰੂਪਾ ਆਦਿ ਹਾਜ਼ਰ ਸਨ।