ਚੇਅਰਮੈਨ ਭੱਲਾ ਵੱਲੋਂ ਕੀਤੇ ਜਾਣ ਵਾਲੇ ਸੰਗਤ ਦਰਸ਼ਨ ਤੋਂ ਲੋਕ ਬਾਗ਼ੋ-ਬਾਗ਼
ਚੇਅਰਮੈਨ ਭੱਲਾ ਵੱਲੋਂ ਕੀਤੇ ਜਾਣ ਵਾਲੇ ਸੰਗਤ ਦਰਸ਼ਨ ਤੋਂ ਲੋਕ ਬਾਗੋ ਬਾਗ
Publish Date: Tue, 21 Apr 2026 05:01 PM (IST)
Updated Date: Wed, 22 Apr 2026 04:01 AM (IST)
ਕੈਪਸ਼ਨ: ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਜਤਿੰਦਰ ਭੱਲਾ।
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ ’ਤੇ ਹੀ ਹੱਲ ਕਰਨ ਦੀ ਕੋਸ਼ਿਸ਼ ਨੂੰ ਲੋਕਾਂ ਵੱਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ। ਅੱਜ ਵੀ ਉਨ੍ਹਾਂ ਨਗਰ ਸੁਧਾਰ ਟਰੱਸਟ ਦੇ ਦਫ਼ਤਰ ’ਚ ਸੰਗਤ ਦਰਸ਼ਨ ਲਾਇਆ, ਜਿਸ ’ਚ ਸਵੇਰ ਤੋਂ ਹੀ ਲੋਕ ਆਪਣੀਆਂ ਮੁਸ਼ਿਕਲਾਂ ਲੈ ਕੇ ਸ਼ਾਮ ਤਕ ਆਉਦੇ ਰਹੇ, ਪਰ ਆਪ ਆਗੂ ਨੇ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣ ਕੇ ਉਨ੍ਹਾਂ ਦਾ ਹੱਲ ਕਰਵਾਇਆ। ਕਈ ਅਜਿਹੇ ਲੋਕ ਵੀ ਸਨ ਜਿਹੜੇ ਆਪਣੇ ਕੰਮ ਲਈ ਸਾਲਾਂ ਬੱਧੀ ਦਫ਼ਤਰਾਂ ਦੇ ਚੱਕਰ ਕੱਟ ਰਹੇ ਸਨ, ਜਿਸ ਨੂੰ ਦੇਖਦਿਆਂ ਜਿਥੇ ਚੇਅਰਮੈਲ ਹੈਰਾਨ ਵੀ ਹੋਏ ਕਿ ਐਨਾ ਲੰਬਾ ਸਮਾਂ ਕਿਸੇ ਸਰਕਾਰ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ, ਉਥੇ ਹੀ ਉਨ੍ਹਾਂ ਉਕਤ ਲੋਕਾਂ ਦੇ ਕੰਮ ਵੀ ਮੌਕੇ ’ਤੇ ਹੀ ਕਰਾਏ। ਭੱਲਾ ਨੇ ਹਰ ਵਿਅਕਤੀ ਦੀ ਗੱਲ ਧਿਆਨ ਨਾਲ ਸੁਣੀ ਅਤੇ ਜਿਹੜੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਸੰਭਵ ਸੀ, ਉਨ੍ਹਾਂ ਨੂੰ ਮੌਕੇ ’ਤੇ ਹੀ ਨਿਪਟਾਇਆ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਨੇ ਕਿਹਾ, “ਮੈਂ ਕਈ ਸਾਲਾਂ ਤੋਂ ਆਪਣੀ ਸਮੱਸਿਆ ਲਈ ਦਫ਼ਤਰਾਂ ਦੇ ਚੱਕਰ ਲਾ ਰਿਹਾ ਸੀ, ਪਰ ਅੱਜ ਇੱਥੇ ਆ ਕੇ ਮੇਰੀ ਗੱਲ ਸੁਣੀ ਗਈ ਤੇ ਤੁਰੰਤ ਕਾਰਵਾਈ ਹੋਈ। ਉਸ ਨੇ ਭੱਲਾ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਇਕ ਹੋਰ ਮਹਿਲਾ ਹਰਪ੍ਰੀਤ ਕੌਰ ਨੇ ਕਿਹਾ, “ਸਾਡੀ ਸਮੱਸਿਆ ਛੋਟੀ ਸੀ ਪਰ ਕਈ ਸਾਲਾਂ ਤੋਂ ਲਟਕ ਰਹੀ ਸੀ। ਅੱਜ ਸੰਗਤ ਦਰਸ਼ਨ ਵਿੱਚ ਸਾਨੂੰ ਨਿਆਂ ਮਿਲਿਆ ਹੈ। ਅਸੀਂ ਸਰਕਾਰ ਅਤੇ ਭੱਲਾ ਦੇ ਅਭਾਰੀ ਰਹਾਂਗੇ। ਸ਼ਿਕਾਇਤਾਂ ਲੈ ਕੇ ਆਏ ਲੋਕਾਂ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਦਿਖਾਈ ਗਈ। ਇਸ ਨਾਲ ਉਨ੍ਹਾਂ ਦਾ ਆਮ ਆਦਮੀ ਪਾਰਟੀ ਤੇ ਪ੍ਰਸ਼ਾਸਨ ‘ਤੇ ਭਰੋਸਾ ਵਧਿਆ ਹੈ।