ਗੱਤਕਾ ਕੋਚ ਹਠੂਰ ਦਾ ਮੋਟਰਸਾਈਕਲ ਨਾਲ ਸਨਮਾਨ
ਗੱਤਕਾ ਕੋਚ ਹਰਪ੍ਰੀਤ ਸਿੰਘ ਹਠੂਰ ਦਾ
Publish Date: Sun, 19 Apr 2026 06:24 PM (IST)
Updated Date: Mon, 20 Apr 2026 04:07 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਮੀਰੀ-ਪੀਰੀ ਗੱਤਕਾ ਅਖਾੜਾ ਗਿੱਲ ਕਲਾਂ ਵੱਲੋਂ ਨਗਰ ਨਿਵਾਸੀਆਂ ਤੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਗਿੱਲ ਕਲਾਂ ਵਿਖੇ ਚੌਥੇ ਗੱਤਕਾ ਮੁਕਾਬਲਾ ਕਰਵਾਇਆ। ਇਸ ਮੌਕੇ ਮੁੰਡਿਆਂ ਤੇ ਕੁੜੀਆਂ ਨੇ ਗੱਤਕੇ ਦੇ ਦਿਲਚਸਪ ਜੌਹਰ ਵਿਖਾਏ। ਮੀਰੀ ਪੀਰੀ ਗੱਤਕਾ ਅਖਾੜਾ ਦੇ ਮੁੱਖ ਪ੍ਰਬੰਧਕ ਭਾਈ ਹਰਜੀਤ ਸਿੰਘ ਗਿੱਲ ਕਲਾਂ ਨੇ ਜਾਣਕਾਰੀ ਦਿੱਤੀ ਕਿ ਗੱਤਕਾ ਕੋਚ ਹਰਪ੍ਰੀਤ ਸਿੰਘ ਹਠੂਰ ਨੂੰ ਉਨ੍ਹਾਂ ਦੀ ਸੇਵਾ, ਸਮਰਪਣ ਤੇ ਮਿਹਨਤ ਦੇ ਮੱਦੇਨਜ਼ਰ ਭਾਈ ਲਖਵਿੰਦਰ ਸਿੰਘ, ਭਾਈ ਮਨਦੀਪ ਸਿੰਘ ਮੰਨਾ, ਭਾਈ ਪਲਵਿੰਦਰ ਸਿੰਘ ਤੇ ਭਾਈ ਗੁਰਵਿੰਦਰ ਸਿੰਘ (ਸਪੇਨ) ਵੱਲੋਂ ਮੋਟਰਸਾਈਕਲ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਕੋਚ ਹਰਪ੍ਰੀਤ ਸਿੰਘ ਹਠੂਰ ਦੀ ਰਹਿਨੁਮਾਈ ਹੇਠ ਬੱਚੇ ਗੱਤਕੇ ’ਚ ਲਗਾਤਾਰ ਮੈਡਲ ਜਿੱਤ ਰਹੇ ਹਨ ਅਤੇ ਸਿੱਖੀ ਦੇ ਬਾਣੇ-ਬਾਣੀ ਨਾਲ ਜੁੜ ਰਹੇ ਹਨ। ਉਨ੍ਹਾਂ ਦੀ ਮਿਹਨਤ ਤੇ ਲਗਨ ਨੂੰ ਦੇਖਦੇ ਹੋਏ ਇਹ ਵਿਸ਼ੇਸ਼ ਸਨਮਾਨ ਦਿੱਤਾ ਹੈ। ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਗਿੱਲ ਕਲਾਂ ਦੇ ਪ੍ਰਧਾਨ ਕੁਲਵੰਤ ਸਿੰਘ, ਧਰਮ ਸਿੰਘ ਖਾਲਸਾ (ਲਹਿਰਾ ਧੂਰਕੋਟ), ਜਸਵੰਤ ਸਿੰਘ, ਲੱਖਾ ਸਿੰਘ, ਕੁਲਵਿੰਦਰ ਕੌਰ, ਕੁਲਦੀਪ ਕੌਰ, ਬਲਜਿੰਦਰ ਕੌਰ, ਪਰਮਜੀਤ ਕੌਰ, ਗੁਰਲਾਲ ਸਿੰਘ (ਮੈਂਬਰ), ਜਗਦੀਸ਼ ਸਿੰਘ, ਅਜਮੇਰ ਸਿੰਘ (ਸਾਬਕਾ ਮੈਂਬਰ), ਜਗਸੀਰ ਸਿੰਘ ਬੁੱਗਰ, ਜਗਸੀਰ ਸਿੰਘ ਸੀਰਾ, ਦਾਰਾ ਸਿੰਘ ਜਿਉਂਦ, ਸੁਖਬੀਰ ਸਿੰਘ, ਕਰਤਾਰ ਸਿੰਘ, ਬੂਟਾ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ ਫੂਲ, ਗੁਰਮੇਲ ਸਿੰਘ ਫੂਲ ਅਤੇ ਜਸਵੀਰ ਸਿੰਘ (ਗਿੱਲ ਕੋਲਡ ਸਟੋਰ) ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ। ਅਖੀਰ ਵਿੱਚ ਅਖਾੜਾ ਪ੍ਰਬੰਧਕਾਂ ਵੱਲੋਂ ਸਪੇਨ ਵਸਦੇ ਸਿੰਘਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।