ਦਾਜ ਮੰਗਣ ਵਾਲਾ ਸਹੁਰਾ ਪਰਿਵਾਰ ਨਾਮਜ਼ਦ
ਦਾਜ ਦਹੇਜ ਮੰਗਣ ਵਾਲਾ ਸਹੁਰਾ ਪਰਿਵਾਰ ਨਾਮਜ਼ਦ
Publish Date: Sat, 18 Apr 2026 05:24 PM (IST)
Updated Date: Sun, 19 Apr 2026 04:07 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਹਿਲਾ ਥਾਣਾ ਦੀ ਪੁਲਿਸ ਨੇ ਵਿਅਹੁਤਾ ਔਰਤ ਨੂੰ ਦਾਜ ਬਦਲੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਹੇਠ ਉਸਦੇ ਪਤੀ ਸਮੇਤ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬੈਨਾਂ ਵਿੱਚ ਅਨਮੋਲ ਬਹਿਲ ਵਾਸੀ ਸ੍ਰੀ ਗੰਗਾ ਰਾਮ ਵਾਲੀ ਗਲੀ ਪੰਚਵਟੀ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਦਾ ਵਿਆਹ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕੁਨਾਲ ਸਚਦੇਵਾ ਵਾਸੀ ਨਵੀਂ ਦਿੱਲੀ ਹਾਲ ਆਬਾਦ ਕੈਨੇਡਾ ਨਾਲ ਹੋਇਆ ਸੀ। ਪੀੜਤ ਨੇ ਦੱਸਿਆ ਕਿ ਵਿਆਹ ਮੌਕੇ ਹੈਸੀਅਤ ਮਤਲਬ ਦਾਜਹੇਜ ਵੀ ਦਿੱਤਾ ਗਿਆ ਸੀ, ਪਰ ਸਹੁਰਾ ਪਰਿਵਾਰ ਉਸਨੂੰ ਦਾਜ ਦਹੇਜ ਬਦਲੇ ਪਰੇਸ਼ਾਨ ਕਰਦਾ ਆ ਰਿਹਾ ਸੀ ਤੇ ਮਾਨਸਿਕ ਤੌਰ ’ਤੇ ਤਸੀਹੇ ਦੇ ਰਿਹਾ ਸੀ। ਪੀੜਤਾ ਨੇ ਦੱਸਿਆ ਕਿ ਸਹੁਰੇ ਪਰਿਵਾਰ ਨੇ ਉਸਦਾ ਦਾਜ ਦਾ ਸਾਮਾਨ ਵੀ ਖੁਰਦ-ਬੁਰਦ ਕਰ ਦਿੱਤਾ। ਥਾਣਾ ਮਹਿਲਾ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਬਣਾ ਸਕਦੇ ਵਾ ਰੀਟਾ ਸੱਚਦੇਵਾ ਤੇ ਅਸ਼ੋਕ ਸੱਚ ਦੇ ਵਾਸੀ ਨਵੀਂ ਦਿੱਲੀ ਖਿਲਾਫ ਕੇਸ ਦਰਜ ਕਰ ਲਿਆ ਹੈ।