ਕਣਕ ਦੀ ਫ਼ਸਲ ਵੱਢਣ ਵਾਲਿਆਂ ’ਤੇ ਕੇਸ
ਕਣਕ ਦੀ ਫਸਲ ਵੱਢਣ ਵਾਲਿਆਂ ਦਰਜ
Publish Date: Sat, 18 Apr 2026 05:22 PM (IST)
Updated Date: Sun, 19 Apr 2026 04:07 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਪਿੰਡ ਗੁਰੂਸਰ ਜਗ੍ਹਾ ਵਿੱਚ ਧੱਕੇ ਨਾਲ ਕਣਕ ਦੀ ਫਸਲ ਵੱਢ ਕੇ ਚੋਰੀ ਕਰਨ ਦੇ ਦੋਸ਼ ਹੇਠ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਅਕਵਿੰਦਰ ਕੌਰ ਵਾਸੀ ਪਿੰਡ ਗੁਰੂਸਰ ਜਗ੍ਹਾ ਨੇ ਦੱਸਿਆ ਕਿ ਉਸ ਦਾ ਪਤੀ ਅਮਨਿੰਦਰ ਸਿੰਘ ਕਤਲ ਕੇਸ ਵਿੱਚ ਬਠਿੰਡਾ ਦੀ ਕੇਂਦਰੀ ਜੇਲ੍ਹ ਅੰਦਰ ਬੰਦ ਹੈ। ਪੀੜਤ ਨੇ ਦੱਸਿਆ ਕਿ ਉਸਦੇ ਪਤੀ ਦੀਪ ਭੂਆ ਵੀਰਪਾਲ ਕੌਰ, ਸੁਖਵਿੰਦਰ ਸਿੰਘ ਵਾਸੀ ਨੰਗਲਾਂ, ਗੁਰਸ਼ਿੰਦਰ ਸਿੰਘ ਵਾਸੀ ਗੁਰੂਸਰ ਜਗਾ ਨੇ ਕੰਬਾਈਨ ਅਤੇ ਟਰੈਕਟਰ ਦੀ ਸਹਾਇਤਾ ਨਾਲ ਪੱਕੀ ਹੋਈ ਉਸਦੀ ਕਣਕ ਦੀ ਫਸਲ ਵੱਢ ਲਈ ਅਤੇ ਚੋਰੀ ਕਰਕੇ ਲੈ ਗਏ। ਥਾਣਾ ਤਲਵੰਡੀ ਸਾਬੋ ਦੇ ਐੱਸਐੱਚਓ ਅਮਰੀਕ ਸਿੰਘ ਨੇ ਦੱਸਿਆ ਕਿ ਪੀੜਿਤ ਦੀ ਸ਼ਿਕਾਇਤ ਦੇ ਆਧਾਰ ’ਤੇ ਵੀਰਪਾਲ ਕੌਰ, ਸੁਖਵਿੰਦਰ ਸਿੰਘ, ਗੁਰਸ਼ਿੰਦਰ ਸਿੰਘ, ਕੰਬਾਈਨ ਤੇ ਟਰੈਕਟਰ ਦੇ ਅਣਪਛਾਤੇ ਚਾਲਕਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।