ਸਰਕਾਰੀ ਨੌਕਰੀ ਦਿਵਾਉਣ ਦੇ ਝਾਂਸੇ ’ਚ ਠੱਗੇ 9.61 ਲੱਖ
ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 9.61 ਲੱਖ ਦੀ ਠੱਗੀ
Publish Date: Sat, 18 Apr 2026 05:16 PM (IST)
Updated Date: Sun, 19 Apr 2026 04:06 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਗੋਨਿਆਣਾ ਮੰਡੀ ਦੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦਿਵਾਉਣ ਦੇ ਨਾਂ ’ਤੇ 9 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਮੁਲਜਮ ਖਿਲਾਫ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਸਰਬਜੀਤ ਸਿੰਘ ਵਾਸੀ ਗੋਨਿਆਣਾ ਮੰਡੀ ਨੇ ਦੱਸਿਆ ਕਿ ਲੱਖਾ ਰਾਮ ਵਾਸੀ ਬਿਸ਼ਨਪੁਰਾ ਤਹਿਸੀਲ ਡੇਰਾ ਬੱਸੀ ਜ਼ਿਲ੍ਹਾ ਐੱਸਏਐੱਸ ਨਗਰ ਮੋਹਾਲੀ ਨੇ ਉਸ ਨਾਲ ਲੱਖਾਂ ਦੀ ਠੱਗੀ ਮਾਰੀ ਹੈ। ਪੀੜਤ ਅਨੁਸਾਰ ਉਹ ਨੌਕਰੀ ਦੀ ਭਾਲ ਵਿੱਚ ਸੀ ਅਤੇ ਇਸ ਦੌਰਾਨ ਹੀ ਉਸਦੀ ਪਹਿਚਾਣ ਲੱਖਾਂ ਰਾਮ ਨਾਲ ਹੋਈ, ਜਿਸ ਨੇ ਕਿਹਾ ਕਿ ਉਸਦੀ ਸਰਕਾਰੇ ਦਰਬਾਰੇ ਚੰਗੀ ਜਾਣ ਪਛਾਣ ਹੈ ਅਤੇ ਉਹ ਉਸਨੂੰ ਸਰਕਾਰੀ ਨੌਕਰੀ ਦਿਵਾ ਸਕਦਾ ਹੈ। ਪੀੜਤ ਅਨੁਸਾਰ ਮੁਲਜ਼ਮ ਨੇ ਉਸ ਕੋਲੋਂ 9 ਲੱਖ 61 ਹਜਾਰ 200 ਰੁਪਏ ਲੈ ਲਏ। ਪੀੜਤ ਵਿਅਕਤੀ ਨੇ ਦੱਸਿਆ ਕਿ ਕਾਫੀ ਸਮਾਂ ਲੱਖਾ ਰਾਮ ਉਸ ਨੂੰ ਨੌਕਰੀ ਦਿਵਾਉਣ ਦੇ ਲਾਰੇ ਲਾਉਂਦਾ ਰਿਹਾ ਪਰ ਹੁਣ ਜਦੋਂ ਉਸਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਪੈਸੇ ਦੇਣ ਤੋਂ ਨਾਂਹ ਕਰ ਦਿੱਤੀ। ਥਾਣਾ ਨੇਹੀਆਂ ਵਾਲਾ ਦੇ ਸਬ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਮੁਲਜਮ ਖਿਲਾਫ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।